ਨੀਤੀ ਟੇਲਰ ਨੇ ਇੰਸਟਾਗ੍ਰਾਮ ਤੋਂ ਹਟਾਇਆ ਆਪਣੇ ਪਤੀ ਦੇ ਨਾਮ ਦਾ ਸਰਨੇਮ, ਫੈਨਜ਼ ਲਗਾ ਰਹੇ ਹਨ ਵੱਖ ਹੋਣ ਦਾ ਅੰਦਾਜ਼ਾ

Friday, May 31, 2024 - 12:35 PM (IST)

ਨੀਤੀ ਟੇਲਰ ਨੇ ਇੰਸਟਾਗ੍ਰਾਮ ਤੋਂ ਹਟਾਇਆ ਆਪਣੇ ਪਤੀ ਦੇ ਨਾਮ ਦਾ ਸਰਨੇਮ, ਫੈਨਜ਼ ਲਗਾ ਰਹੇ ਹਨ ਵੱਖ ਹੋਣ ਦਾ ਅੰਦਾਜ਼ਾ

ਮੁੰਬਈ (ਬਿਊਰੋ): ਨੀਤੀ ਟੇਲਰ ਸ਼ੋਅ 'ਕੈਸੀ ਹੈ ਯੇ ਯਾਰੀਆਂ' ਨਾਲ ਘਰ-ਘਰ 'ਚ ਮਸ਼ਹੂਰ ਹੋ ਗਈ ਹੈ। ਇਸ ਤੋਂ ਬਾਅਦ ਅਦਾਕਾਰਾ ਕਈ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ। ਨੀਤੀ ਨੂੰ ਪ੍ਰਸ਼ੰਸਕਾਂ ਦਾ ਵੀ ਕਾਫ਼ੀ ਪਿਆਰ ਮਿਲ ਰਿਹਾ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸਭ ਦੇ ਵਿਚਕਾਰ, ਨੀਤੀ ਟੇਲਰ ਬਾਰੇ ਅਫਵਾਹ ਹੈ ਕਿ ਅਦਾਕਾਰਾ ਦੀ ਵਿਆਹੁਤਾ ਜ਼ਿੰਦਗੀ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਨੀਤੀ ਨੇ ਸਾਲ 2020 ਵਿੱਚ ਫੌਜੀ ਅਧਿਕਾਰੀ ਪਰੀਕਸ਼ਿਤ ਬਾਵਾ ਨਾਲ ਵਿਆਹ ਕੀਤਾ ਸੀ।

PunjabKesari

ਦੱਸ ਦਈਏ ਕਿ ਇਨ੍ਹਾਂ ਅਫਵਾਹਾਂ ਨੂੰ ਉਦੋਂ ਹਵਾ ਮਿਲੀ ਜਦੋਂ ਹਾਲ ਹੀ 'ਚ ਨੀਤੀ ਟੇਲਰ ਨੇ ਆਪਣੇ ਪਤੀ ਪਰੀਕਸ਼ਿਤ ਬਾਵਾ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਅਤੇ ਆਪਣੇ ਯੂਜ਼ਰਨੇਮ ਤੋਂ ਆਪਣੇ ਪਤੀ ਦਾ ਸਰਨੇਮ ਵੀ ਹਟਾ ਦਿੱਤਾ। ਕਿਹਾ ਜਾ ਰਿਹਾ ਹੈ ਕਿ ਨੀਤੀ ਅਤੇ ਪਰੀਕਸ਼ਿਤ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਅਦਾਕਾਰਾ ਨੇ ਉਸ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ, ਜਿਸ ਤੋਂ ਬਾਅਦ ਪਰੀਕਸ਼ਿਤ ਬਾਵਾ ਨੇ ਆਪਣਾ ਇੰਸਟਾ ਅਕਾਊਂਟ ਡਿਲੀਟ ਕਰ ਦਿੱਤਾ ਪਰ ਬਾਅਦ 'ਚ ਉਸ ਨੇ ਇੰਸਟਾਗ੍ਰਾਮ 'ਤੇ ਵਾਪਸ ਕਰ ਲਈ। 

PunjabKesari

ਦੱਸਣਯੋਗ ਹੈ ਕਿ ਨੀਤੀ ਨੇ ਆਪਣੇ ਅਕਾਊਂਟ ਤੋਂ ਆਪਣੇ ਵਿਆਹ ਦੇ ਵਰ੍ਹੇਗੰਢ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਵੀ ਡਿਲੀਟ ਕਰ ਦਿੱਤਾ, ਜਿਸ ਨਾਲ ਉਸ ਦੇ ਫੈਨਜ਼ ਹੋਰ ਪਰੇਸ਼ਾਨ ਹੋ ਗਏ ਹਨ। ਅਜਿਹਾ ਲੱਗਦਾ ਹੈ ਕਿ ਨੀਤੀ ਆਪਣੇ ਵਿਆਹੁਤਾ ਜੀਵਨ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।ਅਦਾਕਾਰਾ ਅਤੇ ਪਰੀਕਸ਼ਿਤ ਬਾਵਾ ਦੋਵਾਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ ਅਤੇ ਫਿਰ ਗੁਪਤ ਵਿਆਹ ਕਰ ਲਿਆ ਸੀ। ਹਾਲਾਂਕਿ ਵਿਆਹ ਤੋਂ ਬਾਅਦ ਅਦਾਕਾਰਾ ਨੂੰ ਆਪਣੇ ਪਤੀ ਦੇ ਲੁੱਕ ਨੂੰ ਲੈ ਕੇ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਤਲਾਕ ਦੀ ਖ਼ਬਰ 'ਤੇ ਨੀਤੀ ਟੇਲਰ ਜਾਂ ਉਸਦੇ ਪਤੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


author

sunita

Content Editor

Related News