ਹੁਣ ਗੇਮ ''ਚ ਦੀਪਿਕਾ ਪਾਦੂਕੋਣ ਦਾ ਕਿਰਦਾਰ ਆਵੇਗਾ ਨਜ਼ਰ, BGMI ਨੇ ਅਦਾਕਾਰਾ ਨਾਲ ਕੀਤੀ ਸਾਂਝੇਦਾਰੀ

Monday, Sep 16, 2024 - 04:59 PM (IST)

ਹੁਣ ਗੇਮ ''ਚ ਦੀਪਿਕਾ ਪਾਦੂਕੋਣ ਦਾ ਕਿਰਦਾਰ ਆਵੇਗਾ ਨਜ਼ਰ, BGMI ਨੇ ਅਦਾਕਾਰਾ ਨਾਲ ਕੀਤੀ ਸਾਂਝੇਦਾਰੀ

ਮੁੰਬਈ- BGMI ਗੇਮ ਨੂੰ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਗੇਮ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ BGMI ਨੇ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਸਾਂਝੇਦਾਰੀ ਕੀਤੀ ਹੈ। ਪੂਰੇ ਸਾਲ ਲਈ ਹੋਈ ਸਾਂਝੇਦਾਰੀ ਦੇ ਚਲਦਿਆਂ ਨਾ ਸਿਰਫ ਦੀਪਿਕਾ ਇਸ ਗੇਮ ਨਾਲ ਜੁੜੀ ਹੈ, ਸਗੋਂ ਉਸ ਦੇ ਕਿਰਦਾਰ ਨੂੰ ਵੀ BGMI ਗੇਮ ਦਾ ਹਿੱਸਾ ਬਣਾਇਆ ਜਾਵੇਗਾ। ਮਤਲਬ ਕਿ ਖਿਡਾਰੀ ਉਨ੍ਹਾਂ ਦੇ ਕਿਰਦਾਰ ਨਾਲ ਗੇਮਿੰਗ ਦਾ ਆਨੰਦ ਲੈ ਸਕਣਗੇ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕਾਦੰਬਰੀ ਜੇਠਵਾਨੀ ਨੂੰ ਪਰੇਸ਼ਾਨ ਕਰਨ 'ਤੇ 3 ਪੁਲਸ ਅਧਿਕਾਰੀ ਮੁਅੱਤਲ

ਨਵੀਂ ਸਾਂਝੇਦਾਰੀ ਤੋਂ ਬਾਅਦ ਗੇਮ ਡਿਵੈਲਪਰ ਕ੍ਰਾਫਟਨ ਨੇ ਐਲਾਨ ਕੀਤਾ ਹੈ ਕਿ ਦੀਪਿਕਾ ਪਾਦੂਕੋਣ ਨੂੰ BGMI ਗੇਮ 'ਚ ਦੋ ਅਲੱਗ-ਅਲੱਗ ਕਿਰਦਾਰ ਸਕਿਨ 'ਚ ਖੇਡਣ ਯੋਗ ਪਾਤਰ ਵਜੋਂ ਸ਼ਾਮਲ ਕੀਤਾ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਰਦਾਰ ਦੀਪਿਕਾ ਦੇ ਆਈਕੋਨਿਕ ਸਟਾਈਲ ਅਤੇ ਸ਼ਖਸੀਅਤ ਦੀ ਝਲਕ ਦੇਣਗੇ। ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਕ੍ਰਾਫਟਨ ਨੇ ਅਦਾਕਾਰ ਰਣਵੀਰ ਸਿੰਘ ਅਤੇ ਕ੍ਰਿਕਟਰ ਹਾਰਦਿਕ ਪੰਡਯਾ ਵਰਗੀਆਂ ਮਸ਼ਹੂਰ ਹਸਤੀਆਂ ਨਾਲ ਵੀ ਸਾਂਝੇਦਾਰੀ ਕੀਤੀ ਹੈ।ਗੇਮ ਡਿਵੈਲਪਰ ਨੇ ਦਾਅਵਾ ਕੀਤਾ ਹੈ ਕਿ ਨਵੇਂ ਬਦਲਾਅ ਦੇ ਨਾਲ-ਨਾਲ ਖਿਡਾਰੀਆਂ ਨੂੰ ਪਹਿਲਾ ਨਾਲੋ ਬਿਹਤਰ ਅਨੁਭਵ ਮਿਲੇਗਾ ਅਤੇ ਗੇਮਿੰਗ 'ਚ ਜ਼ਿਆਦਾ ਮਜ਼ਾ ਆਵੇਗਾ। ਕ੍ਰਾਫਟਨ ਇੰਡੀਆ ਦੇ ਸੀਈਓ ਨੇ ਇਸ ਸਾਂਝੇਦਾਰੀ ਨੂੰ ਲੈ ਕੇ ਕਿਹਾ ਹੈ ਕਿ ਗੇਮਿੰਗ ਅਤੇ ਮਨੋਰੰਜਨ ਦੀ ਦੁਨੀਆ ਨੂੰ ਇਕੱਠੇ ਲਿਆ ਕੇ BGMI ਅੱਜ ਦੇ ਸਮੇਂ ਵਿੱਚ ਵੱਡੀ ਸਟਾਰ ਦੀਪਿਕਾ ਦੇ ਨਾਲ ਕੰਮ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਖਿਡਾਰੀਆਂ ਨੂੰ ਵਧੀਆ ਅਨੁਭਵ ਦੇਣਾ ਹੈ।

ਇਹ ਖ਼ਬਰ ਵੀ ਪੜ੍ਹੋ - 'ਤਾਰਕ ਮਹਿਤਾ' ਸ਼ੋਅ ਦਾ ਕਾਂਟ੍ਰੈਕਟ ਤੋੜਨ 'ਤੇ ਪਲਕ ਸਿਧਵਾਨੀ ਨੇ ਦਿੱਤਾ ਬਿਆਨ, ਕਿਹਾ...

ਦੀਪਿਕਾ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ

ਅਦਾਕਾਰਾ ਨੇ BGMI ਗੇਮ ਦਾ ਹਿੱਸਾ ਬਣ ਅਤੇ ਇਸ ਸਾਂਝੇਦਾਰੀ ਨੂੰ ਲੈ ਕੇ ਕਿਹਾ ਕਿ ਇਸ ਨਵੇਂ ਸਫ਼ਰ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਅੱਜ ਭਾਰਤ 'ਚ ਗੇਮਿੰਗ ਮਸ਼ਹੂਰ ਹੋ ਗਈ ਹੈ ਅਤੇ ਇਸਨੂੰ ਪਸੰਦ ਕੀਤਾ ਜਾ ਰਿਹਾ ਹੈ। ਉਹ ਗੇਮਿੰਗ ਕੰਮਿਊਨਿਟੀ ਦੀ ਐਨਰਜ਼ੀ ਨਾਲ ਜੁੜਨ ਨੂੰ ਲੈ ਕੇ ਉਤਸ਼ਾਹਿਤ ਹੈ ਅਤੇ ਆਪਣੇ ਇਸ ਅਨੁਭਵ ਨੂੰ ਸਾਰਿਆਂ ਨਾਲ ਸ਼ੇਅਰ ਕਰਾਂਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News