ਦਿਸ਼ਾ ਪਰਮਾਰ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰਾਹੁਲ ਵੈਦਿਆ ਨੂੰ ਆਇਆ ਲਾਡਲੀ ''ਤੇ ਪਿਆਰ

Tuesday, Sep 26, 2023 - 06:43 PM (IST)

ਦਿਸ਼ਾ ਪਰਮਾਰ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰਾਹੁਲ ਵੈਦਿਆ ਨੂੰ ਆਇਆ ਲਾਡਲੀ ''ਤੇ ਪਿਆਰ

ਨਵੀਂ ਦਿੱਲੀ (ਬਿਊਰੋ) - ਟੈਲੀਵਿਜ਼ਨ ਇੰਡਸਟਰੀ ਦੀ ਪਾਵਰ ਕਪਲ ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਹਾਲ ਹੀ 'ਚ ਇੱਕ ਧੀ ਦੇ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਦੀ ਧੀ ਨੇ ਗਣੇਸ਼ ਚਤੁਰਥੀ ਦੇ ਮੌਕੇ 'ਤੇ ਇਸ ਦੁਨੀਆ 'ਚ ਪ੍ਰਵੇਸ਼ ਕੀਤਾ। ਰਾਹੁਲ ਧੀ ਦਾ ਪਿਤਾ ਬਣ ਕੇ ਬਹੁਤ ਖੁਸ਼ ਹੈ। ਉਹ ਇਸ ਗੱਲ ਤੋਂ ਵੀ ਖੁਸ਼ ਹੈ ਕਿ ਗਣੇਸ਼ ਚਤੁਰਥੀ ਮੌਕੇ 'ਤੇ ਲਕਸ਼ਮੀ ਜੀ ਉਨ੍ਹਾਂ ਦੇ ਘਰ ਆਈ ਹੈ। ਜਦੋਂ ਤੋਂ ਦਿਸ਼ਾ ਪਰਮਾਰ ਦੀ ਡਿਲੀਵਰੀ ਤੋਂ ਬਾਅਦ ਤੇ ਬੱਚੇ ਦਾ ਘਰ 'ਚ ਸੁਆਗਤ ਕੀਤਾ ਗਿਆ, ਰਾਹੁਲ ਨੂੰ ਉਨ੍ਹਾਂ ਬਾਰੇ ਹਰ ਛੋਟੀ-ਵੱਡੀ ਅਪਡੇਟ ਸ਼ੇਅਰ ਕਰਦੇ ਦੇਖਿਆ ਜਾ ਸਕਦਾ ਹੈ।

PunjabKesari

ਰਾਹੁਲ ਨੇ ਧੀ ਦੀ ਤਸਵੀਰ ਕੀਤੀ ਸ਼ੇਅਰ
ਦਿਸ਼ਾ ਪਰਮਾਰ ਨੇ 21 ਸਤੰਬਰ ਨੂੰ ਬੱਚੀ ਨੂੰ ਜਨਮ ਦਿੱਤਾ ਸੀ। ਇਸ ਜੋੜੇ ਨੇ ਜਿਵੇਂ ਹੀ ਇਹ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਰਾਹੁਲ ਧੀ ਦਾ ਪਿਤਾ ਬਣ ਕੇ ਬਹੁਤ ਖੁਸ਼ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਿਆਰੀ ਲਕਸ਼ਮੀ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਉਹ ਆਪਣੀ ਧੀ ਵੱਲ ਬੜੇ ਪਿਆਰ ਨਾਲ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਦੇ ਪਿਤਾ ਆਪਣੀ ਪੋਤੀ ਨਾਲ ਖੇਡਦੇ ਨਜ਼ਰ ਆ ਰਹੇ ਸਨ। ਰਾਹੁਲ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਦਾਦਾ ਆਪਣੀ ਪੋਤੀ ਨਾਲ ਖੇਡ ਰਿਹਾ ਹੈ, ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ।''

PunjabKesari

ਦਿਸ਼ਾ ਤੇ ਬੇਬੀ ਦਾ ਕੀਤਾ ਸ਼ਾਨਦਾਰ ਵੇਕਲਮ
ਦਿਸ਼ਾ ਅਤੇ ਬੇਬੀ ਦਾ ਘਰ 'ਤੇ 23 ਸਤੰਬਰ ਨੂੰ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਰਾਹੁਲ ਨੇ ਇਸ ਪਲ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਮੌਕੇ 'ਤੇ ਦਿਸ਼ਾ ਦੀ ਸੱਸ ਨੇ ਉਸ ਨੂੰ ਸੋਨੇ ਦੀ ਕੀ-ਚੇਨ ਗਿਫ਼ਟ ਕੀਤੀ ਸੀ। ਵੀਡੀਓ ਦੇ ਕੈਪਸ਼ਨ 'ਚ ਰਾਹੁਲ ਨੇ ਲਿਖਿਆ, ''23 ਸਤੰਬਰ 2023 ਸਾਡੀ ਜ਼ਿੰਦਗੀ ਦਾ ਸਭ ਤੋਂ ਖ਼ਾਸ ਦਿਨ ਹੋਵੇਗਾ। ਮੇਰਾ ਜਨਮਦਿਨ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ, ਜਦੋਂ ਮੇਰੀ ਪਤਨੀ ਅਤੇ ਬੇਟੀ ਘਰ ਆਈਆਂ। ਇਸ ਸਾਲ ਗਣੇਸ਼ ਚਤੁਰਥੀ 'ਤੇ ਲਕਸ਼ਮੀ ਜੀ ਸਾਡੇ ਘਰ ਆਏ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News