ਵੈੱਬ ਸ਼ੋਅ ‘ਫਾਇਰ ਫਲਾਈਜ਼ : ਪਾਰਥ ਔਰ ਜੁਗਨੂੰ’ 5 ਮਈ ਤੋਂ ਜ਼ੀ5 ’ਤੇ

Friday, Apr 21, 2023 - 03:55 PM (IST)

ਵੈੱਬ ਸ਼ੋਅ ‘ਫਾਇਰ ਫਲਾਈਜ਼ : ਪਾਰਥ ਔਰ ਜੁਗਨੂੰ’ 5 ਮਈ ਤੋਂ ਜ਼ੀ5 ’ਤੇ

ਮੁੰਬਈ (ਬਿਊਰੋ) - ਟੀ. ਵੀ. ਸਕ੍ਰੀਨਾਂ ’ਤੇ ਜਲਦੀ ਹੀ ਜੁਗਨੂੰਆਂ ਦਾ ਹਮਲਾ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਅਸੀਂ ਜ਼ੀ5 ’ਤੇ ਆਉਣ ਵਾਲੇ ਸ਼ੋਅ ‘ਫਾਇਰ ਫਲਾਈਜ਼ : ਪਾਰਥ ਔਰ ਜੁਗਨੂੰ’ ਬਾਰੇ ਗੱਲ ਕਰ ਰਹੇ ਹਾਂ, ਜੋ ਕਿ ਆਪਣੀ ਕਿਸਮ ਦੀ ਇਕ ਸ਼ਾਨਦਾਰ ਤੇ ਕਲਪਨਾਯੋਗ ਵੈੱਬ ਸੀਰੀਜ਼ ਹੈ। 

ਇਹ ਖ਼ਬਰ ਵੀ ਪੜ੍ਹੋ :  ਸ਼ਾਹਰੁਖ, ਸਲਮਾਨ ਸਣੇ ਦਿਲਜੀਤ ਤੇ ਕਰਨ ਔਜਲਾ ਨੂੰ ਵੱਡਾ ਝਟਕਾ, ਟਵਿੱਟਰ ਖ਼ਾਤਿਆਂ ਤੋਂ ਹਟਿਆ ਬਲੂ ਟਿੱਕ

ਵੈੱਬ ਸ਼ੋਅ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਹੇਮੰਤ ਗਾਬਾ ਨੇ ਕੀਤਾ ਹੈ, ਜਦੋਂ ਕਿ ਸ਼ੋਅ ਦਾ ਸੰਚਾਲਨ ਅਨੀਮੇਸ਼ ਵਰਮਾ ਨੇ ਕੀਤਾ ਹੈ ਤੇ ਸ਼ੋਅ ਦਾ ਨਿਰਮਾਣ ਅੰਮ੍ਰਿਤ ਵਾਲੀਆ ਨੇ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ :  ਕਰਨ ਔਜਲਾ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਲਾਰੈਂਸ ਦੇ ਭਰਾ ਨਾਲ ਇਕੱਠੇ ਨਜ਼ਰ ਆਉਣ 'ਤੇ ਦਿੱਤਾ ਵੱਡਾ ਬਿਆਨ

ਸ਼ੋਅ ਦੇ ਨਿਰਦੇਸ਼ਕ ਹੇਮੰਤ ਦਾ ਕਹਿਣਾ ਹੈ, ''ਸਾਡੀ ਸੀਰੀਜ਼ ਦੀ ਕਹਾਣੀ 14 ਸਾਲ ਦੇ ਪਾਰਥ ਤੋਂ ਸ਼ੁਰੂ ਹੁੰਦੀ ਹੈ। ਜਿਹੜਾ ਪ੍ਰੀਖਿਆਵਾਂ 'ਚ ਫੇਲ੍ਹ ਹੁੰਦਾ ਰਹਿੰਦਾ ਹੈ। ਇਕ ਦਿਨ ਸਕੂਲ ਤੋਂ ਘਰ ਪਰਤਦੇ ਸਮੇਂ, ਉਹ ਇਕ ਜੰਗਲ 'ਚ ਪਹੁੰਚ ਜਾਂਦਾ ਹੈ ਜਿਸ ਨੂੰ ਇਕ 'ਜੰਗਲ ਰਾਕਸ਼' ਦਾ ਵਾਸ ਹੈ।'' ਉਹ ਅੱਗੇ ਕਹਿੰਦਾ ਹੈ, ''ਲੜਕੇ ਪਾਰਥ ਰਾਹੀਂ ਸ਼ੋਅ ਦੇ 10 ਐਪੀਸੋਡ ਨੌਜਵਾਨਾਂ ਨਾਲ ਜੁੜੀਆਂ ਸਮੱਸਿਆਵਾਂ ਤੇ ਸਵਾਲਾਂ ਨੂੰ ਦਿਲਚਸਪ ਤਰੀਕੇ ਨਾਲ ਦਰਸਾਉਂਦੇ ਹਨ। ਸੋਨੀ ਟੀ. ਵੀ. ਦੇ ਪ੍ਰਸਿੱਧ ਸ਼ੋਅ 'ਬੜੇ ਅੱਛੇ ਲਗਤੇ ਹੈਂ 2' 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੀਤ ਮੁਖੀ ਇਸ ਲੜੀ 'ਚ ਪਾਰਥ ਦੀ ਭੂਮਿਕਾ ਨਿਭਾ ਰਹੇ ਹਨ। ਇਸ ਸੀਰੀਜ਼ 'ਚ ਉਨ੍ਹਾਂ ਤੋਂ ਇਲਾਵਾ ਰੀਵਾ ਅਰੋੜਾ, ਅਕਸ਼ਿਤ ਸਿੰਘ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।''


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News