ਨਿਖਿਲ ਅਡਵਾਨੀ ਨੇ ਕੀਤੀ ਸ਼ਰਵਰੀ ਦਾ ਤਾਰੀਫ਼

Thursday, Sep 26, 2024 - 11:32 AM (IST)

ਨਿਖਿਲ ਅਡਵਾਨੀ ਨੇ ਕੀਤੀ ਸ਼ਰਵਰੀ ਦਾ ਤਾਰੀਫ਼

ਮੁੰਬਈ- ਮਸ਼ਹੂਰ ਫਿਲਮ ਨਿਰਮਾਤਾ, ਪਟਕਥਾ ਲੇਖਕ ਅਤੇ ਨਿਰਮਾਤਾ ਨਿਖਿਲ ਅਡਵਾਨੀ, ਜੋ ਕਿ ਆਪਣੀ ਦੂਰਅੰਦੇਸ਼ੀ ਨਿਰਦੇਸ਼ਨ ਅਤੇ ਪ੍ਰਤਿਭਾ ਨੂੰ ਦੇਖਣ ਲਈ ਜਾਣੇ ਜਾਂਦੇ ਹਨ ਨੇ ਹਾਲ ਹੀ ’ਚ ਯੁਵਾ ਅਤੇ ਗਤੀਸ਼ੀਲ ਅਭਿਨੇਤਰੀ ਸ਼ਰਵਰੀ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨੇ ਆਪਣੀ ਨਵੀਂ ਫਿਲਮ ‘ਵੇਦਾ’ ਵਿਚ ਮੁੱਖ ਭੂਮਿਕਾ ਨਿਭਾਈ ਹੈ। ਸ਼ਰਵਰੀ ਦੀ ਤਾਰੀਫ਼ ਕਰਦੇ ਹੋਏ ਨਿਖਿਲ ਅਡਵਾਨੀ ਨੇ ਕਿਹਾ, ‘‘ਮੈਂ ਹਮੇਸ਼ਾ ਮਹਿਸੂਸ ਕਰਦਾ ਸੀ ਕਿ ਸ਼ਰਵਰੀ ਵਿਚ ਇਕ ਪੀੜ੍ਹੀ ਦੀ ਅਦਾਕਾਰਾ ਬਣਨ ਦੀ ਸਮਰੱਥਾ ਹੈ। ਉਸ ਦਾ ਸਮਰਪਣ, ਆਪਣੇ ਕੰਮ ਪ੍ਰਤੀ ਜਨੂੰਨ ਅਤੇ ਕੈਮਰੇ ਦੇ ਸਾਹਮਣੇ ਉਸ ਵੱਲੋਂ 200 ਫੀਸਦੀ ਦੇਣ ਦੀ ਉਸਦੀ ਭੁੱਖ ਨੇ ਹੈਰਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- ਨੌਰਾ ਫਤੇਹੀ ਨੇ ਆਪਣਾ ਹੈਲਥ ਅਪਡੇਟ ਕੀਤਾ ਸਾਂਝਾ, ਪਿਛਲੇ ਕਈ ਦਿਨਾਂ ਤੋਂ ਕਰਵਾ ਰਹੀ ਹੈ ਪੈਰ ਦਾ ਇਲਾਜ

ਕੁਝ ਅਜਿਹਾ ਜੋ ਤੁਸੀਂ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ’ਤੇ ਘੱਟ ਹੀ ਦੇਖਦੇ ਹੋ, ਜੋ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਸ਼ਰਵਰੀ ਇੰਡਸਟਰੀ ਵਿਚ ਆਪਣੀ ਛਾਪ ਛੱਡਣਾ ਚਾਹੁੰਦੀ ਹੈ ਅਤੇ ਸਕ੍ਰੀਨ ’ਤੇ ਵਧੀਆ ਪ੍ਰਦਰਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਇੰਡਸਟਰੀ ਤੋਂ ਕਿਸੇ ਨੂੰ ਨਹੀਂ ਜਾਣਦੀ, ਇਸ ਲਈ ਉਸ ਦੀ ਅਦਾਕਾਰੀ ਹੀ ਉਸ ਲਈ ਦਰਵਾਜ਼ੇ ਖੋਲ੍ਹ ਸਕਦੀ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News