ਵੈੱਬ ਸੀਰੀਜ਼ ''ਵਾਰਨਿੰਗ'' ਦੇ ਅਦਾਕਾਰ ਧੀਰਜ ਕੁਮਾਰ ਦੇ ਹੱਥ ਲੱਗੀ ਨਵੀਂ ਫ਼ਿਲਮ, ਨਿਭਾਉਣਗੇ ਲੀਡ ਕਿਰਦਾਰ

Tuesday, May 25, 2021 - 04:19 PM (IST)

ਵੈੱਬ ਸੀਰੀਜ਼ ''ਵਾਰਨਿੰਗ'' ਦੇ ਅਦਾਕਾਰ ਧੀਰਜ ਕੁਮਾਰ ਦੇ ਹੱਥ ਲੱਗੀ ਨਵੀਂ ਫ਼ਿਲਮ, ਨਿਭਾਉਣਗੇ ਲੀਡ ਕਿਰਦਾਰ

ਚੰਡੀਗੜ੍ਹ (ਬਿਊਰੋ) : ਪੰਜਾਬੀ ਅਦਾਕਾਰ ਧੀਰਜ ਕੁਮਾਰ ਨੇ ਹੁਣ ਤਕ ਕਈ ਫ਼ਿਲਮਾਂ ਕੀਤੀਆਂ ਹਨ, ਜਿਸ 'ਚ ਉਨ੍ਹਾਂ ਨੇ ਛੋਟੇ-ਵੱਡੇ ਕਿਰਦਾਰ ਨਿਭਾਏ ਪਰ ਪਿਛਲੇ ਸਾਲ ਜਨਵਰੀ ਮਹੀਨੇ 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਵੈੱਬ ਸੀਰੀਜ਼ 'ਵਾਰਨਿੰਗ' ਨੇ ਧੀਰਜ ਨੂੰ ਵੱਖਰੇ ਅਦਾਕਾਰ ਵਜੋਂ ਪਛਾਣ ਦਿੱਤੀ। ਹੁਣ ਲੱਗਦਾ ਹੈ ਕਿ 'ਵਾਰਨਿੰਗ' ਵੈੱਬ ਸੀਰੀਜ਼ ਦੇ ਕਿਰਦਾਰ ਨੂੰ ਮਿਲੇ ਪਿਆਰ ਕਰਕੇ ਧੀਰਜ ਨੂੰ ਲੀਡ ਕਿਰਦਾਰ ਵਾਲੀਆਂ ਫ਼ਿਲਮਾਂ ਦੇ ਆਫ਼ਰ ਆਉਣੇ ਸ਼ੁਰੂ ਹੋ ਗਏ ਹਨ। ਹੁਣ ਧੀਰਜ ਕੁਮਾਰ ਨੇ ਆਪਣੀ ਲੀਡ ਕਿਰਦਾਰ ਵਾਲੀ ਨਵੀਂ ਪੰਜਾਬੀ ਫ਼ੀਚਰ ਫ਼ਿਲਮ ਦੀ ਅਨਾਊਸਮੈਂਟ ਕੀਤੀ ਹੈ।
ਦੱਸ ਦਈਏ ਕਿ ਇਸ ਫ਼ੀਚਰ ਫ਼ਿਲਮ ਦਾ ਨਾਂ 'ਰਫ਼ਲ' ਹੈ, ਜਿਸ ਨੂੰ ਲਿਖਿਆ ਬਲਜੀਤ ਨੂਰ ਨੇ ਹੈ ਅਤੇ ਬਲਜੀਤ ਨੂਰ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ। ਫ਼ਿਲਮ ਦੀ ਬਾਕੀ ਕਾਸਟ ਬਾਰੇ ਗੱਲ ਕਰੀਏ ਤਾਂ ਧੀਰਜ ਤੋਂ ਇਲਾਵਾ ਇਸ ਫ਼ਿਲਮ 'ਚ ਹੌਬੀ ਧਾਲੀਵਾਲ, ਮਹਾਵੀਰ ਭੁੱਲਰ ਤੇ ਸੁਨੀਤਾ ਧੀਰ ਵਰਗੇ ਚਿਹਰੇ ਨਜ਼ਰ ਆਉਣਗੇ। ਫਿਲਹਾਲ ਇਸ ਫ਼ਿਲਮ ਦੇ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਕਦੋਂ ਫਲੋਰ 'ਤੇ ਆਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

PunjabKesari
ਦੱਸਣਯੋਗ ਹੈ ਕਿ ਪੋਸਟਰ ਅਤੇ ਪੋਸਟਰ 'ਤੇ ਲਿਖੇ ਟਾਈਟਲ ਨੂੰ ਦੇਖ ਕੇ ਤਾਂ ਇਹੋ ਲੱਗਦਾ ਹੈ ਕਿ ਧੀਰਜ ਦਾ ਇਹ ਕਿਰਦਾਰ 'ਵਾਰਨਿੰਗ' ਦੇ ਕਿਰਦਾਰ ਵਰਗਾ ਹੀ ਹੋਵੇਗਾ। ਉਂਝ ਪੰਜਾਬੀ ਇੰਡਸਟਰੀ ਲਈ ਇਹ ਚੰਗੀ ਗੱਲ ਹੈ ਜਦੋਂ ਮੇਕਰਸ ਹੁਣ ਸਿੰਗਰ ਕਲਾਕਾਰਾਂ ਨੂੰ ਛੱਡ ਥੀਏਟਰ ਦੇ ਕਲਾਕਾਰਾਂ ਨੂੰ ਲੀਡ ਦੇ ਕਿਰਦਾਰਾਂ ਲਈ ਉਨ੍ਹਾਂ ਨੂੰ ਫ਼ਿਲਮਾਂ ਆਫ਼ਰ ਕਰ ਰਹੇ ਹਨ ਅਤੇ ਫ਼ਿਲਮਾਂ ਬਣਾ ਵੀ ਰਹੇ ਹਨ।
 


author

sunita

Content Editor

Related News