ਵਿਜੇ ਦੇਵਰਕੋਂਡਾ ਸਟਾਰਰ ਫਿਲਮ ‘ਕਿੰਗਡਮ’ ਦਾ ਨਵਾਂ ਪੋਸਟਰ ਆਇਆ ਸਾਹਮਣੇ
Saturday, Apr 12, 2025 - 11:46 AM (IST)

ਮੁੰਬਈ- ਵਿਜੇ ਦੇਵਰਕੋਂਡਾ ਸਟਾਰਰ ਫਿਲਮ ‘ਕਿੰਗਡਮ’ ਨੂੰ ਲੈ ਕੇ ਕ੍ਰੇਜ਼ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਤੇ ਹੁਣ ਟੀਜ਼ਰ ਨੇ ਉਤਸ਼ਾਹ ਨੂੰ 7ਵੇਂ ਆਸਮਾਨ ’ਤੇ ਪਹੁੰਚਾ ਦਿੱਤਾ ਹੈ। ‘ਕਿੰਗਡਮ’ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਪੋਸਟਰ ਸਾਂਝਾ ਕਰ ਕੇ ਫਿਲਮ ਦੀ ਰਿਲੀਜ਼ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ।
ਪੋਸਟਰ ਦੇ ਨਾਲ ਨਿਰਮਾਤਾਵਾਂ ਨੇ ਕੈਪਸ਼ਨ ਵਿਚ ਲਿਖਿਆ ਹੈ, ‘‘# ਕਿੰਗਡਮ ਦੇ ਰਾਜ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦਰਮਿਆਨ ਟੀਜ਼ਰ ਨੇ ਸਿਰਫ 24 ਘੰਟਿਆਂ ਵਿਚ ਰਿਕਾਰਡ ਤੋੜ ਦਿੱਤੇ ਅਤੇ 1 ਕਰੋੜ ਵਿਊਜ਼ ਨੂੰ ਪਾਰ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਫਿਲਮ ਬਣ ਗਈ ਹੈ, ਜਿਸ ਨੇ ਆਪਣੇ ਸਾਊਂਡਟ੍ਰੈਕ ਲਈ ਪੂਰੀ ਤਰ੍ਹਾਂ ਏ. ਆਈ. ਨਾਲ ਡਿਜ਼ਾਈਨ ਕੀਤੀ ਥੀਮੈਟਿਕ ਵੀਡੀਓ ਜਾਰੀ ਕੀਤੀ ਹੈ।