ਗਾਇਕਾ ਨੇਹਾ ਕੱਕੜ ਨੇ ਅਦਾਕਾਰਾ ਸਰਗੁਣ ਮਹਿਤਾ ਦੀਆਂ ਤਾਰੀਫ਼ਾ ਦੇ ਬੰਨ੍ਹੇ ਪੁਲ, ਕਿਹਾ- ‘ਭਗਵਾਨ ਤੁਹਾਨੂੰ ਖੁਸ਼ ਰੱਖੇ’
Sunday, Sep 25, 2022 - 11:33 AM (IST)
ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਇੰਨੀ ਦਿਨੀਂ ਸੁਰਖੀਆਂ ’ਚ ਹੈ। ਹਾਲ ਹੀ ’ਚ ਅਦਾਕਾਰਾ ਦੀ ਫ਼ਿਲਮ ‘ਮੋਹ’ਰਿਲੀਜ਼ ਹੋਈ ਹੈ ਜਿਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਦਿੱਤਾ ਹੈ। ਅਦਾਕਾਰਾ ਆਪਣੇ ਕਿਰਦਾਰ ਨੂੰ ਬਹੁਤ ਹੀ ਵਧੀਆ ਤਾਰੀਕੇ ਨਾਲ ਨਿਭਾਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਤਾਰੀਫ਼ ਕਰਦੇ ਨਹੀਂ ਥੱਕਦੇ।
ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਪਤੀ ਹੈਰੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
ਇਸ ਦੇ ਨਾਲ ਦੱਸ ਦੇਈਏ ਹਾਲ ਹੀ ’ਚ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਵੀ ਸਰਗੁਣ ਦੀਆਂ ਤਾਰੀਫ਼ਾ ਦੇ ਪੁਲ ਬੰਨ੍ਹੇ ਹਨ। ਦਰਅਸਲ ਗਾਇਕ ਨੇਹਾ ਕੱਕੜ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਗਾਇਕਾ ਨੇ ਸਰਗੁਣ ਮਹਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਦੀ ਤਾਰੀਫ਼ ’ਚ ਲਿਖਿਆ ਹੈ ਕਿ ‘ਕਦੇ ਸਰਗੁਣ ਦੀ ਤਾਰੀਫ਼ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਮੈਂ ਹਮੇਸ਼ਾ ਰੋਹਨ ਨੂੰ ਕਹਿੰਦੀ ਹਾਂ ਕਿ ਮੈਂ ਸਰਗੁਣ ਨੂੰ ਕਿੰਨਾ ਪਸੰਦ ਕਰਦੀ ਹਾਂ। ਇਸ ਦੇ ਨਾਲ ਇਹ ਵੀ ਤੱਥ ਹੈ ਕਿ ਉਹ ਬਹੁਤ ਕਿਊਟ ਹੈ। ਸੋਚਿਆ ਅੱਜ ਕਹਿ ਦਿੰਦੀ ਹਾਂ, ਭਗਵਾਨ ਤੁਹਾਨੂੰ ਖੁਸ਼ ਰੱਖੇ ਸਰਗੁਣ,ਇਸ ਤਰ੍ਹਾਂ ਹੀ ਤਰੱਕੀਆਂ ਕਰਦੇ ਰਹੋ।’
ਨੇਹਾ ਕੱਕੜ ਦੀ ਇਸ ਸਟੋਰੀ ਨੂੰ ਦੇਖ ਕੇ ਸਰਗੁਣ ਮਹਿਤਾ ਦਾ ਵੀ ਰਿਐਕਟ ਸਾਹਮਣੇ ਆਇਆ। ਸਰਗੁਣ ਨੇ ਨੇਹਾ ਦੀ ਸਟੋਰੀ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝਾ ਕਰਦੇ ਹੋਏ ਲਿਖਿਆ ਕਿ ‘ਨੇਹਾ ਇਹ ਗੱਲ ਤੁਹਾਡੇ ਕੋਲੋਂ ਸੁਣ ਕੇ ਮੈਂ ਬਹੁਤ ਖੁਸ਼ ਹਾਂ। ਤੁਸੀਂ ਬਹੁਤ ਹੀ ਅੱਛੇ ਇਨਸਾਨ ਹੋ। ਤੁਹਾਡਾ ਧੰਨਵਾਦ ਅਤੇ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ।’
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦਾ ਸ਼ਾਨਦਾਰ ਬੇਬੀ ਸ਼ਾਵਰ, ਪਿੰਕ ਡਰੈੱਸ ’ਚ ਪ੍ਰੈਗਨੈਂਟ ਹਸੀਨਾ ਨੇ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)
ਸਰਗੁਣ ਮਹਿਤਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪੰਜਾਬੀ ਇੰਡਸਟਰੀ ਨੂੰ ਕਾਫ਼ੀ ਦਮਦਾਰ ਫ਼ਿਲਮਾਂ ਦਿੱਤੀਆਂ ਹਨ। ਦੱਸ ਦੇਈਏ ਅਦਾਕਾਰਾ ਹਾਲ ਹੀ ’ਚ ਬਾਲੀਵੁੱਡ ਫ਼ਿਲਮ ‘ਕਠਪੁਤਲੀ’ ’ਚ ਸ਼ਾਨਦਾਰ ਐਕਟਿੰਗ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆਈ ਸੀ । ਪ੍ਰਸ਼ੰਸਕਾਂ ਨੇ ਅਦਾਕਾਰਾ ਨੂੰ ਬੇਹੱਦ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਅਦਾਕਾਰਾ ਦੀ ਫ਼ਿਲਮ ‘ਮੋਹ’ 16 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ।