ਨਾ ਨਿਕਾਹ, ਨਾ ਸੱਤ ਫੇਰੇ, ਨਾ ਹੀ ਕੋਈ ਰੀਤੀ ਰਿਵਾਜ਼ ਕਸਮਾਂ-ਵਾਅਦਿਆਂ ਨਾਲ ਹੋਇਆ ਫਰਹਾਨ-ਸ਼ਿਬਾਨੀ ਦਾ ਵਿਆਹ

Sunday, Feb 20, 2022 - 12:02 PM (IST)

ਨਾ ਨਿਕਾਹ, ਨਾ ਸੱਤ ਫੇਰੇ, ਨਾ ਹੀ ਕੋਈ ਰੀਤੀ ਰਿਵਾਜ਼ ਕਸਮਾਂ-ਵਾਅਦਿਆਂ ਨਾਲ ਹੋਇਆ ਫਰਹਾਨ-ਸ਼ਿਬਾਨੀ ਦਾ ਵਿਆਹ

ਮੁੰਬਈ - ਅਦਾਕਾਰ ਫਰਹਾਨ ਖ਼ਾਨ ਅਤੇ ਸ਼ਿਬਾਨੀ ਦਾਂਡੇਕਰ ਇਕ-ਦੂਜੇ ਦੇ ਹੋ ਗਏ ਹਨ। ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਜੋੜੇ ਦੇ ਵਿਆਹ ਵਿਚ ਪਰਿਵਾਰ ਅਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ। ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਉਣ ਦੇ ਬਾਅਦ ਹੁਣ ਜੋੜੇ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਫੈਂਨਸ ਵਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਤਸਵੀਰਾਂ ਵਿਚ ਫਰਹਾਨ ਬਲੈਕ ਕੋਟ ਪੈਂਟ ਵਿਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸ਼ਿਬਾਨੀ ਰੈੱਡ ਗਾਊਨ ਵਿਚ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਲਾਲ ਰੰਗ ਦਾ ਦੁਪੱਟਾ ਕੈਰੀ ਕੀਤਾ ਹੋਇਆ ਹੈ। ਮਿਨਿਮਲ ਮੇਕਅਪ ਅਤੇ ਉਪਨ ਹੇਅਰ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ।

PunjabKesari

ਇਸ ਲੁੱਕ ਵਿਚ ਅਦਾਕਾਰਾ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਦੋਵੇਂ ਇਕੱਠੇ ਜੱਚ ਵੀ ਰਹੇ ਹਨ। ਫਰਹਾਨ ਅਤੇ ਸ਼ਿਬਾਨੀ ਪਰਿਵਾਰ ਅਤੇ ਦੋਸਤਾਂ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਫਰਹਾਨ ਅਤੇ ਸ਼ਿਬਾਨੀ ਨੇ ਬਿਲਕੁੱਲ ਵੱਖਰੇ ਢੰਗ ਨਾਲ ਵਿਆਹ ਕੀਤਾ ਹੈ।

PunjabKesari

ਜੋੜੇ ਨੇ ਨਾ ਨਿਕਾਹ , ਨਾ ਮਰਾਠੀ, ਨਾ ਕ੍ਰਿਸ਼ਚਿਅਨ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ ਅਤੇ ਨਾ ਹੀ ਸੱਤ ਫੇਰੇ ਲਏ। ਦਰਅਸਲ ਦੋਵਾਂ ਨੇ ਸਾਰੇ ਰੀਤੀ-ਰਿਵਾਜਾਂ ਨੂੰ ਪਾਸੇ ਰੱਖ ਕੇ ਇਕ-ਦੂਜੇ ਲਈ ਕੁਝ ਕਸਮਾਂ ਅਤੇ ਵਾਅਦੇ ਲਿਖੇ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਵਿਆਹ ਵਿਚ ਪੜ੍ਹਿਆ। ਫੈਂਨਸ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਿਆਰ ਦੇ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਫਰਹਾਨ ਅਤੇ ਸ਼ਿਬਾਨੀ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ

PunjabKesari

 

 


author

Harinder Kaur

Content Editor

Related News