ਨਿਆ ਸ਼ਰਮਾ ਨੇ ‘ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ਦੇ ਨਿਰਮਾਤਾ ਨੂੰ ਬੰਨ੍ਹੀ ਰੱਖੜੀ, ਜਸ਼ਨ ਤੋਂ ਬਾਅਦ ਭੈਣ-ਭਰਾ ਨੇ ਕੀਤਾ ਲੰਚ

Saturday, Aug 06, 2022 - 11:34 AM (IST)

ਨਿਆ ਸ਼ਰਮਾ ਨੇ ‘ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ਦੇ ਨਿਰਮਾਤਾ ਨੂੰ ਬੰਨ੍ਹੀ ਰੱਖੜੀ, ਜਸ਼ਨ ਤੋਂ ਬਾਅਦ ਭੈਣ-ਭਰਾ ਨੇ ਕੀਤਾ ਲੰਚ

ਬਾਲੀਵੁੱਡ ਡੈਸਕ- ਰੱਖੜੀ ਦਾ ਤਿਉਹਾਰ ਅੱਜ ਵੀ ਉਸੇ ਪਿਆਰ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਉਹ ਹੈ, ਜੋ ਭੈਣਾਂ-ਭਰਾਵਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ। ਇਹ ਤਿਉਹਾਰ ’ਚ ਭੈਣਾਂ ਆਪਣੇ ਭਰਾਵਾਂ ਦੇ ਹੱਥਾਂ ’ਤੇ ਰੱਖੜੀਆਂ ਬੰਨ੍ਹ ਕੇ ਆਸ਼ੀਰਵਾਦ ਲੈਂਦੀਆਂ ਹਨ। ਇਸ ਵਾਰ ਰੱਖੜੀ 11 ਅਗਸਤ 2022 ਨੂੰ ਵੀਰਵਾਰ ਨੂੰ ਮਨਾਇਆ ਜਾਵੇਗਾ। ਆਮ ਲੋਕਾਂ ਤੋਂ ਲੈ ਕੇ ਬੀ-ਟਾਊਨ ਇੰਡਸਟਰੀ ਤੱਕ ਇਸ ਤਿਉਹਾਰ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਰੱਖੜੀ ਨੂੰ ਕੁਝ ਦਿਨ ਬਾਕੀ ਹਨ ਪਰ ਨਿਆ ਸ਼ਰਮਾ ਨੇ ਇਸ ਤਿਉਹਾਰ ਨੂੰ ਪਹਿਲਾਂ ਹੀ ਮਨਾ ਲਿਆ ਹੈ। 

PunjabKesari

ਇਹ ਵੀ ਪੜ੍ਹੋ : ਆਲੀਆ ਭੱਟ ਸ਼ਾਨਦਾਰ ਪੀਲੇ ਸੂਟ ’ਚ ਆਈ ਨਜ਼ਰ, ਤਸਵੀਰਾਂ ’ਚ ਦਿਖਾਈ ਦੇ ਰਿਹਾ ਬੇਬੀ ਬੰਪ

‘ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ਦੀ ਅਦਾਕਾਰਾ ਨਿਆ ਸ਼ਰਮਾ ਸ਼ੋਅ ਦੇ ਸਿਧਾਰਥ ਪੀ ਮਲਹੋਤਰਾ ਦੇ ਗੁੱਟ ’ਤੇ ਬੰਨ੍ਹਦੀ ਹੈ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨਿਆ ਨੇ ਇੰਸਟਾ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਨਿਆ ਸਿਧਾਰਥ ਨੂੰ ਰੱਖੜੀ ਬੰਨ੍ਹਦੀ ਨਜ਼ਰ ਆ ਰਹੀ ਹੈ। ਇਸ ਰੱਖੜੀ ਸੈਲੀਬ੍ਰੇਸ਼ਨ ’ਚ ਸਿਧਾਰਥ ਦੀ ਪਤਨੀ ਸਪਨਾ ਮਲਹੋਤਰਾ ਨੇ ਵੀ ਸ਼ਾਮਲ ਹੋਈ।

PunjabKesari

ਸਾਹਮਣੇ ਆਈ ਤਸਵੀਰਾਂ ’ਚ ਦੇਖ ਸਕਦੇ ਹੋ ਕਿ ਰੱਖੜੀ ਦੇ ਰੀਤੀ ਰਿਵਾਜ਼ਾ ਨਿਆ ਸ਼ਰਮਾ ਪੂਰਾ ਕਰ ਰਹੀ ਹੈ। ਸੈਲੀਬ੍ਰੇਸ਼ਨ ਤੋਂ ਬਾਅਦ ਨਿਆ, ਸਿਧਾਰਥ ਅਤੇ ਸਪਨਾ ਨੇ ਸ਼ਾਨਦਾਰ ਲੰਚ ਵੀ ਕੀਤਾ। ਤਸਵੀਰਾਂ ਦੇ ਨਾਲ ਨਿਆ ਨੇ ਲਿਖਿਆ ਕਿ ‘ਜਲਦੀ ਜਾਂ ਦੇਰ ਨਾਲ, ਸਾਡੀ ਰੱਖੜੀ ਲੰਚ ਦੀਆਂ ਰਸਮਾਂ ਹਮੇਸ਼ਾ ਬਣੀ ਰਹੇ, ਸਿਧਾਰਥ ਮਲਹੋਤਰਾ ਅਤੇ ਸਪਨਾ ਮਲਹੋਤਰਾ ਮੇਰੇ ਪਿਆਰੇ ਭਰਾ ਅਤੇ ਭਾਬੀ ।’ 

PunjabKesari

ਇਹ ਵੀ ਪੜ੍ਹੋ : ਰਕਸ਼ਾ ਬੰਧਨ ’ਤੇ ਭੈਣ ਅਲਕਾ ਦਾ ਸੰਦੇਸ਼ ਸੁਣ ਕੇ ਰੋਏ ਅਕਸ਼ੇ ਕੁਮਾਰ, ਕਿਹਾ- ‘ਦੇਵੀ ਦੇ ਆਉਣ ਨਾਲ ਬਦਲ...’

ਦੱਸ ਦੇਈਏ ਕਿ ਟੀ.ਵੀ ਸ਼ੋਅ ‘ਏਕ ਹਜ਼ਾਰੋਂ ਮੇਂ ਮੇਰੀ ਭਹਿਣਾ ਹੈ’ ’ਚ ਨਿਆ ਨੇ ਮਾਨਵੀ ਦਾ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ਦੇ ’ਚ ਨਿਆ ਦੀ ਸਿਧਾਰਥ ਨਿਰਮਾਤਾ ਨਾਲ ਮੁਲਾਕਾਤ ਹੋਈ। ਉਂਦੋਂ ਤੋਂ ਹੀ ਅਦਾਕਾਰਾ ਸਿਧਾਰਥ ਨੂੰ ਰੱਖੜੀ ਬੰਨਦੀ ਹੈ।

ਨਿਆ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਨੇਹਾ ਦਾ ਗੀਤ ‘ਪੈਸਾ-ਪੈਸਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕ ਕਾਫ਼ੀ ਪਿਆਰ ਦੇ ਰਹੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਦਾ ਗੀਤ ‘ਹੈਰਨ’ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ।


 


author

Shivani Bassan

Content Editor

Related News