ਮੁੰਬਈ ਦੇ ਡਾਂਸ ਕਲਾਸ ਦੇ ਬਾਹਰ ਸਪਾਟ ਹੋਈ ਨੋਰਾ ਫਤੇਰੀ, ਦੇਖੋ ਖੂਬਸੂਰਤ ਤਸਵੀਰਾਂ
Saturday, Oct 02, 2021 - 10:39 AM (IST)

ਮੁੰਬਈ- ਅਦਾਕਾਰਾ ਨੋਰਾ ਫਤੇਹੀ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ 'ਚ ਪਰਫੈਕਟ ਲੱਗਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਲੁੱਕ ਦੀ ਦੀਵਾਨੇ ਹਨ।
ਹਾਲ ਹੀ 'ਚ ਨੋਰਾ ਫਤੇਹੀ ਨੂੰ ਮੁੰਬਈ 'ਚ ਡਾਂਸ ਕਲਾਸ ਦੇ ਬਾਹਰ ਸਪਾਟ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
ਤਸਵੀਰਾਂ 'ਚ ਨੋਰਾ ਵ੍ਹਾਈਟ ਜੈਕੇਟ ਤੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਬੂਟ ਪਹਿਨੇ ਹੋਏ ਹਨ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
ਇਸ ਲੁੱਕ 'ਚ ਅਦਾਕਾਰਾ ਹੌਟ ਲੱਗ ਰਹੀ ਹੈ। ਨੋਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਨੋਰਾ ਹਾਲ ਹੀ 'ਚ ਫਿਲਮ 'ਭੁਜ ਦਿ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਈ ਹੈ। ਫਿਲਮ 'ਚ ਨੋਰਾ ਇਕ ਜਾਸੂਸ ਦੀ ਭੂਮਿਕਾ 'ਚ ਸੀ।