ਰੂਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ, ਵੀਡੀਓ ਸਾਂਝੀ ਕਰ ਦੱਸਿਆ ਸਿਹਤ ਦਾ ਹਾਲ

Saturday, May 15, 2021 - 03:46 PM (IST)

ਰੂਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ, ਵੀਡੀਓ ਸਾਂਝੀ ਕਰ ਦੱਸਿਆ ਸਿਹਤ ਦਾ ਹਾਲ

ਮੁੰਬਈ: ਅਦਾਕਾਰਾ ਰੂਬੀਨਾ ਦਿਲੈਕ ਪ੍ਰਸ਼ੰਸਕਾਂ ਲਈ ਈਦ ’ਤੇ ਖ਼ੁਸ਼ਖ਼ਬਰੀ ਲੈ ਕੇ ਆਈ ਹੈ। ਹੁਣ ਰੂਬੀਨਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕਰਕੇ ਆਪਣੀ ਤਬੀਅਤ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਵੀਡੀਓ ’ਚ ਰੂਬੀਨਾ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਤਬੀਅਤ ’ਚ ਕਾਫ਼ੀ ਸੁਧਾਰ ਹੈ। ਦਰਅਸਲ ਬਿਗ ਬੌਸ 14 ਦੀ ਜੇਤੂ 1 ਮਈ ਨੂੰ ਕੋਰੋਨਾ ਦੀ ਚਪੇਟ ’ਚ ਆ ਗਈ ਸੀ ਉਦੋਂ ਤੋਂ ਪ੍ਰਸ਼ੰਸਕ ਰੂਬੀਨਾ ਦੀ ਹੈਲਥ ਅਪਡੇਟ ਨੂੰ ਲੈ ਕੇ ਪਰੇਸ਼ਾਨ ਸਨ। 

PunjabKesari
ਵੀਡੀਓ ਰਾਹੀਂ ਦਿੱਤਾ ਹੈਲਥ ਅਪਡੇਟ 
ਰੂਬੀਨਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਹੈਲੋ ਮੇਰੇ ਪਿਆਰੇ ਦੋਸਤੋਂ, ਤੁਹਾਡੇ ਲਈ ਇਕ ਛੋਟਾ ਜਿਹਾ ਅਪਡੇਟ ਮੈਂ ਹੁਣ ਚੰਗਾ ਮਹਿਸੂਸ ਕਰ ਰਹੀ ਹਾਂ ਅਤੇ 70 ਫੀਸਦੀ ਰਿਕਵਰ ਹੋ ਚੁੱਕੀ ਹੈ। ਮੇਰੀ ਤਬੀਅਤ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ, ਤੁਸੀਂ ਲੋਕਾਂ ਨੇ ਜੋ ਪਿਆਰ ਦਿੱਤਾ ਅਤੇ ਮੇੇਰੇ ਲਈ ਜੋ ਦੁਆਵਾਂ ਕੀਤੀਆਂ ਉਨ੍ਹਾਂ ਲਈ ਬਹੁਤ-ਬਹੁਤ ਧੰਨਵਾਦ’।

https://www.instagram.com/tv/CO2BfC_pFLK/?utm_source=ig_web_copy_link
ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਆਪਣੇ ਪੋਸਟ ’ਚ ਰੂਬੀਨਾ ਨੇ ਕਿਹਾ ਕਿ ਤੁਹਾਡੇ ਸਭ ਦੇ ਮੈਂ ਸੈਸੇਜ ਪੜ੍ਹੇ, ਤੁਸੀਂ ਸਭ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਮੇਰੇ ਲਈ ਜੋ ਪਿਆਰ ਦਿਖਾਇਆ ਉਹ ਮੇਰੇ ਲਈ ਮੁੱਖ ਹੈ। ਮੇਰੀ ਸਿਹਤ ਕਾਫ਼ੀ ਤੇਜ਼ੀ ਨਾਲ ਸੁਧਰ ਰਹੀ ਹੈ। ਮੇਰਾ ਮੰਨਣਾ ਹੈ ਕਿ ਇਹ ਸਭ ਤੁਹਾਡੀਆਂ ਦੁਆਵਾਂ ਦਾ ਅਸਰ ਹੈ। ਮੇਰੇ ਮਾਤਾ-ਪਿਤਾ, ਮੇਰੇ ਦੋਸਤ, ਮੇਰਾ ਪਰਿਵਾਰ ਅਤੇ ਮੇਰੇ ਪਿਆਰੇ ਪਤੀ... ਹਮੇਸ਼ਾ ਮੇਰੇ ਨਾਲ ਮੇਰੀ ਮਦਦ ਲਈ ਮੌਜੂਦ ਰਹੇ। ਸਭ ਲੋਕਾਂ ਦਾ ਧੰਨਵਾਦ ਅਤੇ ਈਦ ਮੁਬਾਰਕ’। 


author

Aarti dhillon

Content Editor

Related News