ਕੰਗਨਾ ਦੀ ‘ਐਮਰਜੈਂਸੀ’ ਵੱਡੇ ਪਰਦੇ ’ਤੇ ਇਤਿਹਾਸ ਸਾਹਮਣੇ ਲਿਆਉਣ ਲਈ ਤਿਆਰ
Friday, Jan 03, 2025 - 02:51 PM (IST)
ਮੁੰਬਈ- 1975 ਵਿਚ ਐਮਰਜੈਂਸੀ ਦੇ ਐਲਾਨ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ, ਜੋ ਭਾਰਤੀ ਇਤਿਹਾਸ ਦੇ ਸਭ ਤੋਂ ਪਰਿਭਾਸ਼ਿਤ ਅਤੇ ਵਿਵਾਦਪੂਰਨ ਅਧਿਆਵਾਂ ਵਿਚੋਂ ਇਕ ਹੈ। ਇਹ ਉਹ ਸਮਾਂ ਸੀ ਜਦੋਂ ਲੋਕਤੰਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬੁਨਿਆਦੀ ਅਧਿਕਾਰਾਂ ’ਤੇ ਰੋਕ ਲਗਾ ਦਿੱਤੀ ਗਈ ਸੀ। ਦੇਸ਼ ਨੂੰ ਇਕ ਬੇਮਿਸਾਲ ਸੰਵਿਧਾਨਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਮਹੱਤਵਪੂਰਨ ਵਰ੍ਹੇਗੰਢ ਮੌਕੇ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਸਾਰਥਕ ਗੱਲਬਾਤ ਨੂੰ ਉਤਸ਼ਾਹ ਦੇਣ ਦਾ ਵਾਅਦਾ ਕਰਦੀ ਹੈ।
ਇਹ ਵੀ ਪੜ੍ਹੋ-PM ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਤੋਂ ਬਾਅਦ ਫੈਨਜ਼ ਦੀ ਗਾਇਕ ਨੂੰ ਅਪੀਲ
ਜੈਪ੍ਰਕਾਸ਼ ਨਰਾਇਣ ਦੇ ਰੂਪ ’ਚ ਅਨੁਪਮ ਖੇਰ, ਅਟਲ ਬਿਹਾਰੀ ਵਾਜਪਾਈ ਰੂਪ ਵਿਚ ਸ਼੍ਰੇਅਸ ਤਲਪੜੇ ਅਤੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਮਿਲਿੰਦ ਸੋਮ ਸਟਾਰਰ ‘ਐਮਰਜੈਂਸੀ’ ਜ਼ੀ ਸਟੂਡੀਓਜ਼, ਮਣੀਕਰਨਿਕਾ ਫਿਲਮਜ਼ ਅਤੇ ਰੇਨੂ ਪਿੱਟੀ ਦੁਆਰਾ ਨਿਰਮਿਤ ਹੈ। ਫਿਲਮ ਲੋਕਤੰਤਰ ਅਤੇ ਆਜ਼ਾਦੀ ਦੀ ਰੱਖਿਆ ਦੇ ਮਹੱਤਵ ਦੀ ਇਕ ਸ਼ਕਤੀਸ਼ਾਲੀ ਯਾਦ ਦਿਵਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।