ਫ਼ਿਲਮ ''ਗੁਰਮੁੱਖ'' ਨਾਲ ਸਾਰਾ ਗੁਰਪਾਲ ਕਰੇਗੀ ਧਮਾਕੇਦਾਰ ਐਂਟਰੀ, ਇਸ ਦਿਨ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

Tuesday, Apr 06, 2021 - 01:47 PM (IST)

ਫ਼ਿਲਮ ''ਗੁਰਮੁੱਖ'' ਨਾਲ ਸਾਰਾ ਗੁਰਪਾਲ ਕਰੇਗੀ ਧਮਾਕੇਦਾਰ ਐਂਟਰੀ, ਇਸ ਦਿਨ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

ਚੰਡੀਗੜ੍ਹ (ਬਿਊਰੋ) : ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਦੀ ਲੀਡ ਡੈਬਿਊ ਫ਼ਿਲਮ 'ਗੁਰਮੁਖ' ਕਰੀਬ ਕਰੀਬ ਇਕ ਸਾਲ ਤੋਂ ਬਣ ਕੇ ਤਿਆਰ ਹੈ। ਪਿਛਲੇ ਸਾਲ ਤਾਲਾਬੰਦੀ ਕਰਕੇ ਇਹ ਫ਼ਿਲਮ ਸਾਲ 2020 'ਚ ਰਿਲੀਜ਼ ਨਹੀਂ ਹੋ ਪਾਈ। ਸਾਰਾ ਗੁਰਪਲ ਨੇ ਹੁਣ ਫ਼ਿਲਮ 'ਗੁਰਮੁਖ' ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਫ਼ਿਲਮ ਦੀ ਰਿਲੀਜ਼ਿੰਗ ਦੀ ਨਵੀਂ ਤਾਰੀਕ ਦੱਸੀ ਹੈ।

ਦੱਸ ਦਈਏ ਕਿ ਫ਼ਿਲਮ 'ਗੁਰਮੁਖ' 27 ਅਗਸਤ 2021 ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ। ਪੋਸਟਰ ਨੂੰ ਸ਼ੇਅਰ ਕਰਦਿਆਂ ਸਾਰਾ ਗੁਰਪਾਲ ਨੇ ਲਿਖਿਆ ਫ਼ਿਲਮ 'ਗੁਰਮੁਖ' ਦੀ ਰਿਲੀਜ਼ ਡੇਟ ਅਨਾਊਂਸ ਕਰਕੇ ਰਹੇ ਹਾਂ। ਫ਼ਿਲਮ 'ਗੁਰਮੁਖ' 'ਚ ਅਦਾਕਾਰ ਕੁਲਜਿੰਦਰ ਸਿੱਧੂ ਤੇ ਅਦਾਕਾਰਾ ਸਾਰਾ ਗੁਰਪਾਲ ਲੀਡ ਕਿਰਦਾਰ 'ਚ ਹੋਣਗੇ।' ਗੁਰਮੁਖ -ਦਿ ਵਿਟਨੇਸ' 27 ਅਗਸਤ 2021 ਨੂੰ ਦੁਨੀਆ ਭਰ ਦੀਆਂ ਸਕ੍ਰੀਨਾਂ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਰਾਣਾ ਆਹਲੂਵਾਲੀਆ ਦੁਆਰਾ ਪਰਜੈਂਟ ਕੀਤਾ ਗਿਆ ਹੈ ਅਤੇ ਪਾਲੀ ਭੁਪਿੰਦਰ ਸਿੰਘ ਨੇ ਖ਼ੁਦ ਫ਼ਿਲਮ ਦੀ ਸਕ੍ਰਿਪਟ ਅਤੇ ਡਾਇਰੈਕਸ਼ਨ ਦਾ ਕੰਮ ਕੀਤਾ ਹੈ। ਫ਼ਿਲਮ ਦੇ ਪੋਸਟਰ 'ਚ ਕੜਾ ਪਹਿਨੀ ਇੱਕ ਗੁੱਟ ਨਜ਼ਰ ਆਉਂਦਾ ਹੈ। ਸ਼ੇਅਰ ਕੀਤੇ ਪੋਸਟਰ ਦੀ ਸ਼ੁਰੂਆਤ 'ਚ ਲਿਖਿਆ ਹੈ ''ਪੱਗ ਸਿਰਫ਼ 7 ਮੀਟਰ ਦਾ ਕੱਪੜਾ ਨਹੀਂ, ਇਕ ਜਿੰਮੇਵਾਰੀ ਹੈ।

PunjabKesari

ਤਾਲਾਬੰਦੀ ਤੋਂ ਬਾਅਦ ਸਾਲ 2021 ਪੰਜਾਬੀ ਫ਼ਿਲਮਾਂ ਲਈ ਕੁਝ ਠੀਕ ਲੱਗਦਾ ਹੈ। ਬਹੁਤ ਸਾਰੇ ਪ੍ਰਾਜੈਕਟਸ ਦੀ ਅਨਾਊਸਮੈਂਟ ਬੈਕ-ਟੂ-ਬੈਕ ਹੋ ਰਹੀ ਹੈ ਤੇ ਇਹ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦਰਸ਼ਕਾਂ ਦੀ ਨਜ਼ਰ ਹੈ ਕਿ ਇਸ ਸਾਲ ਦਰਸ਼ਕਾਂ ਲਈ ਇੰਡਸਟਰੀ ਦੇ ਪਿਟਾਰੇ 'ਚ ਕੀ ਕੀ ਹੈ। ਸਾਲ 2020 ਨੇ ਲੋਕਾਂ ਨੂੰ ਬਹੁਤ ਬੇਚੈਨ ਕੀਤਾ ਹੈ ਅਤੇ ਇਸ ਲਈ ਸਾਲ 2021 ਫ਼ਿਲਮਾਂ ਦਾ ਇੰਤਜ਼ਾਰ ਵੀ ਬੇਸਬਰੀ ਨਾਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Sara Gurpal (@saragurpals)


author

sunita

Content Editor

Related News