ਸਟੇਜ ’ਤੇ ਜਦੋਂ ਨੇਹਾ ਕੱਕੜ ਹੋਈ ਜੈਕੀ ਸ਼ਰਾਫ ਨਾਲ ਨਾਰਾਜ਼, ਦੇਖੋ ਅਦਾਕਾਰ ਨੇ ਕਿਵੇਂ ਮਨਾਇਆ

4/20/2021 11:33:25 AM

ਮੁੰਬਈ (ਬਿਊਰੋ)– ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ’ਚ ਹੈ। ਇਹੀ ਨਹੀਂ, ਨੇਹਾ ਕੱਕੜ ਨੂੰ ਸੋਸ਼ਲ ਮੀਡੀਆ ਦੀ ਕੁਈਨ ਵੀ ਮੰਨਿਆ ਜਾਂਦਾ ਹੈ। ਨੇਹਾ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਨੇਹਾ ਕੱਕੜ ਨੂੰ ‘ਇੰਡੀਅਨ ਆਈਡਲ 12’ ’ਚ ਜੱਜ ਵਜੋਂ ਦੇਖਿਆ ਜਾ ਰਿਹਾ ਹੈ।

ਨੇਹਾ ਨੇ ‘ਇੰਡੀਅਨ ਆਈਡਲ 12’ ਦੇ ਸੈੱਟ ਤੋਂ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਨੇਹਾ ਕੱਕੜ ਜੈਕੀ ਸ਼ਰਾਫ ਨਾਲ ‘ਤੇਰਾ ਨਾਮ ਲਿਆ’ ਗੀਤ ’ਤੇ ਪੇਸ਼ਕਾਰੀ ਦਿੰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਸੁਪਰਹਿੱਟ ਗੀਤ ‘ਤੇਰਾ ਨਾਮ ਲਿਆ’ ’ਤੇ ਪੇਸ਼ਕਾਰੀ ਦੇ ਰਹੀ ਹੈ। ਵੀਡੀਓ ’ਚ ਨੇਹਾ ਕੱਕੜ ਜੈਕੀ ਸ਼ਰਾਫ ਨਾਲ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਇਸ ਨੂੰ ਸਾਂਝਾ ਕਰਦਿਆਂ ਨੇਹਾ ਨੇ ਕੈਪਸ਼ਨ ’ਚ ਲਿਖਿਆ, ‘ਜੈਕੀ ਸ਼ਰਾਫ ਸਰ ਨਾਲ ਅਨਮੋਲ ਪਲਾਂ ’ਚੋਂ ਇਕ।’ ਤੁਹਾਨੂੰ ਦੱਸ ਦੇਈਏ ਕਿ ਜੈਕੀ ਸ਼ਰਾਫ ‘ਇੰਡੀਅਨ ਆਈਡਲ 12’ ਦੇ ਇਕ ਐਪੀਸੋਡ ’ਚ ਆਏ ਸਨ ਤੇ ਉਸ ਦੌਰਾਨ ਨੇਹਾ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਉਹ ਇਸ ਗੀਤ ’ਤੇ ਉਨ੍ਹਾਂ ਨਾਲ ਪੇਸ਼ਕਾਰੀ ਦੇਣਾ ਚਾਹੁੰਦੀ ਹੈ। ਨੇਹਾ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹਾਲ ਹੀ ’ਚ ਨੇਹਾ ਕੱਕੜ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ ’ਚ ਉਹ ਪਤੀ ਰੋਹਨਪ੍ਰੀਤ ਨਾਲ ਘਰ ਦੇ ਅੰਦਰ ਜ਼ਮੀਨ ’ਤੇ ਗਿਟਾਰ ਵਜਾਉਂਦੀ ਦਿਖਾਈ ਦੇ ਰਹੀ ਸੀ। ਇਨ੍ਹਾਂ ਤਸਵੀਰਾਂ ’ਚ ਦੋਵੇਂ ਇਕੱਠੇ ਸਮਾਂ ਬਤੀਤ ਕਰਦੇ ਦਿਖਾਈ ਦਿੱਤੇ ਸਨ। ਨੇਹਾ ਤੇ ਰੋਹਨ ਨੇ ਪਿਛਲੇ ਸਾਲ ਵਿਆਹ ਕਰਵਾਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh