‘ਬਿੱਗ ਬੌਸ 17’ ਤੋਂ ਬਾਹਰ ਨਿਕਲਦਿਆਂ ਹੀ ਨੀਲ ਭੱਟ ਨੇ ਇਨ੍ਹਾਂ 4 ਨੂੰ ਦੱਸਿਆ ਸਭ ਤੋਂ ਮਾੜੇ ਮੁਕਾਬਲੇਬਾਜ਼

Monday, Jan 01, 2024 - 05:15 PM (IST)

‘ਬਿੱਗ ਬੌਸ 17’ ਤੋਂ ਬਾਹਰ ਨਿਕਲਦਿਆਂ ਹੀ ਨੀਲ ਭੱਟ ਨੇ ਇਨ੍ਹਾਂ 4 ਨੂੰ ਦੱਸਿਆ ਸਭ ਤੋਂ ਮਾੜੇ ਮੁਕਾਬਲੇਬਾਜ਼

ਮੁੰਬਈ (ਬਿਊਰੋ)– ਐਸ਼ਵਰਿਆ ਸ਼ਰਮਾ ਨੂੰ ਬਾਹਰ ਕੀਤੇ ਜਾਣ ਤੋਂ ਇਕ ਹਫ਼ਤੇ ਬਾਅਦ ਉਸ ਦੇ ਪਤੀ ਨੀਲ ਭੱਟ ਨੂੰ ਵੀ ‘ਬਿੱਗ ਬੌਸ 17’ ਦੀ ਦੌੜ ਤੋਂ ਬਾਹਰ ਕਰ ਦਿੱਤਾ ਗਿਆ ਸੀ। ਘਰ ਛੱਡਣ ਤੋਂ ਬਾਅਦ ਉਸ ਨੇ ਨਿਊਜ਼ ਪੋਰਟਲ ਡੀ. ਐੱਨ. ਏ. ਨਾਲ ਗੱਲਬਾਤ ਕੀਤੀ। ਨੀਲ ਨੇ ਐਸ਼ਵਰਿਆ ਦੇ ਨਾਲ ਆਪਣੇ ਰੋਮਾਂਟਿਕ ਪਲਾਂ ਬਾਰੇ ਗੱਲ ਕਰਦਿਆਂ ਕਿਹਾ, ‘‘ਇਹ ਸਿਰਫ ਇਕ ਬੇਵਕੂਫ ਕਾਰਨ ਕਰਕੇ ਇਕ ਅਜਿਹੀ ਬਹਿਸ ਸੀ। ਇਸ ਤਰ੍ਹਾਂ ਦਾ ਝਗੜਾ ਜੋੜਿਆਂ ’ਚ ਆਮ ਗੱਲ ਹੈ, ਅਜਿਹਾ ਹੁੰਦਾ ਰਹਿੰਦਾ ਹੈ। ਮੈਨੂੰ ਨਹੀਂ ਪਤਾ ਕਿ ਇਸ ਨੂੰ ਇੰਨਾ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ।’’

ਨੀਲ-ਐਸ਼ਵਰਿਆ ਤੋਂ ਇਲਾਵਾ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਬਿੱਗ ਬੌਸ ਦੇ ਘਰ ਦੇ ਅੰਦਰ ਇਕੱਠੇ ਹੋਏ ਸਨ। ਲੋਕ ਨੀਲ ਨੂੰ ਵਿੱਕੀ ਨਾਲੋਂ ਬਿਹਤਰ ਤੇ ਸਹਾਇਕ ਪਤੀ ਮੰਨਦੇ ਹਨ। ਜਦੋਂ ਨੀਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਜੋੜਿਆਂ ’ਚ ਅਜਿਹੀ ਤੁਲਨਾ ਨਹੀਂ ਹੋਣੀ ਚਾਹੀਦੀ। ਮੈਂ ਉਨ੍ਹਾਂ ਦਾ ਪੱਖ ਨਹੀਂ ਕਰਦਾ। ਹਰ ਜੋੜਾ ਦੂਜੇ ਜੋੜੇ ਤੋਂ ਵੱਖ ਹੁੰਦਾ ਹੈ।’’

ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ

ਹਾਲਾਂਕਿ ਨੀਲ ਨੇ ਦੱਸਿਆ ਕਿ ਅੰਕਿਤਾ ਨੇ ਵਿੱਕੀ ਦਾ ਸਾਥ ਨਾ ਦੇਣ ’ਤੇ ਤਾੜਨਾ ਕੀਤੀ ਸੀ। ਨੀਲ ਨੇ ਕਿਹਾ, ‘‘ਅੰਕਿਤਾ ਨੇ ਐਸ਼ਵਰਿਆ ਨੂੰ ਕਈ ਵਾਰ ਜ਼ਾਹਿਰ ਕੀਤਾ ਹੈ ਕਿ ਉਹ (ਵਿੱਕੀ) ਮੈਨੂੰ ਉਸ ਤਰ੍ਹਾਂ ਪਿਆਰ ਕਿਉਂ ਨਹੀਂ ਕਰ ਸਕਦਾ, ਜਿਸ ਤਰ੍ਹਾਂ ਨੀਲ ਐਸ਼ਵਰਿਆ ਨੂੰ ਪਿਆਰ ਕਰਦਾ ਹੈ। ਉਸ ਨੂੰ ਨੀਲ ਤੋਂ ਸਿੱਖਣਾ ਚਾਹੀਦਾ ਹੈ ਕਿ ਐਸ਼ਵਰਿਆ ਦੀ ਦੇਖਭਾਲ, ਸਮਰਥਨ ਤੇ ਪਿਆਰ ਕਿਵੇਂ ਕਰਨਾ ਹੈ।’’

ਨੀਲ ਨੇ ਅੱਗੇ ਅੰਕਿਤਾ ਤੇ ਵਿੱਕੀ ਵਿਚਕਾਰ ਲਗਾਤਾਰ ਝਗੜੇ ’ਤੇ ਟਿੱਪਣੀ ਕੀਤੀ ਤੇ ਇਸ ਨੂੰ ਪਹਿਲਾਂ ਤੋਂ ਯੋਜਨਾਬੱਧ ਦੱਸਿਆ। ਅੰਕਿਤਾ ਦੀ ਆਪਣੀ ਕੋਈ ਸ਼ਖ਼ਸੀਅਤ ਨਹੀਂ ਹੈ। ਉਸ ਦੀ ਆਪਣੀ ਸ਼ਖ਼ਸੀਅਤ ਨਹੀਂ ਹੈ। ਉਹ ਉਹੀ ਕਰ ਰਹੀ ਸੀ, ਜੋ ਵਿੱਕੀ ਨੇ ਉਸ ਨੂੰ ਕਿਹਾ ਸੀ।

ਨੀਲ ਨੇ ਸਭ ਤੋਂ ਮਾੜੇ ਚਾਰ ਮੁਕਾਬਲੇਬਾਜ਼ਾਂ ਦਾ ਨਾਮ ਵੀ ਲਿਆ, ਜੋ ਆਖਰੀ ਹਫ਼ਤੇ ’ਚ ਸ਼ਾਮਲ ਹੋਣ ਦੇ ਹੱਕਦਾਰ ਨਹੀਂ ਹਨ। ਇਨ੍ਹਾਂ ’ਚ ਨੀਲ ਨੇ ਕਿਹਾ, ‘‘ਵਿੱਕੀ, ਅੰਕਿਤਾ, ਈਸ਼ਾ ਤੇ ਸਮਰਥ ਇਨ੍ਹਾਂ ਚਾਰਾਂ ਨੂੰ ਕਿਤੇ ਵੀ ਨਹੀਂ ਜਾਣ ਦੇਣਗੇ। ਇਨ੍ਹਾਂ ਨੂੰ ਘਰ ਤੋਂ ਬਾਹਰ ਹੋਣਾ ਚਾਹੀਦਾ ਹੈ।’’ ‘ਬਿੱਗ ਬੌਸ 17’ ਦੇ ਸੰਭਾਵੀ ਵਿਜੇਤਾ ਬਾਰੇ ਗੱਲ ਕਰਦਿਆਂ ਨੀਲ ਨੇ ਕਿਹਾ, ‘‘ਜੇਕਰ ਮੁਨੱਵਰ ਆਪਣੀ ਜਗ੍ਹਾ ਬਣਾ ਲੈਂਦਾ ਹੈ ਤੇ ਅਭਿਸ਼ੇਕ ਕੁਮਾਰ ਆਪਣੀ ਹਮਲਾਵਰਤਾ ਦਾ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ ਤਾਂ ਮੈਂ ਉਨ੍ਹਾਂ ਨੂੰ ਟਾਪ 2 ’ਚ ਦੇਖਦਾ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News