ਫਿਲਮ "ਥਾਮਾ" ਦਾ ਨਵਾਂ ਗੀਤ "ਪੋਇਜ਼ਨ ਬੇਬੀ" ਰਿਲੀਜ਼
Tuesday, Oct 14, 2025 - 11:56 AM (IST)

ਮੁੰਬਈ (ਏਜੰਸੀ)- ਆਯੁਸ਼ਮਾਨ ਖੁਰਾਨਾ ਅਤੇ ਰਸ਼ਮਿਕਾ ਮੰਦਾਨਾ ਦੀ ਆਉਣ ਵਾਲੀ ਫਿਲਮ "ਥਾਮਾ" ਦਾ ਨਵਾਂ ਗੀਤ "ਪੋਇਜ਼ਨ ਬੇਬੀ" ਰਿਲੀਜ਼ ਹੋ ਗਿਆ ਹੈ। ਮਲਾਇਕਾ ਅਰੋੜਾ ਦੇ ਡਾਂਸ ਮੂਵਜ਼ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਰਸ਼ਮਿਕਾ ਮੰਦਾਨਾ ਗੀਤ ਵਿੱਚ ਮਲਾਇਕਾ ਦਾ ਬਰਾਬਰ ਸਾਥ ਦਿੰਦੀ ਦਿਖਾਈ ਦੇ ਰਹੀ ਹੈ। ਇਸ ਗੀਤ ਵਿਚ ਆਯੁਸ਼ਮਾਨ ਖੁਰਾਨਾ ਦਾ ਕਿਰਦਾਰ ਵੀ ਕੁੱਝ ਸਮੇਂ ਲਈ ਦਿਖਾਈ ਦਿੰਦਾ ਹੈ।
"ਪੋਇਜ਼ਨ ਬੇਬੀ" ਗੀਤ ਜੈਸਮੀਨ ਸੈਂਡਲਸ, ਸਚਿਨ-ਜਿਗਰ ਅਤੇ ਦਿਵਿਆ ਕੁਮਾਰ ਦੁਆਰਾ ਗਾਇਆ ਗਿਆ ਹੈ। ਬੋਲ ਅਮਿਤਾਭ ਭੱਟਾਚਾਰੀਆ ਦੁਆਰਾ ਲਿਖੇ ਗਏ ਹਨ। ਫਿਲਮ "ਥਾਮਾ" ਦਿਨੇਸ਼ ਵਿਜਨ ਅਤੇ ਅਮਰ ਕੌਸ਼ਿਕ ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਫਿਲਮ ਵਿੱਚ ਆਯੁਸ਼ਮਾਨ ਖੁਰਾਨਾ, ਰਸ਼ਮਿਕਾ ਮੰਦਾਨਾ, ਨਵਾਜ਼ੂਦੀਨ ਸਿੱਦੀਕੀ ਅਤੇ ਪਰੇਸ਼ ਰਾਵਲ ਹਨ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ 21 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।