ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨੂੰ ਦਿੱਤਾ ਸਰਪ੍ਰਾਈਜ਼, ਬਣਵਾਇਆ ਉਸ ਦੇ ਨਾਂ ਦਾ ਟੈਟੂ (ਵੀਡੀਓ)

Wednesday, Jul 27, 2022 - 05:45 PM (IST)

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨੂੰ ਦਿੱਤਾ ਸਰਪ੍ਰਾਈਜ਼, ਬਣਵਾਇਆ ਉਸ ਦੇ ਨਾਂ ਦਾ ਟੈਟੂ (ਵੀਡੀਓ)

ਮੁੰਬਈ (ਬਿਊਰੋ)– ਨੇਹਾ ਕੱਕੜ ਭਾਰਤ ਵਾਪਸ ਆ ਗਈ ਹੈ। ਮੁੰਬਈ ਆਉਂਦਿਆਂ ਹੀ ਨੇਹਾ ਨੇ ਏਅਰਪੋਰਟ ’ਤੇ ਰੋਹਨਪ੍ਰੀਤ ਸਿੰਘ ਨੂੰ ਸਰਪ੍ਰਾਈਜ਼ ਕਰ ਦਿੱਤਾ। ਅਸਲ ’ਚ ਨੇਹਾ ਕੱਕੜ ਨੇ ਪਹਿਲੀ ਵਾਰ ਟੈਟੂ ਬਣਵਾਇਆ ਹੈ। ਉਹ ਵੀ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਂ ਦਾ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਦੀ ਤਸਵੀਰ ਲੱਗੀ ਟੀ-ਸ਼ਰਟ ’ਤੇ ਮਚਿਆ ਹੰਗਾਮਾ, ਫਲਿਪਕਾਰਟ ਦੇ ਬਾਈਕਾਟ ਦੀ ਉਠੀ ਮੰਗ

ਨੇਹਾ ਕੱਕੜ ਤੇ ਰੋਹਨਪ੍ਰੀਤ ਅਕਸਰ ਹੀ ਆਪਣੀ ਮੁਹੱਬਤ ਨਾਲ ਸੋਸ਼ਲ ਮੀਡੀਆ ’ਤੇ ਪਿਆਰ ਦਾ ਰੰਗ ਭਰਦੇ ਰਹਿੰਦੇ ਹਨ। ਇਸ ਵਾਰ ਵੀ ਨੇਹਾ ਤੇ ਰੋਹਨਪ੍ਰੀਤ ਦੀ ਪਿਆਰ ਭਰੀ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰੋਹਨਪ੍ਰੀਤ, ਨੇਹਾ ਕੱਕੜ ਨੂੰ ਏਅਰਪੋਰਟ ’ਤੇ ਲੈਣ ਪਹੁੰਚਦੇ ਹਨ। ਨੇਹਾ ਨੂੰ ਦੇਖਦਿਆਂ ਹੀ ਰੋਹਨਪ੍ਰੀਤ ਉਸ ਨੂੰ ਗਲੇ ਲਗਾ ਕੇ ਗੋਦ ’ਚ ਚੁੱਕ ਲੈਂਦੇ ਹਨ।

ਕਾਫੀ ਸਮੇਂ ਬਾਅਦ ਰੋਹਨਪ੍ਰੀਤ ਨੂੰ ਮਿਲ ਕੇ ਨੇਹਾ ਦੀਆਂ ਅੱਖਾਂ ’ਚ ਹੰਝੂ ਆ ਜਾਂਦੇ ਹਨ। ਉਥੇ ਕਾਰ ’ਚ ਬੈਠਦਿਆਂ ਹੀ ਹੋਰਨਪ੍ਰੀਤ ਦੀ ਨਜ਼ਰ ਨੇਹਾ ਦੇ ਹੱਥਾਂ ’ਤੇ ਬਣੇ ਟੈਟੂ ’ਤੇ ਪੈਂਦੀ ਹੈ। ਰੋਹਨ ਉਸ ਦੇ ਹੱਥ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਦਰਦ ਨਾਲ ਚੀਖਣ ਲੱਗਦੀ ਹੈ। ਨੇਹਾ ਦੇ ਹੱਥ ’ਚ ਆਪਣੇ ਨਾਂ ਦਾ ਟੈਟੂ ਬਣਿਆ ਦੇਖ ਰੋਹਨਪ੍ਰੀਤ ਭਾਵੁਕ ਹੋ ਜਾਂਦੇ ਹਨ। ਇਸ ਤੋਂ ਬਾਅਦ ਰੋਹਨ ਨੇ ਨੇਹਾ ਨੂੰ ਦੁਨੀਆ ਦੀ ਬੈਸਟ ਵਾਈਫ ਵੀ ਦੱਸਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News