ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ

Sunday, Mar 20, 2016 - 11:39 AM (IST)

 ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ

ਨਵੀਂ ਦਿੱਲੀ : ਬੀਤੇ ਦਿਨੀਂ ਮੀਡੀਆ ''ਚ ਅਜਿਹਾ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟੇਨ ਦੇ ਮਸ਼ਹੂਰ ਮੈਡਮ ਤੁਸਾਦ ਅਜਾਇਬਘਰ ''ਚ  ਭਾਰਤ ਦੇ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਮੋਮ ਦੀ ਮੂਰਤੀ ਲੱਗੇਗੀ। ਹੁਣ ਇਸ ਖ਼ਬਰ ''ਤੇ ਮੈਡਮ ਤੁਸਾਦ ਅਜਾਇਬਘਰ ਵਲੋਂ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਅਜਾਇਬਘਰ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ। ਇਕ ਅੰਗਰੇਜ਼ੀ ਅਖ਼ਬਾਰ ਨੂੰ ਕੀਤੀ ਮੇਲ ''ਚ ਅਜਾਇਬਘਰ ਨੇ ਲਿਖਿਆ, ''''ਕਾਮੇਡੀਅਨ ਕਪਿਲ ਸ਼ਰਮਾ ਦਾ ਸਟੈਚੂ ਲਗਾਉਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ ਪਰ ਇਹੋ ਜਿਹਾ ਸੁਝਾਅ ਦੇਣ ਲਈ ਧੰਨਵਾਦ।''''
ਅਜਾਇਬਘਰ ਨੇ ਅੱਗੇ ਲਿਖਿਆ, ''''ਅਸੀਂ ਜਦੋਂ ਵੀ ਕਿਸੇ ਹਸਤੀ ਦਾ ਸਟੈਚੂ ਬਣਾਉਣ ਦਾ ਫੈਸਲਾ ਕਰਦੇ ਹਾਂ ਤਾਂ ਇਸ ਗੱਲ ਦੀ ਜਾਣਕਾਰੀ ਅਸੀਂ ਆਪਣੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪੇਜ ''ਤੇ ਜ਼ਰੂਰ ਸਾਂਝੀ ਕਰਦੇ ਹਾਂ। ਇਸ ਲਈ ਕਿਸੇ ਵੀ ਤਰ੍ਹਾਂ ਦੇ ਨਵੇਂ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ।''''
ਕਪਿਲ ਸ਼ਰਮਾ ਦੇ ਸਟੈਚੂ ਦੀ ਖ਼ਬਰ ਦਾ ਖੰਡਨ ਕਰਨ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਅਜਾਇਬਘਰ ਛੇਤੀ ਹੀ ਆਪਣੀ ਇਕ ਬ੍ਰਾਂਚ ਦਿੱਲੀ ''ਚ ਵੀ ਖੋਲ੍ਹੇਗਾ। ਅਜਾਇਬਘਰ ਨੇ ਲਿਖਿਆ, ''''ਇਸ ਬਾਰੇ ਜਿਵੇਂ  ਹੀ ਕੋਈ ਅਪਡੇਟ ਹੋਵੇਗੀ, ਸਭ ਨੂੰ ਸੂਚਿਤ ਕੀਤਾ ਜਾਵੇਗਾ।''''

 


Related News