ਜਾਵੇਦ ਅਖ਼ਤਰ ਨੇ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਨੂੰ ਲੈ ਕੇ ਸ਼ੇਅਰ ਕੀਤਾ ਦਿਲਚਸਪ ਕਿੱਸਾ

Monday, Dec 04, 2023 - 03:59 PM (IST)

ਜਾਵੇਦ ਅਖ਼ਤਰ ਨੇ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਨੂੰ ਲੈ ਕੇ ਸ਼ੇਅਰ ਕੀਤਾ ਦਿਲਚਸਪ ਕਿੱਸਾ

ਮੁੰਬਈ (ਬਿਊਰੋ)– ਜਾਵੇਦ ਅਖ਼ਤਰ ਦੇ ਸ਼ਾਨਦਾਰ ਬੋਲਾਂ ਨਾਲ ‘ਡੰਕੀ’ ਦਾ ਦੂਜਾ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਰਿਲੀਜ਼ ਹੋ ਗਿਆ ਹੈ। ਹਾਲ ਹੀ ’ਚ ਰਿਲੀਜ਼ ਹੋਇਆ ਇਹ ਖ਼ੂਬਸੂਰਤ ਗੀਤ ਚਾਰ ਦੋਸਤਾਂ ਦੀ ਕਹਾਣੀ ਬਿਆਨ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਹਾਨੀਆ ਆਮਿਰ ਨੂੰ ਡੇਟ ਕਰ ਰਹੇ ਬਾਦਸ਼ਾਹ! ਪਾਕਿ ਅਦਾਕਾਰਾ ਨੂੰ ਮਿਲਣ ਪਹੁੰਚੇ ਰੈਪਰ, ਦੇਖੋ ਤਸਵੀਰਾਂ

ਜਾਵੇਦ ਅਖ਼ਤਰ ਨੇ ਗੀਤ ਬਾਰੇ ਇਕ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ, ‘‘ਫ਼ਿਲਮ ’ਚ ਮੇਰਾ ਸਿਰਫ਼ ਇਕ ਗੀਤ ਹੈ ਤੇ ਦਿਲਚਸਪ ਗੱਲ ਇਹ ਹੈ ਕਿ ਰਾਜੂ ਹਿਰਾਨੀ ਨੇ ਇਹ ਯਕੀਨੀ ਬਣਾਇਆ ਕਿ ਇਸ ਗੀਤ ਨੂੰ ਸ਼ਾਮਲ ਕੀਤਾ ਜਾਵੇ। ਉਸ ਨੇ ਵਿਸ਼ੇਸ਼ ਤੌਰ ’ਤੇ ਮੈਨੂੰ ਇਹ ਗਾਣਾ ਲਿਖਣ ਲਈ ਬੇਨਤੀ ਕੀਤੀ ਸੀ। ਮੈਨੂੰ ਉਮੀਦ ਹੈ ਕਿ ਤੁਸੀਂ ਗਾਣੇ ਦਾ ਆਨੰਦ ਮਾਣੋਗੇ।’’

ਜੀਓ ਸਟੂਡੀਓਜ਼, ਰੈੱਡ ਚਿੱਲੀਜ਼ ਐਂਟਰਟੇਨਮੈਂਟ ਤੇ ਰਾਜਕੁਮਾਰ ਹਿਰਾਨੀ ਫ਼ਿਲਮਜ਼ ਦੀ ਪੇਸ਼ਕਸ਼, ਰਾਜਕੁਮਾਰ ਹਿਰਾਨੀ ਤੇ ਗੌਰੀ ਖ਼ਾਨ ਵਲੋਂ ਨਿਰਮਿਤ, ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਤੇ ਕਨਿਕਾ ਢਿੱਲੋਂ ਵਲੋਂ ਲਿਖੀ ਗਈ ਫ਼ਿਲਮ ‘ਡੰਕੀ’ 21 ਦਸੰਬਰ, 2023 ਨੂੰ ਰਿਲੀਜ਼ ਹੋਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News