Netflix ਨੇ ਕਬੂਲੀ ਆਪਣੀ ਗਲਤੀ, ਸੀਰੀਜ਼ 'ਚ ਬਦਲਾਅ ਕਰਨ ਲਈ ਹੋਇਆ ਤਿਆਰ

Tuesday, Sep 03, 2024 - 05:07 PM (IST)

ਨਵੀਂ ਦਿੱਲੀ- ਵੈੱਬ ਸੀਰੀਜ਼ 'IC 814 The Kandahar Hijack' 'ਤੇ ਹੋਏ ਭਾਰੀ ਹੰਗਾਮੇ ਤੋਂ ਬਾਅਦ OTT ਪਲੇਟਫਾਰਮ Netflix ਨੇ ਇਤਰਾਜ਼ਯੋਗ ਸਮੱਗਰੀ 'ਚ ਬਦਲਾਅ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਲੜੀ 'ਚ ਅੱਤਵਾਦੀ ਭੋਲਾ ਅਤੇ ਸ਼ੰਕਰ ਦੇ ਨਾਂ ਨੂੰ ਲੈ ਕੇ ਵਿਵਾਦ ਹੈ। ਸੀਰੀਜ਼ ਦੇ ਭਾਰੀ ਵਿਰੋਧ ਤੋਂ ਬਾਅਦ ਸੋਮਵਾਰ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨੈੱਟਫਲਿਕਸ ਇੰਡੀਆ ਦੇ ਕੰਟੈਂਟ ਹੈੱਡ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਸੀ। ਅੱਜ ਨੈੱਟਫਲਿਕਸ ਦੀ ਮੁਖੀ ਮੋਨਿਕਾ ਸ਼ੇਰਗਿੱਲ ਮੰਤਰਾਲੇ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਈ।

ਇਹ ਖ਼ਬਰ ਵੀ ਪੜ੍ਹੋ -ਯੁਵਿਕਾ ਚੌਧਰੀ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਨੈੱਟਫਲਿਕਸ ਇੰਡੀਆ ਦੀ ਮੁਖੀ ਮੋਨਿਕਾ ਦੀ ਬੈਠਕ ‘ਚ ਇਸ ਵਿਵਾਦ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਕੇਂਦਰ ਸਰਕਾਰ ਨੂੰ Netflix ਵੱਲੋਂ ਦੱਸਿਆ ਗਿਆ ਕਿ ਉਹ ਵੈੱਬ ਸੀਰੀਜ਼ ‘IC 814: The Kandahar Hijack’ ਦੇ ਇਤਰਾਜ਼ਯੋਗ ਹਿੱਸੇ ‘ਚ ਬਦਲਾਅ ਕਰਨ ਲਈ ਤਿਆਰ ਹਨ। ਇਹ ਵੀ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਨੈੱਟਫਲਿਕਸ ‘ਤੇ ਜੋ ਵੀ ਫਿਲਮਾਂ ਜਾਂ ਵੈੱਬ ਸੀਰੀਜ਼ ਰਿਲੀਜ਼ ਹੋਣਗੀਆਂ, ਉਸ ਨੂੰ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ -Jio Cinema 'ਤੇ ਰਿਲੀਜ਼ ਹੋਵੇਗੀ ਇਹ ਧਮਾਕੇਦਾਰ ਵੈੱਬ ਸੀਰੀਜ਼

ਕੇਂਦਰ ਸਰਕਾਰ ਨੇ ਕੀ ਕਿਹਾ?
ਇਸ ਮਾਮਲੇ 'ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਰਚਨਾਤਮਕਤਾ ਦੇ ਨਾਂ ‘ਤੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਜਾ ਸਕਦੀ। ਸਰਕਾਰ ਦਾ ਕਹਿਣਾ ਹੈ ਕਿ ਸਪੋਰਟ ਦੇ ਨਾਲ-ਨਾਲ ਅਸੀਂ ਕੰਟੈਂਟ ਅਤੇ ਕੰਟੈਂਟ ਕ੍ਰਿਏਟਰਸ ਨੂੰ ਵੀ ਪ੍ਰਮੋਟ ਕਰ ਰਹੇ ਹਾਂ। ਪਰ ਤੱਥਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਇਸ ਵਿਚ ਕਿਹਾ ਗਿਆ ਹੈ ਕਿ ਫਿਲਮ ਜਾਂ ਸੀਰੀਜ਼ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸਹੀ ਖੋਜ ਕੀਤੀ ਜਾਣੀ ਚਾਹੀਦੀ ਹੈ ਅਤੇ ਤੱਥਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News