ਮਹਾਠੱਗ ਸੁਕੇਸ਼ ਨੇ ਲਾਏ ਨੋਰਾ ਫਤੇਹੀ ’ਤੇ ਗੰਭੀਰ ਦੋਸ਼, ਕਿਹਾ- ‘ਮੋਰੱਕੋ ’ਚ ਘਰ ਖਰੀਦਣ ਲਈ ਦਿੱਤੀ ਮੋਟੀ ਰਕਮ’

01/24/2023 6:22:01 PM

ਮੁੰਬਈ (ਬਿਊਰੋ)– 210 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਤਿਹਾੜ ਜੇਲ ’ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਨੋਰਾ ਫਤੇਹੀ ’ਤੇ ਗੰਭੀਰ ਦੋਸ਼ ਲਗਾਏ ਹਨ। ਸੁਕੇਸ਼ ਨੇ ਕਿਹਾ ਹੈ ਕਿ ਉਸ ਨੇ ਨੋਰਾ ਨੂੰ ਮੋਰੱਕੋ ’ਚ ਇਕ ਘਰ ਲਈ ਪੈਸੇ ਦਿੱਤੇ ਸਨ। ਇਸ ਦੇ ਨਾਲ ਹੀ ਸੁਕੇਸ਼ ਨੇ ਇਹ ਵੀ ਕਿਹਾ ਕਿ ਉਹ ਜੈਕਲੀਨ ਨਾਲ ਸੀਰੀਅਸ ਰਿਸ਼ਤੇ ’ਚ ਸੀ। ਹਾਲ ਹੀ ’ਚ ਨੋਰਾ ਨੇ ਸੁਕੇਸ਼ ’ਤੇ ਦੋਸ਼ ਲਗਾਇਆ ਸੀ ਕਿ ਉਸ ਦੀ ਪ੍ਰੇਮਿਕਾ ਬਣਨ ਦੀ ਸ਼ਰਤ ’ਤੇ ਉਸ ਵਿਅਕਤੀ ਨੇ ਉਸ ਨੂੰ ਵੱਡੇ ਘਰ ਤੇ ਆਲੀਸ਼ਾਨ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਸੀ।

PunjabKesari

ਸੁਕੇਸ਼ ਨੇ ਨੋਰਾ ’ਤੇ ਲਾਏ ਗੰਭੀਰ ਦੋਸ਼
ਸੁਕੇਸ਼ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ, ‘‘ਅੱਜ ਉਹ (ਨੋਰਾ) ਮੇਰੇ ’ਤੇ ਇਹ ਕਹਿ ਕੇ ਦੋਸ਼ ਲਗਾ ਰਹੀ ਹੈ ਕਿ ਮੈਂ ਉਸ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਮੋਰੱਕੋ ਦੇ ਕਾਸਾਬਲਾਂਕਾ ’ਚ ਆਪਣੇ ਪਰਿਵਾਰ ਲਈ ਇਕ ਘਰ ਖਰੀਦਣ ਲਈ ਮੇਰੇ ਤੋਂ ਪਹਿਲਾਂ ਹੀ ਇਕ ਵੱਡੀ ਰਕਮ ਲੈ ਲਈ ਸੀ। ਇਹ ਸਾਰੀਆਂ ਨਵੀਆਂ ਕਹਾਣੀਆਂ ਉਸ ਵਲੋਂ 9 ਮਹੀਨੇ ਪਹਿਲਾਂ ਈ. ਡੀ. ਵਲੋਂ ਦਿੱਤੇ ਬਿਆਨ ਤੋਂ ਬਾਅਦ ਕਾਨੂੰਨ ਤੋਂ ਬਚਣ ਲਈ ਘੜੀਆਂ ਗਈਆਂ ਹਨ।’’

PunjabKesari

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਨੋਰਾ ਸੁਕੇਸ਼ ਤੋਂ ਚਾਹੁੰਦੀ ਸੀ ਮਹਿੰਗੀ ਕਾਰ
ਸਾਰੇ ਨਵੇਂ ਤੇ ਪੁਰਾਣੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸੁਕੇਸ਼ ਨੇ ਕਿਹਾ, ‘‘ਨੋਰਾ ਦਾ ਦਾਅਵਾ ਹੈ ਕਿ ਉਸ ਨੂੰ ਕਾਰ ਨਹੀਂ ਚਾਹੀਦੀ ਸੀ ਜਾਂ ਉਸ ਨੇ ਇਸ ਨੂੰ ਆਪਣੇ ਲਈ ਨਹੀਂ ਲਿਆ ਸੀ। ਇਹ ਇਕ ਵੱਡਾ ਝੂਠ ਹੈ ਕਿਉਂਕਿ ਉਹ ਮੇਰੇ ਪਿੱਛੇ ਪਈ ਸੀ ਕਿ ਉਸ ਨੇ ਆਪਣੀ ਕਾਰ ਬਦਲਣੀ ਹੈ। ਉਸ ਨੂੰ ‘ਸੀ ਐੱਲ. ਏ.’ ਬਹੁਤ ਸਸਤੀ ਕਾਰ ਲੱਗੀ, ਇਸ ਲਈ ਮੈਂ ਉਸ ਨੂੰ ਆਪਣੀ ਪਸੰਦ ਦੀ ਕਾਰ ਦੇ ਦਿੱਤੀ।’’

PunjabKesari

ਨੋਰਾ ਨੇ BMW ਨੂੰ ਆਪਣੀ ਦੋਸਤ ਦੇ ਪਤੀ ਦੇ ਨਾਂ ’ਤੇ ਕਰਵਾਇਆ ਸੀ ਰਜਿਸਟਰਡ
ਸੁਕੇਸ਼ ਨੇ ਅੱਗੇ ਕਿਹਾ, ‘‘ਈ. ਡੀ. ਕੋਲ ਸਾਰੀਆਂ ਚੈਟਸ ਤੇ ਸਕ੍ਰੀਨਸ਼ਾਟ ਵੀ ਹਨ, ਇਸ ਲਈ ਇਨ੍ਹਾਂ ਗੱਲਾਂ ’ਚ ਕੋਈ ਝੂਠ ਨਹੀਂ ਹੈ। ਅਸਲ ’ਚ ਮੈਂ ਉਸ ਨੂੰ ਰੇਂਜ ਰੋਵਰ ਦੇਣਾ ਚਾਹੁੰਦਾ ਸੀ ਪਰ ਕਿਉਂਕਿ ਕਾਰ ਸਟਾਕ ’ਚ ਉਪਲੱਬਧ ਨਹੀਂ ਸੀ ਤੇ ਉਸ ਨੂੰ ਤੁਰੰਤ ਇਕ ਕਾਰ ਦੀ ਜ਼ਰੂਰਤ ਸੀ, ਮੈਂ ਉਸ ਨੂੰ BMW S ਸੀਰੀਜ਼ ਦੇ ਦਿੱਤੀ, ਜੋ ਉਸ ਨੇ ਲੰਬੇ ਸਮੇਂ ਤੱਕ ਵਰਤੀ ਸੀ। ਉਹ ਭਾਰਤ ਤੋਂ ਬਾਹਰ ਸੀ, ਇਸ ਲਈ ਉਸ ਨੇ ਮੈਨੂੰ ਆਪਣੀ ਸਭ ਤੋਂ ਚੰਗੀ ਦੋਸਤ ਦੇ ਪਤੀ ਬੌਬੀ ਦੇ ਨਾਮ ’ਤੇ ਰਜਿਸਟਰ ਕਰਨ ਲਈ ਕਿਹਾ। ਮੇਰੇ ਤੇ ਨੋਰਾ ਵਿਚਕਾਰ ਕਦੇ ਕੋਈ ਪੇਸ਼ੇਵਰ ਲੈਣ-ਦੇਣ ਨਹੀਂ ਹੋਇਆ, ਜਿਵੇਂ ਕਿ ਉਹ ਦਾਅਵਾ ਕਰ ਰਹੀ ਹੈ। ਇਕ ਵਾਰ ਨੂੰ ਛੱਡ ਕੇ ਜਦੋਂ ਉਸ ਨੇ ਮੇਰੀ ਫਾਊਂਡੇਸ਼ਨ ਵਲੋਂ ਆਯੋਜਿਤ ਇਕ ਸਮਾਗਮ ’ਚ ਹਿੱਸਾ ਲਿਆ, ਜਿਸ ਲਈ ਉਸ ਦੀ ਏਜੰਸੀ ਨੂੰ ਅਧਿਕਾਰਤ ਤੌਰ ’ਤੇ ਭੁਗਤਾਨ ਕੀਤਾ ਗਿਆ ਸੀ।’’

PunjabKesari

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦਾ ਅਗਲਾ ਗੀਤ 2 ਹਫ਼ਤਿਆਂ ਤੱਕ ਹੋਵੇਗਾ ਰਿਲੀਜ਼, ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਕੋਲੈਬੋਰੇਸ਼ਨ

ਜੈਕਲੀਨ ਨਾਲ ਸੀਰੀਅਸ ਰਿਸ਼ਤੇ ’ਚ ਸੀ ਸੁਕੇਸ਼
ਸੁਕੇਸ਼ ਨੇ ਅੱਗੇ ਕਿਹਾ ਕਿ ਉਹ ਜੈਕਲੀਨ ਫਰਨਾਂਡੀਜ਼ ਨਾਲ ਸੀਰੀਅਸ ਰਿਸ਼ਤੇ ’ਚ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਨੋਰਾ ਹੀ ਸੀ, ਜੋ ਜੈਕਲੀਨ ਤੋਂ ਈਰਖਾ ਕਰਦੀ ਸੀ। ਨੋਰਾ ਨੇ ਕੁਝ ਸਮਾਂ ਪਹਿਲਾਂ ਜੈਕਲੀਨ ਖ਼ਿਲਾਫ਼ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਹੈ।

ਸੁਕੇਸ਼ ਚੰਦਰਸ਼ੇਖਰ 210 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਹੈ ਦੋਸ਼ੀ
ਪਿਛਲੇ ਸਾਲ ਈ. ਡੀ. ਨੇ 210 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਸੁਕੇਸ਼ ਚੰਦਰਸ਼ੇਖਰ ਤੇ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਲਜ਼ਾਮ ਅਨੁਸਾਰ ਸੁਕੇਸ਼ ਨੇ ਤਿਹਾੜ ਜੇਲ ’ਚ ਸਜ਼ਾ ਭੁਗਤਨ ਦੌਰਾਨ ਇਕ ਵਪਾਰੀ ਦੀ ਪਤਨੀ ਨਾਲ ਜ਼ਬਰਦਸਤੀ ਕੀਤੀ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ : 1978 ’ਚ ਜਦੋਂ ਅਦਾਕਾਰਾ ਦੇ ਬਾਥਰੂਮ ’ਚੋਂ ਮਿਲੇ 12 ਲੱਖ ਰੁਪਏ, ਕਿਹਾ- ‘ਵੇਸਵਾਪੁਣੇ ਤੋਂ ਕਮਾਏ’, ਤਬਾਹ ਹੋਇਆ ਕਰੀਅਰ

ਇਸ ਜ਼ਬਰਦਸਤੀ ਮਾਮਲੇ ’ਚ ਈ. ਡੀ. ਨੇ ਜੈਕਲੀਨ ਤੇ ਨੋਰਾ ਫਤੇਹੀ ਨੂੰ ਗਵਾਹ ਵਜੋਂ ਦਰਜ ਕੀਤਾ ਹੈ, ਇਸ ਲਈ ਜਾਂਚ ਏਜੰਸੀ ਵਾਰ-ਵਾਰ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾ ਰਹੀ ਹੈ। ਦੋਸ਼ ਹੈ ਕਿ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਤੋਂ ਇਲਾਵਾ ਸੁਕੇਸ਼ ਨੇ ਚਾਹਤ ਖੰਨਾ, ਨਿੱਕੀ ਤੰਬੋਲੀ ਤੇ ਨੇਹਾ ਕਪੂਰ ਵਰਗੀਆਂ ਅਦਾਕਾਰਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News