ਨਿੱਕੀ ਤੰਬੋਲੀ ਨੇ ਜ਼ਾਹਿਰ ਕੀਤੀ ਆਪਣੀ ਇੱਛਾ, ਕਿਹਾ ''ਸਿਧਾਰਥ ਸ਼ੁਕਲਾ ਨਾਲ ਕਰਨਾ ਚਾਹੁੰਦੀ ਇਹ ਕੰਮ''

Tuesday, Jul 06, 2021 - 03:25 PM (IST)

ਨਿੱਕੀ ਤੰਬੋਲੀ ਨੇ ਜ਼ਾਹਿਰ ਕੀਤੀ ਆਪਣੀ ਇੱਛਾ, ਕਿਹਾ ''ਸਿਧਾਰਥ ਸ਼ੁਕਲਾ ਨਾਲ ਕਰਨਾ ਚਾਹੁੰਦੀ ਇਹ ਕੰਮ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 14' ਤੋਂ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਨਿੱਕੀ ਤੰਬੋਲੀ ਇਨ੍ਹੀਂ ਦਿਨੀਂ ਆਪਣੇ ਕਈ ਪ੍ਰਾਜੈਕਟਾਂ ਤੋਂ ਇਲਾਵਾ ਆਪਣੇ ਬਿਆਨਾਂ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਨੇ ਹੁਣ ਛੋਟੇ ਪਰਦੇ ਦੇ ਮਸ਼ਹੂਰ ਤੇ ਚਰਚਿਤ ਅਦਾਕਾਰ ਸਿਧਾਰਥ ਸ਼ੁਕਲਾ ਦੇ ਨਾਲ ਰੋਮਾਂਸ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

PunjabKesari

ਹਾਲ ਹੀ 'ਚ ਨਿੱਕੀ ਤੰਬੋਲੀ 'ਖ਼ਤਰੋਂ ਕੇ ਖਿਲਾੜੀ' ਦੀ ਸ਼ੂਟਿੰਗ ਖ਼ਤਮ ਕਰ ਕੇ ਕੈਪਟਾਊਨ ਤੋਂ ਮੁੰਬਈ ਪਰਤੀ ਹੈ। ਅੰਗਰੇਜ਼ੀ ਵੈੱਬਸਾਈਟ ਬਾਲੀਵੁੱਡ ਲਾਈਫ ਦੀ ਖ਼ਬਰ ਅਨੁਸਾਰ ਨਿੱਕੀ ਤੰਬੋਲੀ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਕੰਮ ਕਰਨਾ ਚਾਹੁੰਦੀ ਹੈ। ਅਦਾਕਾਰਾ ਇਸ ਲਈ ਬਹੁਤ ਉਤਸੁਕ ਹੈ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਗਦਾ ਹੈ ਕਿ ਸਿਧਾਰਥ ਸ਼ੁਕਲਾ ਤੇ ਉਨ੍ਹਾਂ ਦੀ ਇਕ ਚੰਗੀ ਜੋੜੀ ਬਣੇਗੀ।

PunjabKesari

ਨਿੱਕੀ ਤੰਬੋਲੀ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਸਿਧਾਰਥ ਸ਼ੁਕਲਾ ਦੀ ਵੱਡੀ ਪ੍ਰਸ਼ੰਸਕ ਰਹੀ ਹਾਂ। ਉਹ ਇਕ ਵਧੀਆ ਕਲਾਕਾਰ ਤੇ ਸ਼ਾਨਦਾਰ ਇਨਸਾਨ ਹਨ।' ਨਿੱਕੀ ਤੰਬੋਲੀ ਨੇ ਅੱਗੇ ਕਿਹਾ ਕਿ ''ਮੈਨੂੰ ਸਿਧਾਰਥ ਸ਼ੁਕਲਾ ਦੇ ਨਾਲ ਸਕ੍ਰੀਨ ਸਪੇਸ ਸਾਂਝਾ ਕਰਨਾ ਕਾਫ਼ੀ ਵਧੀਆ ਲੱਗੇਗਾ। ਮੈਂ ਉਨ੍ਹਾਂ ਦੇ ਕੰਮ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੈਨੂੰ ਯਕੀਨ ਹੈ ਕਿ ਸਾਡੀ ਸ਼ਾਨਦਾਰ ਜੋੜੀ ਬਣੇਗੀ।''

PunjabKesari
 
ਦੱਸਣਯੋਗ ਹੈ ਕਿ ਨਿੱਕੀ ਤੰਬੋਲੀ ਅਤੇ ਸਿਧਾਰਥ ਸ਼ੁਕਲਾ 'ਬਿੱਗ ਬੌਸ 14' 'ਚ ਇਕੱਠੇ ਨਜ਼ਰ ਆਏ ਸਨ। ਸਿਧਾਰਥ ਸ਼ੁਕਲਾ ਨੇ ਇਸ 'ਚ ਸੀਨੀਅਰ ਕੰਟੈਸਟੈਂਟ ਦੇ ਤੌਰ 'ਤੇ ਐਂਟਰੀ ਲਈ ਸੀ। ਬਹੁਤ ਵਾਰ ਨਿੱਕੀ ਤੰਬੋਲੀ ਨੂੰ ਸਿਧਾਰਥ ਸ਼ੁਕਲਾ ਦੀ ਟੀਮ 'ਚ ਖੇਡਦੇ ਹੋਏ ਵੀ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਨਿੱਕੀ ਤੰਬੋਲੀ ਆਪਣੇ ਵਿਆਹ ਤੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਆਈ ਸੀ।

PunjabKesari


author

sunita

Content Editor

Related News