ਹਿਤੇਨ ਤੇਜਵਾਨੀ ਨੇ ਫ਼ਿਲਮ 'Nobel Peace' ਦਾ ਟਰੇਲਰ ਰਿਲੀਜ਼ (ਵੀਡੀਓ)
Friday, Dec 11, 2020 - 10:20 AM (IST)
ਮੁੰਬਈ (ਬਿਊਰੋ) : ਹਿਤੇਨ ਤੇਜਵਾਨੀ ਸਟਾਰਰ ਐਵਾਰਡ ਜੇਤੂ ਫ਼ਿਲਮ 'ਨੋਬਲ ਪੀਸ', ਜਿਸ ਨੇ ਹਾਲ ਹੀ 'ਚ 10ਵੇਂ ਦਾਦਾ ਸਾਹਿਬ ਫਾਲਕੇ ਫ਼ਿਲਮ ਫੈਸਟੀਵਲ 2020 'ਚ ਸਰਬੋਤਮ ਫ਼ਿਲਮ (ਜੂਰੀ) ਦਾ ਐਵਾਰਡ ਅਤੇ ਅੱਠਵੇਂ ਭਾਰਤੀ ਸਿਨ ਫ਼ਿਲਮ ਫੈਸਟੀਵਲ 2020 'ਚ ਸਰਬੋਤਮ ਸਕ੍ਰੀਨਪਲੇਅ ਪ੍ਰਾਪਤ ਕੀਤਾ, ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਮੁਦਸਿਰ ਜ਼ਫਰ, ਮਯੂਰ ਮਹਿਤਾ, ਆਰਤੀ ਸ਼ਰਮਾ ਅਤੇ ਰੋਹਿਤ ਰਾਜ ਵਰਗੇ ਹੋਰ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਨਿਰਦੇਸ਼ਨ ਨਿਰਦੇਸ਼ਕ ਅਸਤਿ ਦਲਾਈ ਦੁਆਰਾ ਕੀਤਾ ਗਿਆ ਹੈ। ਇਹ ਓ.ਪੀ. ਰਾਏ ਦੀ ਕਲਾ ਨਿਕੇਤਨ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ।
ਫ਼ਿਲਮ ਦਾ ਟਰੇਲਰ ਦਿਲਚਸਪ ਲੱਗ ਰਿਹਾ ਹੈ ਕਿਉਂਕਿ ਫ਼ਿਲਮ 'ਚ ਹਿਤੇਨ ਤੇਜਵਾਨੀ ਪ੍ਰੋਫੈਸਰ ਸ਼ਲੋਕ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਪਿਛੋਕੜ ਜੰਮੂ-ਕਸ਼ਮੀਰ 'ਤੇ ਅਧਾਰਿਤ ਹੈ। ਫ਼ਿਲਮ ਇਸ ਦੁਆਲੇ ਘੁੰਮਦੀ ਹੈ ਕਿ ਕਿਵੇਂ ਉੱਥੋਂ ਦੇ ਨੌਜਵਾਨ ਕੁਝ ਚੀਜ਼ਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ ਅਤੇ ਇਕ ਗਲਤ ਰਸਤਾ ਚੁਣਦੇ ਹਨ, ਜੋ ਅੱਤਵਾਦ ਨੂੰ ਉਤਸ਼ਾਹਤ ਕਰਦਾ ਹੈ ਅਤੇ ਪ੍ਰੋਫੈਸਰ ਦੀਆਂ ਸਿੱਖਿਆਵਾਂ ਕਿਵੇਂ ਹਯਾਨ ਦੇ ਜੀਵਨ 'ਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਉਸ ਨੂੰ ਸਹੀ ਰਸਤਾ ਲੱਭਣ ਦੀ ਹਦਾਇਤ ਦਿੰਦਾ ਹੈ।