ਪਾਇਲ ਨੇ ਹੀ ਨਹੀਂ ਸੰਗਰਾਮ ਨੇ ਵੀ ਲਗਾਈ ਦੁਲਹਨ ਦੇ ਨਾਂ ਦੀ ਮਹਿੰਦੀ, ਤਸਵੀਰਾਂ ’ਚ ਇਕੱਠੇ ਨਜ਼ਰ ਆਈ ਜੋੜੀ

Saturday, Jul 09, 2022 - 03:06 PM (IST)

ਪਾਇਲ ਨੇ ਹੀ ਨਹੀਂ ਸੰਗਰਾਮ ਨੇ ਵੀ ਲਗਾਈ ਦੁਲਹਨ ਦੇ ਨਾਂ ਦੀ ਮਹਿੰਦੀ, ਤਸਵੀਰਾਂ ’ਚ ਇਕੱਠੇ ਨਜ਼ਰ ਆਈ ਜੋੜੀ

ਬਾਲੀਵੁੱਡ ਡੈਸਕ: ਆਖ਼ਿਰਕਾਰ ਉਹ ਦਿਨ ਆ ਹੀ ਗਿਆ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਪਾਇਲ ਰੋਹਤਗੀ ਕੁਝ ਹੀ ਘੰਟਿਆਂ ’ਚ ਸਾਥੀ ਸੰਗਰਾਮ ਸਿੰਘ ਨਾਲ ਵਿਆਹ ਦੇ ਬੰਧਨ ’ਚ ਬੱਝ ਜਾਵੇਗੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੀ-ਵੈਡਿੰਗ ਫ਼ੰਕਸ਼ਨ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਦੌਰਾਨ ਪਾਇਲ ਦੀ ਮਹਿੰਦੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜਿਸ ’ਚ ਉਸ ਦਾ ਹੋਣ ਵਾਲਾ ਪਤੀ ਸੰਗਰਾਮ ਵੀ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਇਨ੍ਹਾਂ ਤਸਵੀਰਾਂ ’ਚ ਪਾਇਲ ਰੋਹਤਗੀ ਹੈਵੀ ਮਸਟਰਡ ਕਲਰ ਦੇ ਲਹਿੰਗਾ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਆਪਣੇ ਪੁੱਤਰ ਲਈ ਸਾਂਝੀ ਕੀਤੀ ਪੋਸਟ, ਕਿਹਾ- ਮੇਰੇ ਪੁੱਤਰ ਹੋਣ ਨਾਲ...

ਇਸ ਲਹਿੰਗੇ ਨਾਲ ਅਦਾਕਾਰਾ ਨੇ ਮੈਚਿੰਗ ਦੁਪਟਾ ਅਤੇ ਸਟਾਈਲ ਕੀਤਾ ਅਤੇ ਸਫ਼ੇਦ ਫ਼ੁੱਲਾਂ ਵਾਲੇ ਗਹਿਣਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਕੁਝ ਤਸਵੀਰਾਂ ’ਚ ਉਹ ਆਪਣੇ ਹੱਥਾਂ ’ਤੇ ਮਹਿੰਦੀ ਲਗਾਉਂਦੀ ਨਜ਼ਰ ਆ ਰਹੀ ਹੈ ਤਾਂ ਕਈਆਂ ਤਸਵੀਰਾਂ ’ਚ ਉਹ ਆਪਣੇ ਹੱਥਾਂ ਦੀ ਮਹਿੰਦੀ ਨੂੰ ਦਿਖਾ ਰਹੀ ਹੈ। ਇਕ ਤਸਵੀਰ ’ਚ ਉਹ ਆਪਣੇ ਹੱਥਾਂ ਮਹਿੰਦੀ ਆਪਣੇ ਪਤੀ ਸੰਗਰਾਮ  ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਮੁੰਬਈ ਦੀ ਸੜਕ ’ਤੇ ਦਿਖਾਇਆ ਗਲੈਮਰਸ ਅਵਤਾਰ, ਲੰਗੜਾ ਕੇ ਤੁਰਦੀ ਆਈ ਨਜ਼ਰ (ਦੇਖੋ ਵੀਡੀਓ)

ਸਿਰਫ਼ ਪਾਇਲ ਨੇ ਹੀ ਨਹੀਂ ਸਗੋਂ ਸੰਗਰਾਮ ਨੇ ਵੀ ਆਪਣੇ ਹੱਥਾਂ ’ਤੇ ਪਾਇਲ ਦੇ ਨਾਂ ਦੀ ਮਹਿੰਦੀ ਲਗਾਈ ਹੈ। ਇਨ੍ਹਾਂ ਤਸਵੀਰਾਂ ’ਚ ਜੋੜੀ ਦੀ ਕੈਮਿਸਟਰੀ ਇਕੱਠੀ ਦੇਖਣ ਨੂੰ ਮਿਲ ਰਹੀ ਹੈ।

PunjabKesari

ਹੋਰ ਤਸਵੀਰਾਂ ’ਚ ਉਹ ਕੈਮਰੇ ਦੇ ਸਾਹਮਣੇ ਹੱਸਦੀ ਹੋਈ ਆਪਣੇ ਹੱਥਾਂ ’ਤੇ ਮਹਿੰਦੀ ਲਗਵਾ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਪਿਛਲੇ 12 ਸਾਲਾਂ ਤੋਂ ਇਕ ਦੂਸਰੇ ਦੇ ਨਾਲ ਹਨ। ਦੋਵੇਂ ਇਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਅੱਜ ਆਗਰਾ ਦੇ ਇਕ ਪੈਲੇਸ ’ਚ ਇਹ ਜੋੜਾ ਆਪਣੇ ਪਿਆਰ ਨੂੰ ਨਵਾਂ ਨਾਂ ਦੇ ਰਿਹਾ ਹੈ। 9 ਜੁਲਾਈ ਯਾਨੀ ਅੱਜ ਪਾਇਲ ਹਮੇਸ਼ਾ ਲਈ ਸੰਗਰਾਮ ਦੀ ਹੋ ਜਾਵੇਗੀ।


author

Anuradha

Content Editor

Related News