ਦੀਪਿਕਾ ਦੇ ਬਾਲੀਵੁੱਡ ’ਚ 15 ਸਾਲ ਹੋਏ ਪੂਰੇ, ਕੱਲ੍ਹ ਜੈਕਲੀਨ ਦੀ ਜ਼ਮਾਨਤ ’ਤੇ ਹੋਵੇਗਾ ਫ਼ੈਸਲਾ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ
Thursday, Nov 10, 2022 - 06:16 PM (IST)
ਬਾਲੀਵੁੱਡ ਡੈਸਕ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹੁਣ ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਕੱਲ ਯਾਨੀ 11 ਨਵੰਬਰ ਨੂੰ ਆਵੇਗਾ। ਇਸ ਦੇ ਨਾਲ ਖ਼ਾਸ ਖ਼ਬਰ ਇਹ ਹੈ ਕਿ ਗਲੋਬਲ ਆਈਕਨ ਦੀਪਿਕਾ ਪਾਦੁਕੋਣ ਅੱਜ ਇੰਡਸਟਰੀ ’ਚ 15 ਸਾਲ ਪੂਰੀ ਹੋਣ ਦਾ ਜਸ਼ਨ ਮਨ ਰਿਹਾ ਹੈ । ਅੱਜ ਦੇ ਦਿਨ ਯਾਨੀ 10 ਨਵੰਬਰ ਨੂੰ ਜਦੋਂ ਅਦਾਕਾਰਾ ਨੇ ‘ਓਮ ਸ਼ਾਂਤੀ ਓਮ’ ਫ਼ਿਲਮ ਨਾਲ ਇੰਡਸਟਰੀ ’ਚ ਸ਼ਾਨਦਾਰ ਐਂਟਰੀ ਕੀਤੀ ਹੈ। ਇਹ ਖ਼ਾਸ ਮੌਕੇ 'ਤੇ ਦੀਪਿਕਾ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਲੈ ਕੇ ਆ ਸਕਦੀ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-
ਗਾਇਕ ਪੰਮੀ ਬਾਈ ਨੇ ਬਿਰਧ ਆਸ਼ਰਮ 'ਚ ਸੈਲੀਬ੍ਰੇਟ ਕੀਤਾ ਬਰਥਡੇ, ਵੀਡੀਓ ਸਾਂਝੀ ਕਰ ਭਾਰਤ ਲਈ ਆਖੀ ਇਹ ਗੱਲ
ਪੰਜਾਬੀ ਗਾਇਕ ਪੰਮੀ ਬਾਈ ਬੀਤੇ ਦਿਨ ਯਾਨਿ 9 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਅਤੇ ਨਾਲ ਹੀ ਆਪਣੇ ਜਨਮਦਿਨ ਦਾ ਕੇਕ ਵੀ ਕੱਟਿਆ। ਪੰਮੀ ਬਾਈ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਦੀਪਿਕਾ ਪਾਦੁਕੋਣ ਨੇ ਆਪਣਾ ਸੈਲਫ਼ ਕੇਅਰ ਬ੍ਰਾਂਡ ਕੀਤਾ ਲਾਂਚ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
ਦੀਪਿਕਾ ਪਾਦੁਕੋਣ ਹੁਣ ਉਨ੍ਹਾਂ ਬਾਲੀਵੁੱਡ ਅਦਾਕਾਰਾ ’ਚ ਸ਼ਾਮਲ ਹੋ ਗਈ ਹੈ, ਜੋ ਫ਼ਿਲਮਾਂ 'ਚ ਅਦਾਕਾਰੀ ਦੇ ਨਾਲ-ਨਾਲ ਅਸਲ ਜ਼ਿੰਦਗੀ 'ਚ ਵੀ ਕਿਸੇ ਨਾ ਕਿਸੇ ਕਾਰੋਬਾਰ 'ਚ ਸ਼ਾਮਲ ਹਨ। ਦੀਪਿਕਾ ਨੇ ਆਪਣਾ ਸੈਲਫ਼ ਕੇਅਰ ਬ੍ਰਾਂਡ ਲਾਂਚ ਕੀਤਾ ਹੈ, ਜਿਸ ਦਾ ਨਾਂ ਉਸ ਨੇ 82 ਈਸਟ ਰੱਖਿਆ ਹੈ। ਦੀਪਿਕਾ ਨੇ 9 ਨਵੰਬਰ ਨੂੰ ਫ਼ਿਲਮ ਇੰਡਸਟਰੀ ’ਚ ਆਪਣਾ 15 ਸਾਲ ਦਾ ਸਫ਼ਰ ਤੈਆ ਕੀਤਾ ਹੈ।
ਜੈਕਲੀਨ ਦੀ ਜ਼ਮਾਨਤ ’ਤੇ 11 ਨਵੰਬਰ ਨੂੰ ਆਵੇਗਾ ਫ਼ੈਸਲਾ, ਅਦਾਲਤ 'ਚ ਕਿਹਾ- ED ਦੇ ਦੋਸ਼ ਬੇਬੁਨਿਆਦ ਹਨ
ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਅਦਾਕਾਰਾ ਦੀਆਂ ਮਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਕੱਲ ਯਾਨੀ 11 ਨਵੰਬਰ ਨੂੰ ਆਵੇਗਾ। ਇਸ ਮਾਮਲੇ ਦੀ ਸੁਣਵਾਈ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਹੋਈ। ਇਸ ਦੌਰਾਨ ਜੈਕਲੀਨ ਦੇ ਨਾਲ ਪਿੰਕੀ ਇਰਾਨੀ ਵੀ ਕੋਰਟ ’ਚ ਮੌਜੂਦ ਸੀ। ਪਿੰਕੀ ਉਹ ਸ਼ਖਸ ਹੈ ਜਿਸ ਨੇ ਸੁਕੇਸ਼ ਅਤੇ ਜੈਕਲੀਨ ਨੂੰ ਮਿਲਾਇਆ ਸੀ। ਉਸ ’ਤੇ ਸੁਕੇਸ਼ ਤੋਂ ਪੈਸੇ ਲੈ ਕੇ ਜੈਕਲੀਨ ਕੋਲ ਲਿਆਉਣ ਦਾ ਦੋਸ਼ ਹੈ।
ਏਕਤਾ ਕਪੂਰ ਤੇ ਰੀਆ ਕਪੂਰ ‘ਦਿ ਕਰੂਅਲ’ ਲਈ ਫਿਰ ਆਈਆਂ ਇਕੱਠੀਆਂ
ਅਦਾਕਾਰਾ ਤੱਬੂ, ਕਰੀਨਾ ਕਪੂਰ ਖ਼ਾਨ ਤੇ ਕ੍ਰਿਤੀ ਸੈਨਨ ਨੇ ਆਪਣੀ ਦਮਦਾਰ ਅਦਾਕਾਰੀ ਤੇ ਪਰਦੇ ’ਤੇ ਮੌਜੂਦਗੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਹੁਣ ਪਹਿਲੀ ਵਾਰ ਬਾਲੀਵੁੱਡ ਦੀਆਂ ਇਹ ਤਿੰਨ ਖੂਬਸੂਰਤ ਪ੍ਰਮੁੱਖ ਔਰਤਾਂ ਕਾਮਿਕ ਕੈਪਰ ’ਦਿ ਕਰੂਅਲ’ ਲਈ ਸਕ੍ਰੀਨ ’ਤੇ ਇਕੱਠੇ ਨਜ਼ਰ ਆਉਣਗੀਆਂ। ਫ਼ਿਲਮ ’ਵੀਰੇ ਦੀ ਵੈਡਿੰਗ’ ਦੀ ਸੁਪਰਹਿੱਟ ਨਿਰਮਾਤਾ ਜੋੜੀ ਏਕਤਾ ਆਰ. ਕਪੂਰ ਤੇ ਰੀਆ ਕਪੂਰ, ਜੋ ਦਰਸ਼ਕਾਂ ਲਈ ਡਰਾਮਾ ਤੇ ਕਾਮੇਡੀ ਦਾ ਕਾਕਟੇਲ ਲਿਆਉਣ ਲਈ ਦੁਬਾਰਾ ਇਕੱਠੀਆਂ ਹੋਈਆਂ ਹਨ।
ਦੀਪਿਕਾ ਦੇ ਬਾਲੀਵੁੱਡ ’ਚ 15 ਸਾਲ ਹੋਏ ਪੂਰੇ, 'ਗਲੋਬਲ ਆਈਕਨ' ਸਮੇਤ ਮਿਲੇ ਕਈ ਵੱਡੇ ਸਨਮਾਨ
ਗਲੋਬਲ ਆਈਕਨ ਦੀਪਿਕਾ ਪਾਦੁਕੋਣ ਅੱਜ ਇੰਡਸਟਰੀ ’ਚ 15 ਸਾਲ ਪੂਰੀ ਹੋਣ ਦਾ ਜਸ਼ਨ ਮਨ ਰਿਹਾ ਹੈ । ਅੱਜ ਦੇ ਦਿਨ ਯਾਨੀ 10 ਨਵੰਬਰ ਨੂੰ ਜਦੋਂ ਅਦਾਕਾਰਾ ਨੇ ‘ਓਮ ਸ਼ਾਂਤੀ ਓਮ’ ਫ਼ਿਲਮ ਨਾਲ ਇੰਡਸਟਰੀ ’ਚ ਸ਼ਾਨਦਾਰ ਐਂਟਰੀ ਕੀਤੀ ਹੈ। ਇਹ ਖ਼ਾਸ ਮੌਕੇ 'ਤੇ ਦੀਪਿਕਾ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਲੈ ਕੇ ਆ ਸਕਦੀ ਹੈ।
ਸਿੱਧੂ ਮੂਸੇ ਵਾਲਾ ਦੇ ‘ਵਾਰ’ ਗੀਤ ’ਚੋਂ ਹਟਾਈ ਗਈ ਵਿਵਾਦਿਤ ਲਾਈਨ
ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ ‘ਵਾਰ’ ਨੂੰ ਲੈ ਕੇ ਮੁਸਲਿਮ ਭਾਈਚਾਰੇ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਤਰਾਜ਼ ਤੋਂ ਬਾਅਦ ਹੁਣ ਗੀਤ ’ਚੋਂ ਵਿਵਾਦਿਤ ਲਾਈਨ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਗੀਤ ਦੇ ਆਡੀਓ ਫਾਰਮੇਟ ’ਚ ਕੀਤੀ ਗਈ ਹੈ।