ਬਾਲੀਵੁੱਡ ਅਦਾਕਾਰ ਆਫਤਾਬ ਆਏ ''ਕੋਰੋਨਾ'' ਦੀ ਲਪੇਟ ''ਚ, ਪੋਸਟ ਸਾਂਝੀ ਕਰਕੇ ਦੱਸਿਆ ਹਾਲ

Saturday, Sep 12, 2020 - 03:00 PM (IST)

ਬਾਲੀਵੁੱਡ ਅਦਾਕਾਰ ਆਫਤਾਬ ਆਏ ''ਕੋਰੋਨਾ'' ਦੀ ਲਪੇਟ ''ਚ, ਪੋਸਟ ਸਾਂਝੀ ਕਰਕੇ ਦੱਸਿਆ ਹਾਲ

ਮੁੰਬਈ : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੀ ਲਪੇਟ 'ਚ ਹੁਣ ਤੱਕ ਪੰਜਾਬੀ ਇੰਡਸਟ੍ਰੀ ਦੇ ਨਾਲ-ਨਾਲ ਬਾਲੀਬੁੱਡ ਦੇ ਸਿਤਾਰੇ ਵੀ ਆ ਚੁੱਕੇ ਹਨ। ਨਵੇਂ ਮਾਮਲੇ 'ਚ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਦੀ ਲਪੇਟ 'ਚ ਆ ਗਏ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ,''ਨਮਸਕਾਰ, ਆਸ਼ਾ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅਤੇ ਆਪਣਾ ਧਿਆਨ ਰੱਖ ਰਹੇ ਹੋਵੋਗੇ ।

ਇਹ ਵੀ ਪੜ੍ਹੋ : ਰੀਆ ਦੀ ਦੋਸਤ ਸ਼ਿਬਾਨੀ ਨੂੰ ਅੰਕਿਤਾ ਦਾ ਕਰਾਰਾ ਜਵਾਬ, ਸ਼ਵੇਤਾ ਨੇ ਕੀਤਾ ਸਪੋਰਟ

PunjabKesari

ਹਾਲ ਹੀ 'ਚ ਮੈਨੂੰ ਹਲਕਾ ਬੁਖ਼ਾਰ ਹੋਇਆ ਤਾਂ ਮੈਂ ਆਪਣੀ ਕੋਵਿਡ-19 ਦੀ ਜਾਂਚ ਕਰਵਾਈ। ਬਦਕਿਸਮਤੀ ਨਾਲ ਸੰਕ੍ਰਮਣ ਦੀ ਪੁਸ਼ਟੀ ਹੋਈ ਅਤੇ ਡਾਕਟਰਾਂ ਦੀ ਨਿਗਰਾਨੀ ਅਤੇ ਸਲਾਹ ਨਾਲ ਮੈਨੂੰ ਘਰ 'ਚ ਇਕਾਂਤਵਾਸ 'ਚ ਰਹਿਣ ਨੂੰ ਕਿਹਾ ਗਿਆ ਹੈ।'' ਅਦਾਕਾਰ ਨੇ ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ ਅਤੇ ਸੁਰੱਖਿਅਤ ਰਹਿਣ ਲਈ ਕੋਰੋਨਾ ਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਹੈ,''ਤੁਹਾਡੀਆਂ ਸਭ ਦੀਆਂ ਦੁਆਵਾਂ ਨਾਲ ਮੈਂ ਜਲਦ ਹੀ ਠੀਕ ਹੋ ਜਾਵਾਂਗਾ । ਮੈਂ ਤੁਹਾਨੂੰ ਸਭ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨ, ਮਾਸਕ ਪਾਉਣ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਦੀ ਬੇਨਤੀ ਕਰਦਾ ਹਾਂ।'' ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਭ ਚੀਜ਼ਾਂ ਦੀ ਪਾਲਣਾ ਕਰਾਂਗੇ ਤਾਂ ਅਸੀਂ ਜਲਦ ਹੀ ਇਸ ਬੀਮਾਰੀ ਤੋਂ ਨਿਜ਼ਾਤ ਪਾ ਲਵਾਂਗੇ। 

ਇਹ ਵੀ ਪੜ੍ਹੋ : ਰੀਆ ਚੱਕਰਵਰਤੀ ਦਾ ਹੈਰਾਨੀਜਨਕ ਕਬੂਲਨਾਮਾ, ਕਿਹਾ 'ਸਾਰਾ ਅਲੀ ਖਾਨ ਸਮੇਤ ਇਹ ਸਿਤਾਰੇ ਵੀ ਲੈਂਦੇ ਨੇ ਡਰੱਗ'

ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸਮੇਤ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ 'ਕੋਰੋਨਾ' ਕਪੂਰ ਪਰਿਵਾਰ 'ਚ ਵੀ ਦਸਤਕ ਦੇ ਚੁੱਕਿਆ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਅਰਜੁਨ ਕਪੂਰ ਦਾ ਕਹਿਣਾ ਹੈ,''ਮੈਂ ਹਾਲ ਹੀ 'ਚ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।'' ਫਿਲਹਾਲ ਅਰਜੁਨ ਕਪੂਰ ਨੇ ਖੁਦ ਨੂੰ ਆਪਣੇ ਘਰ 'ਚ ਕੁਆਰੰਟੀਨ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਹਰ ਜ਼ਿਲ੍ਹ 'ਚ 514 ਰੁਪਏ 'ਚ ਆਕਸੀਮੀਟਰ ਉਪਲੱਬਧ ਕਰਵਾਉਣ ਦਾ ਐਲਾਨ


author

Anuradha

Content Editor

Related News