ਹੁਣ ਤਾਪਸੀ ਪਨੂੰ ਨੂੰ ਵੀ ਮਿਲਿਆ ਬੈਸਟ ਅਦਾਕਾਰਾ ਦਾ ਐਵਾਰਡ, ਤਸਵੀਰ ਸਾਂਝੀ ਕਰਕੇ ਜਤਾਈ ਖੁਸ਼ੀ

03/28/2021 3:11:14 PM

ਮੁੰਬਈ: 66ਵੇਂ ਫ਼ਿਲਮਫੇਅਰ ਐਵਾਰਡ ’ਚ ਫ਼ਿਲਮ ‘ਥੱਪੜ’ ਲਈ ਅਦਾਕਾਰਾ ਤਾਪਸੀ ਪਨੂੰ ਨੂੰ ਬੈਸਟ ਫੀਮੇਲ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਇੰਨਾ ਹੀ ਨਹੀਂ ਫ਼ਿਲਮ ‘ਥੱਪੜ’ ਨੂੰ ਵੀ ਇਸ ਸਾਲ ਦੀ ਬੈਸਟ ਫ਼ਿਲਮ ਦਾ ਵੀ ਐਵਾਰਡ ਮਿਲਿਆ। ਇੰਨੀ ਵੱਡੀ ਸਫ਼ਲਤਾ ਨੂੰ ਪਾ ਕੇ ਅਦਾਕਾਰਾ ਤਾਪਸੀ ਬੇਹੱਦ ਖੁਸ਼ ਹੈ ਅਤੇ ਉਨ੍ਹਾਂ ਦੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ। ਉਨ੍ਹਾਂ ਨੇ ਅਚੀਵਮੈਂਟ ਦੀ ਖੁਸ਼ੀ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਹ ਪੋਸਟ ਹੁਣ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਅਦਾਕਾਰਾ ਤਾਪਸੀ ਪਨੂੰ ਨੇ ਫ਼ਿਲਮਫੇਅਰ ਐਵਾਰਡ ਮੌਕੇ ਚਮਕਦਾਰ ਡਰੈੱਸ ਪਹਿਨੀ ਹੋਈ ਸੀ। ਖੁੱਲ੍ਹੇ ਵਾਲ਼ ਅਤੇ ਮਿਨੀਮਲ ਮੇਕਅੱਪ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

 
 
 
 
 
 
 
 
 
 
 
 
 
 
 

A post shared by Taapsee Pannu (@taapsee)

 
ਦੱਸ ਦੇਈਏ ਕਿ ਫ਼ਿਲਮਫੇਅਰ ਐਵਾਰਡ ’ਚ ਤਾਪਸੀ ਦੀ ਫ਼ਿਲਮ ‘ਥੱਪੜ’ ਨੇ ਸਭ ਤੋਂ ਜ਼ਿਆਦਾ ਐਵਾਰਡ ਆਪਣੇ ਨਾਂ ਕੀਤੇ। ‘ਥੱਪੜ’ ਨੂੰ ਬੈਸਟ ਸਾਊਂਡ ਡਿਜ਼ਾਈਨਸ ਬੈਸਟ ਸਟੋਰੀ, ਬੈਸਟ ਐਡੀਟਿੰਗ ਅਤੇ ਬੈਸਟ ਪਲੇਅਬੈਕ ਸਿੰਗਰ (ਮੇਲ) ਦਾ ਐਵਾਰਡ ਵੀ ਮਿਲਿਆ।

PunjabKesari 
ਉੱਧਰ ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਤਾਪਸੀ ਹੁਣ ਜਲਦ ਹੀ ਫ਼ਿਲਮ ‘ਰਮਿਸ਼ ਰਾਕੇਟ’ ਅਤੇ ‘ਲੂਪ ਲਪੇਟਾ’ ’ਚ ਨਜ਼ਰ ਆਵੇਗੀ।


Aarti dhillon

Content Editor

Related News