ਅਫਸਾਨਾ ਖ਼ਾਨ ਦੇ ਬਰਥਡੇਅ ਪਾਰਟੀ ਦੀਆਂ ਨਵੀਆਂ ਵੀਡੀਓਜ਼ ਆਈਆਂ ਸਾਹਮਣੇ, ਕਈ ਨਾਮੀ ਕਲਾਕਾਰ ਹੋਏ ਸ਼ਾਮਲ

Sunday, Jun 13, 2021 - 05:43 PM (IST)

ਅਫਸਾਨਾ ਖ਼ਾਨ ਦੇ ਬਰਥਡੇਅ ਪਾਰਟੀ ਦੀਆਂ ਨਵੀਆਂ ਵੀਡੀਓਜ਼ ਆਈਆਂ ਸਾਹਮਣੇ, ਕਈ ਨਾਮੀ ਕਲਾਕਾਰ ਹੋਏ ਸ਼ਾਮਲ

ਚੰਡੀਗੜ੍ਹ (ਬਿਊਰੋ)- ਬੀਤੇ ਦਿਨੀ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਦਾ ਜਨਮਦਿਨ ਸੀ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਉਨ੍ਹਾਂ ਦੇ ਬਰਥਡੇਅ ਦੀਆਂ ਕੁਝ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਹਨ।


ਇਸ ਵੀਡੀਓਜ਼ 'ਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਨਜ਼ਰ ਆ ਰਹੇ ਹਨ। ਜਿਵੇਂ ਰੁਪਿੰਦਰ ਹਾਂਡਾ, ਮਾਸਟਰ ਸਲੀਮ, ਬਿੰਨੂ ਢਿੱਲੋਂ ਅਤੇ ਕਈ ਹੋਰ ਕਲਾਕਾਰ ਤੋਂ ਇਲਾਵਾ ਕੁਝ ਖ਼ਾਸ ਦੋਸਤ ਇਸ ਬਰਥਡੇਅ ਸੈਲੀਬ੍ਰੇਸ਼ਨ ‘ਚ ਸ਼ਾਮਲ ਹੋਏ। ਅਫਸਾਨਾ ਖ਼ਾਨ ਆਪਣੇ ਪਰਿਵਾਰ ਅਤੇ ਮੰਗੇਤਰ ਸਾਜ਼ ਦੇ ਨਾਲ ਕੇਕ ਕੱਟਦੀ ਨਜ਼ਰ ਆਈ। ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।


ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।  


author

Aarti dhillon

Content Editor

Related News