ਅਦਾਕਾਰ ਸੋਨੂੰ ਸੂਦ ਆਪਣੀ ਫ਼ਿਲਮ ਦੀ ਕਮਾਈ ਲੋੜਵੰਦਾਂ ਨੂੰ ਕਰਨਗੇ ਦਾਨ

Wednesday, Jan 01, 2025 - 10:45 AM (IST)

ਅਦਾਕਾਰ ਸੋਨੂੰ ਸੂਦ ਆਪਣੀ ਫ਼ਿਲਮ ਦੀ ਕਮਾਈ ਲੋੜਵੰਦਾਂ ਨੂੰ ਕਰਨਗੇ ਦਾਨ

ਮੁੰਬਈ- ਪਾਲੀਵੁੱਡ ਤੋਂ ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੇ ਬਹੁ-ਪੱਖੀ ਅਦਾਕਾਰ ਸੋਨੂੰ ਸੂਦ ਅੱਜ ਬਾਲੀਵੁੱਡ ਦੇ ਟੌਪ ਸਿਤਾਰਿਆਂ 'ਚ ਆਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ, ਜੋ ਲੰਮੇਂ ਵਕਫ਼ੇ ਬਾਅਦ ਆਪਣੀ ਨਵੀਂ ਹਿੰਦੀ ਫਿਲਮ 'ਫ਼ਤਹਿ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ। ਸੋਨੂੰ ਸੂਦ ਦੀ ਐਕਸ਼ਨ-ਥ੍ਰਿਲਰ ਫ਼ਿਲਮ 'ਫ਼ਤਿਹ' 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਧਮਾਕੇਦਾਰ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਖੁਦ ਸੋਨੂੰ ਸੂਦ ਨੇ ਕੀਤਾ ਹੈ। ਪੂਰੀ ਫ਼ਿਲਮ ਸੋਨੂੰ ਦੇ ਨਿਰਦੇਸ਼ਨ ਹੇਠ ਬਣੀ ਹੈ। ਖਾਸ ਗੱਲ ਇਹ ਹੈ ਕਿ ਫਿਲਮ ਤੋਂ ਜੋ ਵੀ ਕਮਾਈ ਹੋਵੇਗੀ, ਉਹ ਗਰੀਬਾਂ ਦੀ ਭਲਾਈ ਲਈ ਵਰਤੀ ਜਾਵੇਗੀ। ਸੋਨੂੰ ਸੂਦ ਨੇ ਇਹ ਗੱਲ ਖੁਦ ਕਹੀ ਹੈ।ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਫ਼ਤਿਹ ਇਕ ਸਾਈਬਰ ਕ੍ਰਾਈਮ ਥ੍ਰਿਲਰ ਫ਼ਿਲਮ ਹੈ, ਜੋ ਸਾਈਬਰ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰੇਗੀ। ਫ਼ਿਲਮ 'ਚ ਨਸੀਰੂਦੀਨ ਸ਼ਾਹ ਅਤੇ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਸੋਨੂੰ ਸੂਦ ਦੇ ਨਾਲ-ਨਾਲ ਸੂਰਜ ਜੁਮਾਨੀ ਦਾ ਨਾਂ ਇਸ ਫ਼ਿਲਮ 'ਚ ਖਲਨਾਇਕਾਂ ਦੇ ਗਰੁੱਪ 'ਚ ਸ਼ਾਮਲ ਹੈ।

ਇਹ ਵੀ ਪੜ੍ਹੋ- ਮਨੁੱਖਤਾ ਦੀ ਸੇਵਾ ਸੋਸਾਇਟੀ' ਪਹੁੰਚੇ Diljit Dosanjh, ਦੇਖੋ ਤਸਵੀਰਾਂ

ਉਹ ਫ਼ਿਲਮ ਫ਼ਤਿਹ ਨਾਲ ਬਾਲੀਵੁੱਡ ਫਿਲਮਾਂ ਵਿੱਚ ਡੈਬਿਊ ਕਰ ਰਹੀ ਹੈ। ਸੋਨੂੰ ਸੂਦ ਨੇ ਦੱਸਿਆ ਕਿ ਫ਼ਿਲਮ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ ਹੈ। ਫ਼ਿਲਮ ਦੀ ਸ਼ੁਰੂਆਤੀ ਸ਼ੂਟਿੰਗ ਅੰਮ੍ਰਿਤਸਰ 'ਚ ਕੀਤੀ ਗਈ ਹੈ। ਸੋਨੂੰ ਸੂਦ ਖੁਦ ਪੰਜਾਬ ਤੋਂ ਹਨ। ਇਸੇ ਲਈ ਉਨ੍ਹਾਂ ਨੇ ਫ਼ਿਲਮ ਦੀ ਸ਼ੁਰੂਆਤ ਵੀ ਪੰਜਾਬ ਤੋਂ ਕੀਤੀ ਹੈ। ਪੰਜਾਬ ਦੇ ਸ਼ੁਰੂਆਤੀ ਦ੍ਰਿਸ਼ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਦਿਖਾਇਆ ਹੈ। ਜਿਸ ਵਿੱਚ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਕਿਸਾਨ ਦੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ-ਇਸ ਅਦਾਕਾਰ ਦੇ ਸੁਰੱਖਿਆ ਗਾਰਡ ਨੇ ਕਪਿਲ ਸ਼ਰਮਾ ਨੂੰ ਮਾਰਿਆ ਸੀ ਥੱਪੜ, ਜਾਣੋ ਕਾਰਨ

ਸੋਨੂੰ ਸੂਦ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਫ਼ਿਲਮ ਦੀ ਕਹਾਣੀ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਸਾਈਬਰ ਅਪਰਾਧੀ ਕਿਸਾਨਾਂ ਨੂੰ ਧੋਖਾਧੜੀ ਦਾ ਸਭ ਤੋਂ ਵੱਡਾ ਸ਼ਿਕਾਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਨ ਅਤੇ ਉਨ੍ਹਾਂ ਲਈ ਖੁਸ਼ੀਆਂ ਦੀ ਦੁਆ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News