ਗੀਤ ਗਾ ਕੇ ਧੀ ਨੂੰ ਸ਼ਾਂਤ ਕਰਵਾਉਂਦੇ ਨੇ ਨਿਕ ਜੋਨਸ, ਪਤੀ ਦੀ ਇਸ ਗੱਲ ’ਤੇ ਫਿਦਾ ਹੈ ਪ੍ਰਿਅੰਕਾ ਚੋਪੜਾ
Wednesday, May 11, 2022 - 05:58 PM (IST)
ਮੁੰਬਈ (ਬਿਊਰੋ)– ਨਿਕ ਜੋਨਸ ਆਪਣੀ ਰਾਜਕੁਮਾਰੀ ਨੂੰ ਗੀਤ ਸੁਣਾ ਕੇ ਸ਼ਾਂਤ ਕਰਦੇ ਹਨ। ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਵਧੀਆ ਅਦਾਕਾਰ ਹੋਣ ਦੇ ਨਾਲ ਚੰਗੇ ਮਾਤਾ-ਪਿਤਾ ਵੀ ਬਣ ਚੁੱਕੇ ਹਨ। ਦੋਵੇਂ ਹੀ ਆਪਣੇ ਕੰਮ ਦੇ ਨਾਲ ਆਪਣੀ ਪਿਆਰੀ ਧੀ ਮਾਲਤੀ ਦਾ ਬੇਹੱਦ ਖ਼ਿਆਲ ਰੱਖਦੇ ਹਨ। ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੀ ਨੰਨ੍ਹੀਂ ਪਰੀ ਹਸਪਤਾਲ ਦੇ NICU ’ਚ ਰਹਿਣ ਤੋਂ ਬਾਅਦ ਹੁਣ ਘਰ ਆ ਗਈ ਹੈ। ਪ੍ਰਿਅੰਕਾ ਤੇ ਨਿਕ ਆਪਣੀ ਧੀ ਦੀ ਦੇਖਭਾਲ ਲਈ ਕੋਈ ਕਸਰ ਨਹੀਂ ਛੱਡ ਰਹੇ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ
ਧੀ ਲਈ ਗੀਤ ਗਾਉਂਦੇ ਨੇ ਨਿਕ
ਇਕ ਰਿਪੋਰਟ ਮੁਤਾਬਕ ਨਿਕ ਆਪਣੀ ਧੀ ਨੂੰ ਗੀਤ ਸੁਣਾ ਕੇ ਸ਼ਾਂਤ ਕਰਵਾਉਂਦੇ ਹਨ। ਧੀ ਮਾਲਤੀ ਲਈ ਨਿਕ ਜੋਨਸ ਦੇ ਇਸ ਪਿਆਰ ’ਤੇ ਪ੍ਰਿੰਅਕਾ ਵੀ ਹਾਰ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਪੋਰਟਲ ’ਚ ਛਪੀ ਖ਼ਬਰ ਮੁਤਾਬਕ ਨਿਕ ਜੋਨਸ ਨੇ ਆਪਣੇ ਭਰਾ ਦੀ ਸਲਾਹ ’ਤੇ ਧੀ ਨੂੰ ਚੁੱਪ ਕਰਵਾਉਣ ਲਈ ਗੀਤ ਸੁਣਾਇਆ ਸੀ। ਹੁਣ ਇਹ ਪਿਓ-ਧੀ ਦੇ ਬੰਧਨ ਦਾ ਅਹਿਮ ਹਿੱਸਾ ਬਣ ਗਏ ਹਨ।
ਸੂਤਰ ਨੇ ਅੱਗੇ ਦੱਸਿਆ ਕਿ ਨਿਕ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਮਾਲਤੀ ਆਰਾਮ ਨਾਲ ਸੌਂ ਜਾਂਦੀ ਹੈ, ਸਗੋਂ ਉਹ ਜਲਦੀ ਸ਼ਾਂਤ ਵੀ ਹੋ ਜਾਂਦੀ ਹੈ। ਮਾਲਤੀ ਜਿਵੇਂ ਹੀ ਆਪਣੇ ਪਿਤਾ ਦੀ ਆਵਾਜ਼ ਸੁਣਦੀ ਹੈ ਤਾਂ ਉਨ੍ਹਾਂ ਨੂੰ ਦੇਖ ਕੇ ਹੱਸਣ ਲੱਗਦੀ ਹੈ।
ਪ੍ਰਿਅੰਕਾ ਨੇ ਦਿਖਾਈ ਧੀ ਦੀ ਪਹਿਲੀ ਝਲਕ
ਮਦਰਸ ਡੇਅ ਦੇ ਖ਼ਾਸ ਮੌਕੇ ’ਤੇ ਪ੍ਰਿਅੰਕਾ ਚੋਪੜਾ ਨੇ ਆਪਣੀ ਧੀ ਦੀ ਪਹਿਲੀ ਝਲਕ ਆਪਣੇ ਕਰੋੜਾਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਤਸਵੀਰ ’ਚ ਪ੍ਰਿਅੰਕਾ ਪਿਆਰ ਨਾਲ ਆਪਣੀ ਧੀ ਨੂੰ ਗਲੇ ਨਾਲ ਲਗਾਉਂਦੀ ਨਜ਼ਰ ਆਈ ਸੀ ਤੇ ਨਿਕ ਧੀ ਦਾ ਹੱਥ ਫੜਦੇ ਹੋਏ ਉਸ ਨੂੰ ਦੇਖ ਰਹੇ ਸਨ। ਧੀ ਨੂੰ ਗੋਦ ’ਚ ਲੈ ਕੇ ਪ੍ਰਿਅੰਕਾ ਦੇ ਚਿਹਰੇ ’ਤੇ ਵੱਖਰੀ ਹੀ ਖ਼ੁਸ਼ੀ ਸੀ। ਮਾਤਾ-ਪਿਤਾ ਬਣਨ ਤੋਂ ਬਾਅਦ ਪ੍ਰਿਅੰਕਾ ਤੇ ਨਿਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਨਿਭਾਅ ਰਹੇ ਹਨ। ਦੋਵਾਂ ਦੀ ਜ਼ਿੰਦਗੀ ਧੀ ਦੇ ਜਨਮ ਤੋਂ ਬਾਅਦ ਖ਼ੁਸ਼ੀਆਂ ਨਾਲ ਭਰ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।