ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਕੀਤਾ ਤਲਬ

Tuesday, Sep 03, 2024 - 12:10 PM (IST)

ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਕੀਤਾ ਤਲਬ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਵੈੱਬਸੀਰੀਜ਼ ‘ਆਈ. ਸੀ.-814 ਦਿ ਕੰਧਾਰ ਹਾਈਜੈਕ’ ’ਚ ਅਗਵਾਕਾਰਾਂ ਦੇ ਚਿਤਰਣ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਓ. ਟੀ. ਟੀ. ਮੰਚ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਤਲਬ ਕੀਤਾ ਹੈ। ਆਧਿਕਾਰਕ ਸੂਤਰਾਂ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਨੈੱਟਫਲਿਕਸ ਇੰਡੀਆ ਦੇ ਕੰਟੈਂਟ ਹੈੱਡ ਨੂੰ ਮੰਗਲਵਾਰ ਨੂੰ ਬੁਲਾਇਆ ਹੈ ਅਤੇ ਵੈੱਬਸੀਰੀਜ਼ ਦੇ ਕਥਿਤ ਵਿਵਾਦਤ ਪਹਿਲੂਆਂ ’ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ -  ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ

ਕਾਠਮੰਡੂ ਤੋਂ ਦਿੱਲੀ ਦੀ ਉਡਾਣ ਭਰਨ ਵਾਲੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਅਗਵਾ ਕਰਨ ਵਾਲਿਆਂ ਦੇ ਚਿਤਰਣ ਨਾਲ ਵਿਵਾਦ ਖਡ਼੍ਹਾ ਹੋ ਗਿਆ ਹੈ ਅਤੇ ਕਈ ਦਰਸ਼ਕਾਂ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਭਾਜਪਾ ਦੇ ਆਈ. ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਆਈ. ਸੀ.-814 ਦੇ ਅਗਵਾਕਾਰ ਖੂੰਖਾਰ ਅੱਤਵਾਦੀ ਸਨ, ਜਿਨ੍ਹਾਂ ਆਪਣੀ ਮੁਸਲਮਾਨ ਪਛਾਣ ਬਦਲਣ ਲਈ ਦੂਜੇ ਨਾਂ ਰੱਖੇ ਹੋਏ ਸਨ। ਮਾਲਵੀਆ ਨੇ ‘ਐਕਸ’ ’ਤੇ ਲਿਖਿਆ ਕਿ ਫ਼ਿਲਮ ਨਿਰਮਾਤਾ ਅਨੁਭਵ ਸਿਨ੍ਹਾ ਨੇ ਉਨ੍ਹਾਂ ਦੇ ਗੈਰ-ਮੁਸਲਮਾਨ ਨਾਵਾਂ ਨੂੰ ਪ੍ਰਮੁੱਖਤਾ ਦੇ ਕੇ ਆਪਣੇ ਅਪਰਾਧਿਕ ਇਰਾਦਿਆਂ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਦਹਾਕਿਆਂ ਬਾਅਦ ਲੋਕ ਸੋਚਣਗੇ ਕਿ ਹਿੰਦੂਆਂ ਨੇ ਆਈ. ਸੀ.-814 ਨੂੰ ਅਗਵਾ ਕੀਤਾ ਸੀ। ਮਾਲਵੀਆ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ, ਜੋ ਸਾਰੇ ਮੁਸਲਮਾਨ ਸਨ, ਦੇ ਗੁਨਾਹਾਂ ਨੂੰ ਲੁਕਾਉਣ ਦੇ ਖੱਬੇ-ਪੱਖੀ ਏਜੰਡੇ ਨੇ ਕੰਮ ਕੀਤਾ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News