ਨੋਰਾ-ਜੇਸਨ ਦੇ ਗਾਣੇ ‘ਸਨੇਕ’ ਨੇ UK ਬ੍ਰਿਟਿਸ਼ ਏਸ਼ੀਅਨ ਚਾਰਟਸ ''ਚ ਪਹਿਲਾ ਸਥਾਨ ਕੀਤਾ ਹਾਸਲ
Monday, Apr 14, 2025 - 01:00 PM (IST)
ਐਂਟਰਟੇਨਮੈਂਟ ਡੈਸਕ- ਗਲੋਬਲ ਸਟਾਰ ਨੋਰਾ ਫਤੇਹੀ ਅਤੇ ਇੰਟਰਨੈਸ਼ਨਲ ਪੌਪ ਆਈਕਾਨ ਜੇਸਨ ਡੇਰੂਲੋ ਦੇ ਬਲਾਕਬਸਟਰ ਟ੍ਰੈਕ ‘ਸਨੇਕ’ ਨੇ ਯੂ. ਕੇ. ਬ੍ਰਿਟਿਸ਼ ਏਸ਼ੀਅਨ ਮਿਊਜ਼ਿਕ ਚਾਰਟਸ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨੋਰਾ ਨੇ ਇਹ ਰੋਮਾਂਚਕ ਖਬਰ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਤੇ ਇਸ ਪ੍ਰਾਪਤੀ ਦਾ ਜਸ਼ਨ ਪੂਰੀ ਦੁਨੀਆ ਨਾਲ ਮਨਾਇਆ।

‘ਸਨੇਕ’ ਇਕ ਜੀਵੰਤ ਮਿਸ਼ਰਣ ਹੈ, ਗਲੋਬਲ ਪੌਪ, ਲੈਟਿਨ ਰਿਦਮਸ ਅਤੇ ਮਿਡਲ ਈਸਟਰਨ ਪ੍ਰਭਾਵਾਂ ਦਾ, ਜੋ ਹਾਈ-ਐਨਰਜੀ ਪ੍ਰੋਡਕਸ਼ਨ ਤੇ ਵੈਸਟਰਨ ਹੁਕਸ ਨਾਲ ਭਰਪੂਰ ਹੈ। ਇਹ ਪ੍ਰਾਪਤੀ ਨੋਰਾ ਫਤੇਹੀ ਦੀ ਸੰਸਾਰਿਕ ਲੋਕਪ੍ਰਿਅਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਨੋਰਾ ਜਲਦੀ ਹੀ ਥੈਰਾਨ ਬਿਲੀ ਥਾਮਸ ਨਾਲ ਵੱਡੀ ਮਿਊਜ਼ਿਕਲ ਕੋਲੈਬਰੇਸ਼ਨ ਦੀ ਤਿਆਰੀ ਵਿਚ ਹੈ, ਜੋ ਬਰੂਨੋ ਮਾਰਸ ਤੇ ਰੋਸੇ ਨਾਲ ਏ.ਪੀ.ਟੀ. ਟ੍ਰੈਕ ਦੇ ਨਿਰਮਾਤਾ ਰਹਿ ਚੁੱਕੇ ਹਨ।
Related News
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
