ਨਿੰਜਾ ਨੇ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸਾਂਝੀਆਂ

Monday, Mar 07, 2022 - 01:08 PM (IST)

ਨਿੰਜਾ ਨੇ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸਾਂਝੀਆਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਨਿੰਜਾ 6 ਮਾਰਚ ਨੂੰ 31 ਸਾਲਾਂ ਦੇ ਹੋ ਗਏ ਹਨ। ਨਿੰਜਾ ਦਾ ਜਨਮ 6 ਮਾਰਚ, 1991 ਨੂੰ ਹੋਇਆ ਸੀ। ਜਨਮਦਿਨ ਮੌਕੇ ਨਿੰਜਾ ਨੇ ਆਪਣੇ ਪਰਿਵਾਰ ਤੇ ਦੋਸਤਾਂ ਲਈ ਪਾਰਟੀ ਵੀ ਰੱਖੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨਿੰਜਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਤਸਵੀਰਾਂ ’ਚ ਨਿੰਜਾ ਪਤਨੀ ਨਾਲ ਨਜ਼ਰ ਆ ਰਹੇ ਹਨ। ਉਥੇ ਹੋਰ ਤਸਵੀਰਾਂ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸੱਜਣ-ਮਿੱਤਰ ਦਿਖਾਈ ਦੇ ਰਹੇ ਹਨ। ਤਸਵੀਰਾਂ ਨਾਲ ਕੈਪਸ਼ਨ ’ਚ ਨਿੰਜਾ ਨੇ ਲਿਖਿਆ, ‘ਬਹੁਤ ਧੰਨਵਾਦ ਇੰਨੇ ਪਿਆਰ ਲਈ। ਮੇਰੇ ਇਸ ਦਿਨ ਨੂੰ ਇੰਨਾ ਖ਼ਾਸ ਬਣਾਉਣ ਲਈ ਤੁਹਾਡਾ ਦਿਲੋਂ ਧੰਨਵਾਦ। ਤੁਹਾਡਾ ਆਪਣਾ ਤੇ ਤੁਹਾਡਾ ਬਣਾਇਆ ਨਿੰਜਾ।’

 
 
 
 
 
 
 
 
 
 
 
 
 
 
 

A post shared by NINJA (@its_ninja)

ਦੱਸ ਦੇਈਏ ਕਿ ਤਸਵੀਰਾਂ ਤੋਂ ਬਾਅਦ ਨਿੰਜਾ ਨੇ ਦੋ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ’ਚ ਨਿੰਜਾ ਜਨਮਦਿਨ ਦੇ ਕੇਕ ਕੱਟਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by NINJA (@its_ninja)

ਉਥੇ ਦੋ ਹੋਰ ਵੀਡੀਓਜ਼ ’ਚ ਨਿੰਜਾ ਦੇ ਪ੍ਰਸ਼ੰਸਕ ਉਸ ਦੇ ਜਨਮਦਿਨ ਮੌਕੇ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨਾਲ ਨਿੰਜਾ ਨੇ ਕੈਪਸ਼ਨ ’ਚ ਲਿਖਿਆ, ‘ਸ਼ਬਦ ਨਹੀਂ ਹਨ। ਇੰਨਾ ਪਿਆਰ ਤੇ ਸਤਿਕਾਰ ਦੇਣ ਲਈ ਤੁਹਾਡਾ ਧੰਨਵਾਦ। ਰੱਬ ਮਿਹਰ ਕਰਨ ਭਰਾ। ਵਾਹਿਗੁਰੂ ਹਮੇਸ਼ਾ ਖ਼ੁਸ਼ ਰੱਖੇ।’

 
 
 
 
 
 
 
 
 
 
 
 
 
 
 

A post shared by NINJA (@its_ninja)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News