ਨਾਈਜੀਰੀਅਨ ਸਿੰਗਰ ਨੇ ਗਾਇਆ ਸਪਨਾ ਚੌਧਰੀ ਦਾ ਹਿੱਟ ਗੀਤ, ਵੇਖੋ ਵੀਡੀਓ

7/30/2020 4:41:06 PM

ਮੁੰਬਈ (ਬਿਊਰੋ) — ਹਰਿਆਣਾ ਦੀ ਸੁਪਰਸਟਾਰ ਡਾਂਸਰ ਸਪਨਾ ਚੌਧਰੀ ਵੀ ਨਾਈਜੀਰੀਅਨ ਸਿੰਗਰ ਸੈਮੁਅਲ ਸਿੰਘ ਦਾ ਇਹ ਵੀਡਿਓ ਦੇਖਣ ਤੋਂ ਬਾਅਦ ਹੈਰਾਨ ਰਹਿ ਗਈ ਅਤੇ ਖ਼ੁਦ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ਤੋਂ ਆਪਣੇ-ਆਪ ਨੂੰ ਰੋਕ ਨਾ ਸਕੀ। ਸੋਸ਼ਲ ਮੀਡੀਆ 'ਤੇ ਹਿੱਟ ਸਪਨਾ ਚੌਧਰੀ ਦੇ ਠੁਮਕਿਆ ਦੀ ਦੁਨੀਆ ਦੀਵਾਨੀ ਹੈ। ਲੋਕ ਸਿਰਫ਼ ਡਾਂਸ ਹੀ ਨਹੀਂ ਹਰਿਆਣਵੀਂ ਗਾਣਿਆਂ ਨੂੰ ਵੀ ਬਹੁਤ ਪਸੰਦ ਕਰਦੇ ਹਨ। ਨਾਈਜੀਰੀਅਨ ਸਿੰਗਰ ਸੈਮੁਅਲ ਸਿੰਘ ਨੂੰ ਤੁਸੀ ਭੁੱਲੇ ਨਹੀਂ ਹੋਵੋਗੇ। ਭੋਜਪੁਰੀ ਗਾਣੇ 'ਰਿੰਕਿਆ ਦੇ ਪਾਪਾ' ਅਤੇ 'ਲਾਲੀਪਾਪ' ਗਾ ਕੇ ਉਨ੍ਹਾਂ ਨੇ ਯੂਟਿਊਬ 'ਤੇ ਧੁੰਮ ਮਚਾ ਦਿੱਤੀ ਸੀ। ਭੋਜਪੁਰੀ ਅਤੇ ਹਿੰਦੀ ਤੋਂ ਬਾਅਦ ਉਨ੍ਹਾਂ ਨੇ ਮਸ਼ਹੂਰ ਹਰਿਆਣਾ ਦੀ ਸੁਪਰਸਟਾਰ ਡਾਂਸਰ ਸਪਨਾ ਚੌਧਰੀ ਦਾ ਹਿੱਟ ਗੀਤ ਗਾਇਆ ਹੈ।

ਦੱਸ ਦਈਏ ਕਿ ਸਪਨਾ ਚੌਧਰੀ ਨੇ ਆਪਣੇ ਇੰਸਟਾਗਰਾਮ 'ਤੇ ਸੈਮੁਅਲ ਦਾ ਵੀਡੀਓ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਸੈਮੁਅਲ ਦਾ ਗੀਤ ਸਾਂਝਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਸੈਮੁਅਲ ਸਿੰਘ ਦਾ ਇਹ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ 'ਚ ਭੋਜਪੁਰੀ ਸਟਾਰ ਪਵਨ ਸਿੰਘ ਦਾ ਗੀਤ 'ਲਾਲੀਪਾਪ' ਅਤੇ ਮਨੋਜ ਤਿਵਾਰੀ ਦਾ ਗਾਣਾ 'ਰਿੰਕਿਆ ਦੇ ਪਾਪਾ' ਵੀ ਮੁੱਖ ਰੂਪ 'ਚ ਸ਼ਾਮਲ ਹੈ।

ਦੱਸਣਯੋਗ ਹੈ ਕਿ ਸੈਮੁਅਲ ਸਿੰਘ ਨੂੰ ਹਿੰਦੀ, ਪੰਜਾਬੀ ਅਤੇ ਦੂਜੀ ਭਾਸ਼ਾਵਾਂ 'ਚ ਗੀਤ ਗਾਉਂਦੇ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਉਨ੍ਹਾਂ ਦੀ ਪ੍ਰਸਿੱਧੀ ਇੰਨੀ ਹੈ ਕਿ ਸੈਮੁਅਲ ਦੇ ਗਾਏ ਹੋਏ ਕਈ ਭੋਜਪੁਰੀ ਗਾਣਿਆਂ ਦੇ ਕਵਰ ਗੀਤ ਨੇ ਆਰਜੀਨਲ ਗਾਣਿਆਂ ਦੇ ਵਿਊਜ਼ ਨੂੰ ਪਿਛਾੜ ਚੁੱਕੇ ਹਨ। ਸੈਮੁਅਲ ਸਾਲ 2010 'ਚ ਕੈਂਸਰ ਦੇ ਇਲਾਜ ਲਈ ਭਾਰਤ ਆਏ ਸਨ। ਸਾਲ 2012 'ਚ ਸੈਮੁਅਲ ਸਿੰਘ ਨੇ ਭਾਰਤ ਆ ਕੇ ਅੱਗੇ ਦੀ ਪੜਾਈ ਕਰਨ ਦਾ ਫ਼ੈਸਲਾ ਲਿਆ। ਇਸ ਤੋਂ ਬਾਅਦ ਸੈਮੁਅਲ ਸਿੰਘ ਨੇ ਰੀਜਨਲ ਗਾਣਿਆਂ ਨੂੰ ਆਪਣੇ ਅੰਦਾਜ਼ 'ਚ ਗਾਉਣਾ ਸ਼ੁਰੂ ਕਰ ਦਿੱਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita