ਨੇਹਾ ਕੱਕੜ ਨੇ ਵਿਆਹ ਦੀ ਕੀਤੀ ਅਨਾਊਂਸਮੈਂਟ, ਕਿਹਾ 'ਆਜਾ ਚੱਲ ਵਿਆਹ ਕਰਵਾਈਏ'

10/12/2020 10:22:36 AM

ਮੁੰਬਈ (ਬਿਊਰੋ) — 'ਇੰਡੀਅਨ ਆਈਡਲ 12' ਦੀ ਜੱਜ ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ 'ਚ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਨਪ੍ਰੀਤ ਸਿੰਘ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੇ ਨਾਲ ਉਸ ਨੇ ਆਪਣੇ ਤੇ ਰੋਹਨਪ੍ਰੀਤ ਦੇ ਰਿਲੇਸ਼ਨਸ਼ਿਪ ਨੂੰ ਕੰਫਰਮ ਕੀਤਾ ਹੈ।
PunjabKesari
ਨੇਹਾ ਨੇ ਇਸ਼ਾਰਿਆਂ-ਇਸ਼ਾਰਿਆਂ ਕੀਤੀ ਆਪਣੇ ਵਿਆਹ ਦੀ ਅਨਾਊਂਸਮੈਂਟ
ਦੋਵਾਂ ਦੇ ਰਿਲੇਸ਼ਨਸ਼ਿਪ ਨੂੰ ਕੰਫਰਮ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਦੇ ਚਰਚੇ ਸ਼ੁਰੂ ਹੋ ਗਏ ਹਨ। ਨੇਹਾ ਕੱਕੜ ਦੇ ਪ੍ਰਸ਼ੰਸਕ ਇਹੀ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਉਹ ਤੇ ਰੋਹਨਪ੍ਰੀਤ ਕਦੋਂ ਵਿਆਹ ਕਰਵਾਉਣ ਜਾ ਰਹੇ ਹਨ। ਇਸੇ ਦੌਰਾਨ ਨੇਹਾ ਕੱਕੜ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਿੰਕ ਸੂਟ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਉਸ ਨੇ ਕੈਪਸ਼ਨ 'ਚ ਲਿਖਿਆ, 'ਆਜਾ ਚੱਲ ਵਿਆਹ ਕਰਵਾਈਏ ਲੌਕਡਾਊਨ ਵਿਚ ਘੱਟ ਹੋਣੇ ਖ਼ਰਚੇ। ਇਹ ਮੇਰੀ ਡਾਇਮੰਡ ਦਾ ਛੱਲਾ ਗੀਤ ਦੀ ਪਸੰਦੀਦਾ ਲਾਈ ਹੈ। ਤੁਹਾਡਾ ਕਿਹੜਾ ਹੈ?' ਇਸ ਕੈਪਸ਼ਨ ਨੂੰ ਲੈ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਤੇ ਰੋਹਨਪ੍ਰੀਤ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ਼ਾਰਿਆਂ-ਇਸ਼ਾਰਿਆਂ 'ਚ ਨੇਹਾ ਕੱਕੜ ਨੇ ਆਪਣੇ ਵਿਆਹ ਦੀ ਅਨਾਊਂਸਮੈਂਟ ਕਰ ਦਿੱਤੀ ਹੈ।
PunjabKesari
ਰੋਹਨਪ੍ਰੀਤ ਨਾਲ ਰਿਲੇਸ਼ਨਸ਼ਿਪ 'ਤੇ ਲਾਈ ਮੋਹਰ
ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨੇ ਇਕੱਠੇ ਆਪਣੇ ਰਿਲੇਸ਼ਨ ਨੂੰ ਕੰਫਰਮ ਕੀਤਾ ਹੈ। ਉਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ ਸੀ 'ਤੁਮ ਮੇਰੇ ਹੋ।' ਉਥੇ ਹੀ ਰੋਹਨਪ੍ਰੀਤ ਸਿੰਘ ਨੇ ਵੀ ਨੇਹਾ ਕੱਕੜ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ 'ਮੇਰੀ ਜ਼ਿੰਦਗੀ ਨਾਲ ਮਿਲੋ।'
PunjabKesari
ਰੋਕੇ ਦੀ ਤਸਵੀਰ ਵੀ ਹੋਈ ਸੀ ਵਾਇਰਲ
ਦੱਸ ਦਈਏ ਕਿ ਇਸ ਤੋਂ ਪਹਿਲਾਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਦੋਵੇਂ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਕੁਝ ਨਜ਼ਰ ਆ ਰਿਹਾ ਹੈ। ਇਹ ਤਸਵੀਰ ਇਕ ਫੈਨ ਪੇਜ਼ ਵਲੋਂ ਸਾਂਝੀ ਕੀਤੀ ਗਈ ਸੀ। ਇਸ ਤਸਵੀਰ 'ਚ ਨੇਹਾ ਕੈਜੁਅਲ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਹਾ ਅਤੇ ਰੋਹਨਪ੍ਰੀਤ ਨਾਲ ਖੜ੍ਹੇ 2 ਵਿਅਕਤੀ ਰੋਹਨਪ੍ਰੀਤ ਦੇ ਮਾਪੇ ਹਨ।
ਰੋਹਨਪ੍ਰੀਤ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾ 'ਤੇ ਨੇਹਾ ਕੱਕੜ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ 'ਸ਼ੁਕਰ ਹੈ ਮੇਰੇ ਰੱਬਾ! ਨਾਲ ਹੀ ਹਾਰਟ ਵੀ ਬਣਿਆ ਹੋਇਆ ਹੈ। ਇਸ 'ਤੇ ਨੇਹਾ ਕੱਕੜ ਨੇ ਕੁਮੈਂਟ ਕਰਦਿਆਂ 'ਵਾਹਿਗੁਰੂ ਜੀ' ਲਿਖਿਆ।
PunjabKesari
ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਦਾ ਰਿਐਕਸ਼ਨ
ਹਾਲ ਹੀ 'ਚ ਜਦੋਂ ਹਿਮਾਂਸ਼ ਨੂੰ ਨੇਹਾ ਅਤੇ ਰੋਹਨਪ੍ਰੀਤ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਜੇ ਨੇਹਾ ਵਿਆਹ ਕਰਵਾ ਰਹੀ ਹੈ ਤਾਂ ਮੈਂ ਉਸ ਲਈ ਖੁਸ਼ ਹਾਂ।“ ਉਹ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ, ਉਥੇ ਉਨ੍ਹਾਂ ਨਾਲ ਕੋਈ ਹੈ ਅਤੇ ਇਹ ਵੇਖ ਕੇ ਚੰਗਾ ਲੱਗਿਆ। ਹਿਮਾਂਸ਼ ਨੂੰ ਫਿਰ ਪੁੱਛਿਆ ਗਿਆ ਕੀ ਉਹ ਨੇਹਾ ਅਤੇ ਰੋਹਨਪ੍ਰੀਤ ਦੀ ਪ੍ਰੇਮ ਕਹਾਣੀ ਬਾਰੇ ਜਾਣਦਾ ਹੈ? ਅਦਾਕਾਰ ਨੇ ਕਿਹਾ, “ਨਹੀਂ, ਮੈਨੂੰ ਕੁਝ ਨਹੀਂ ਪਤਾ।“
PunjabKesari
ਹਿਮਾਂਸ਼ ਨਾਲੋਂ ਰਿਸ਼ਤਾ ਟੁੱਟਣ 'ਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਸੀ ਨੇਹਾ
ਦੱਸਣਯੋਗ ਹੈ ਕਿ ਨੇਹਾ ਅਤੇ ਹਿਮਾਂਸ਼ 4 ਸਾਲਾਂ ਤੋਂ ਰਿਸ਼ਤੇ 'ਚ ਸਨ। ਦੋਵਾਂ ਦਾ ਸਾਲ 2018 'ਚ ਬ੍ਰੇਕਅਪ ਹੋ ਗਿਆ ਸੀ। ਨੇਹਾ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਰਿਸ਼ਤੇ ਟੁੱਟਣ ਦੀ ਖ਼ਬਰ ਦਿੱਤੀ। ਨੇਹਾ ਨੇ ਇਹ ਵੀ ਦੱਸਿਆ ਸੀ ਕਿ ਉਹ ਇਹ ਰਿਸ਼ਤਾ ਟੁੱਟਣ ਤੋਂ ਬਾਅਦ ਡਿਪ੍ਰੈਸ਼ਨ 'ਚ ਚਲੀ ਗਈ ਸੀ।
PunjabKesari
 


sunita

Content Editor sunita