ਸਿਧਰਾਥ ਨੂੰ ਛੱਡ ਹੁਣ ਇਸ ਮੁਕਾਬਲੇਬਾਜ਼ ਨਾਲ ਰੋਮਾਂਟਿਕ ਹੋਈ ਨਿੱਕੀ ਤੰਬੋਲੀ (ਵੀਡੀਓ)

10/18/2020 11:14:11 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਇਕ ਵੀਡੀਓ ਕਲਰਸ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਹੈ, ਜਿਸ 'ਚ ਰਾਹੁਲ ਵੈਦ ਅਤੇ ਜਾਨ ਕੁਮਾਰ ਸਾਨੂੰ ਵਿਚਕਾਰ ਇਕ ਮਿਊਜੀਕਲ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਇਸ ਮੌਕੇ 'ਤੇ ਹਿਨਾ ਖ਼ਾਨ ਅਤੇ ਨਿੱਕੀ ਤੰਬੋਲੀ ਦਾ ਰੀਐਕਸ਼ਨ ਦੇਖਣ ਵਾਲਾ ਹੁੰਦਾ ਹੈ। ਵੀਡੀਓ 'ਚ ਦਰਸ਼ਕਾਂ ਨੂੰ ਘਰਵਾਲਿਆਂ ਦੀ ਬਹਿਸ ਵਿਚਕਾਰ ਕੁਝ ਵੱਖਰਾ ਵੇਖਣ ਦਾ ਮੌਕਾ ਮਿਲਿਆ। ਦਰਸ਼ਕਾਂ ਨੂੰ ਰਾਹੁਲ ਵੈਦ ਅਤੇ ਜਾਨ ਕੁਮਾਰ ਸਾਨੂੰ ਵਿਚਕਾਰ ਹੋਏ ਮੁਕਾਬਲੇ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਰਾਹੁਲ 'ਸਮਝਾਵਾਂ' ਗੀਤ ਗਾ ਰਹੇ ਹਨ ਅਤੇ ਉਥੇ ਹੀ ਜਾਨ 'ਬਾਜ਼ੀਗਰ' ਫ਼ਿਲਮ ਦਾ ਟਾਈਟਲ ਟਰੈਕ ਗਾ ਰਹੇ ਹਨ। ਜਦੋਂ ਰਾਹੁਲ ਗਾਣਾ ਗਾ ਰਹੇ ਹੁੰਦੇ ਹਨ ਤਾਂ ਹਿਨਾ ਕੈਮਰੇ ਨੂੰ ਦੇਖ ਕੇ ਫਲਾਇੰਗ ਕਿੱਸ ਦਿੰਦੀ ਹੈ। ਉਥੇ ਹੀ ਜਾਨ ਜਦੋਂ ਗਾਉਣਾ ਸ਼ੁਰੂ ਕਰਦੇ ਹਨ ਤਾਂ ਨਿੱਕੀ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦੀ ਅਤੇ ਜਾਨ ਕੁਮਾਰ ਸਾਨੂੰ ਨੂੰ ਗਲੇ ਲਗਾ ਕੇ ਗੱਲ੍ਹ 'ਤੇ ਇਕ ਕਿੱਸ ਕਰ ਦਿੰਦੀ ਹੈ। ਇਸ ਨੂੰ ਵੇਖ ਕੇ ਸਿਧਾਰਥ ਸ਼ੁਕਲਾ ਵੀ ਖੁਸ਼ ਹੋ ਜਾਂਦੇ ਹਨ। 

 
 
 
 
 
 
 
 
 
 
 
 
 
 

Gungunayiye pyaar bhare nagme aaj raat @rahulvaidyarkv aur @jaan.kumar.sanu ke concert mein. Hogi khoob saari masti aur aapke liye dher saara entertainment. Dekhiye aaj 9 baje #Colors par. Catch it before TV on @vootselect #BB14 #BiggBoss #BiggBoss2020 #BiggBoss14

A post shared by Colors TV (@colorstv) on Oct 17, 2020 at 3:01am PDT

ਦੱਸਯੋਗ ਹੈ ਕਿ ਨਿੱਕੀ ਤੰਬੋਲੀ ਅਤੇ ਜਾਨ ਦੀ ਕੈਮਿਸਟਰੀ ਲੋਕਾਂ ਨੂੰ ਪਸੰਦ ਆ ਰਹੀ ਹੈ। ਇਸ ਤੋਂ ਪਹਿਲਾਂ ਦੇ ਐਪੀਸੋਡ 'ਚ ਜਾਨ ਨੂੰ ਨਿੱਕੀ ਨਾਲ ਫਲਰਟ ਕਰਦੇ ਹੋਏ ਵੀ ਦੇਖਿਆ ਗਿਆ ਸੀ। ਹਾਲਾਂਕਿ ਉਦੋਂ ਉਹ ਉਸ ਨੂੰ ਆਪਣਾ ਭਾਈ (ਭਰਾ) ਜਾਨ ਕਹਿ ਕੇ ਬੁਲਾਉਂਦੀ ਸੀ। ਜਾਨ ਨਿੱਕੀ ਨੂੰ ਦੱਸਦੇ ਹਨ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਅਤੇ ਜਦੋਂ ਸ਼ੋਅ ਖ਼ਤਮ ਹੋ ਜਾਵੇਗਾ ਤਾਂ ਉਹ ਉਸ ਨਾਲ 'ਕਾਫੀ ਡੇਟ' 'ਤੇ ਜਾਣਾ ਚਾਹੁੰਦਾ ਹੈ। ਉਥੇ ਹੀ 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਘਰਵਾਲਿਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਬੀਤੇ ਹਫ਼ਤੇ ਦੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਦੱਸਣਗੇ।

 
 
 
 
 
 
 
 
 
 
 
 
 
 

Level-headed and always on point, @gauaharkhan, here’s one for our lovely times! 😍 Let’s see how things turn-out inside the #BB14 house, tonight at 9 PM on #Colors. Catch it before TV on @vootselect. @beingsalmankhan #BiggBoss14 #BiggBoss2020 @plaympl

A post shared by Colors TV (@colorstv) on Oct 17, 2020 at 2:30am PDT


sunita

Content Editor sunita