ਨੌਰਾ ਫਤੇਹੀ ਨੇ ਆਪਣਾ ਹੈਲਥ ਅਪਡੇਟ ਕੀਤਾ ਸਾਂਝਾ, ਪਿਛਲੇ ਕਈ ਦਿਨਾਂ ਤੋਂ ਕਰਵਾ ਰਹੀ ਹੈ ਪੈਰ ਦਾ ਇਲਾਜ

Thursday, Sep 26, 2024 - 10:42 AM (IST)

ਨੌਰਾ ਫਤੇਹੀ ਨੇ ਆਪਣਾ ਹੈਲਥ ਅਪਡੇਟ ਕੀਤਾ ਸਾਂਝਾ, ਪਿਛਲੇ ਕਈ ਦਿਨਾਂ ਤੋਂ ਕਰਵਾ ਰਹੀ ਹੈ ਪੈਰ ਦਾ ਇਲਾਜ

ਮੁੰਬਈ- ਨੌਰਾ ਫਤੇਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਹੈਲਥ ਅਪਡੇਟ ਸਾਂਝੀ ਕੀਤੀ ਹੈ। ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਫਿਜਿਓਥੈਰੇਪਿਸਟ ਦੇ ਕੋਲ ਹੈ ਅਤੇ ਆਪਣੇ ਪੈਰ ਦਾ ਇਲਾਜ ਕਰਵਾ ਰਹੀ ਹੈ।ਉਹ ਹੱਥ 'ਚ ਬੈਸਾਖੀਆਂ ਲੈ ਕੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਤੁਹਾਡੇ ਨਾਲ ਮੈਂ ਆਪਣੀ ਰਿਕਵਰੀ ਦੀ ਯਾਤਰਾ ਸਾਂਝੀ ਕਰ ਰਹੀ ਹਾਂ। ਕਈ ਦਿਨਾਂ ਦੇ ਇਲਾਜ ਤੋਂ ਬਾਅਦ ਹੁਣ ਮੈਂ ਠੀਕ ਮਹਿਸੂਸ ਕਰ ਰਹੀ ਹਾਂ’। ਦਰਅਸਲ ਅਦਾਕਾਰਾ ਆਪਣੇ ਪੈਰ ਦਾ ਇਲਾਜ ਕਰਵਾ ਰਹੀ ਹੈ। 

 

 
 
 
 
 
 
 
 
 
 
 
 
 
 
 
 

A post shared by Nora Fatehi (@norafatehi)

ਨੌਰਾ ਫਤੇਹੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਡਾਂਸਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਨੌਰਾ ਫਤੇਹੀ ਨੂੰ ਫ਼ਿਲਮ 'ਮਟਕਾ' ਦੀ ਸ਼ੂਟਿੰਗ ਸ਼ੈਡਿਊਲ ਦੇ ਦੌਰਾਨ ਗੰਭੀਰ ਸੱਟ ਲੱਗ ਗਈ ਸੀ । ਜਿਸ ਕਾਰਨ ਅਦਾਕਾਰਾ ਨੂੰ ਦੋ ਮਹੀਨੇ ਅਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ।ਜਿਸ ਤੋਂ ਬਾਅਦ ਉਹ ਰੈਸਟ ਕਰ ਰਹੀ ਸੀ ਅਤੇ ਆਪਣਾ ਇਲਾਜ ਕਰਵਾ ਰਹੀ ਸੀ । ਪਰ ਹੁਣ ਅਦਾਕਾਰਾ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦ ਹੀ ਆਪਣੇ ਕੰਮ ‘ਤੇ ਪਰਤ ਸਕਦੀ ਹੈ। ਨੌਰਾ ਫਤੇਹੀ ਜਿੱਥੇ ਕਈ ਫ਼ਿਲਮੀ ਪ੍ਰੋਜੈਕਟਸ 'ਤੇ ਕੰਮ ਕਰ ਰਹੀ ਹੈ। ਉੱਥੇ ਹੀ ਉਹ ਕਈ ਰਿਆਲਟੀ ਸ਼ੋਅ 'ਚ ਬਤੌਰ ਜੱਜ ਵੀ ਦਿਖਾਈ ਦੇਵੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News