ਭਰਾ ਟੋਨੀ ਨੂੰ ਤਿਲਕ ਲੱਗਾ ਕੇ ਕੱਕੜ ਭੈਣਾਂ ਨੇ ਮਨਾਇਆ ਭਾਈ ਦੂਜ, ਗਾਇਕਾ ਨੇਹਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Friday, Oct 28, 2022 - 02:18 PM (IST)

ਭਰਾ ਟੋਨੀ ਨੂੰ ਤਿਲਕ ਲੱਗਾ ਕੇ ਕੱਕੜ ਭੈਣਾਂ ਨੇ ਮਨਾਇਆ ਭਾਈ ਦੂਜ, ਗਾਇਕਾ ਨੇਹਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- 27 ਅਕਤੂਬਰ ਨੂੰ ਦੇਸ਼ ਭਰ ’ਚ ਭਾਈ ਦੂਜ ਦਾ ਤਿਉਹਾਰ ਮਨਾਇਆ ਗਿਆ। ਬੀ-ਟਾਊਨ ’ਚ ਵੀ ਇਹ ਤਿਉਹਾਰ ਬੜੇ ਸ਼ਾਨਦਾਰ ਤਾਰੀਕੇ ਨਾਲ ਦੇਖਣ ਨੂੰ ਮਿਲਿਆ। ਕਾਰਤਿਕ ਆਰੀਅਨ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ ਦੇ ਬੱਚਿਆਂ ਨੇ ਭਾਈ ਦੂਜ ਮਨਾਇਆ। ਹੁਣ ਇਸ ਲਿਸਟ ’ਚ ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਸੋਨੂੰ ਕੱਕੜ  ਦਾ ਨਾਂ ਵੀ ਜੁੜ ਗਿਆ ਹੈ। ਨੇਹਾ ਕੱਕੜ ਨੇ ਭਾਈ ਦੂਜ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ 'ਚ ਹਨ।

PunjabKesari

ਇਹ ਵੀ ਪੜ੍ਹੋ : 'ਭੇੜੀਆ' ਦਾ ਠੁਮਕੇਸ਼ਵਰੀ ਗੀਤ ਰਿਲੀਜ਼, ਕ੍ਰਿਤੀ-ਵਰੁਣ ਦੀਆਂ ਡਾਂਸ ਮੂਬਜ਼ ਦੇਖ ਕੇ ਰਹਿ ਜਾਓਗੇ ਹੈਰਾਨ

ਤਸਵੀਰਾਂ 'ਚ ਨੇਹਾ ਕੱਕੜ ਅਤੇ ਸੋਨੂੰ ਕੱਕੜ ਭਰਾ ਟੋਨੀ ਨੂੰ ਤਿਲਕ ਲਗਾਉਂਦੇ ਨਜ਼ਰ ਆ ਰਹੇ ਹਨ। ਨੇਹਾ ਤਿਲਕ ਲਗਾਉਂਦੇ ਹੋਏ ਆਪਣੇ ਭਰਾ ਨੂੰ ਪਿਆਰ ਨਾਲ ਦੇਖ ਰਹੀ  ਹੈ। ਇਕ ਤਸਵੀਰ ’ਚ ਨੇਹਾ ਤਿਲਕ ਲਗਾਉਣ ਤੋਂ ਬਾਅਦ ਆਪਣੇ ਭਰਾ ਨੂੰ ਮਿਠਾਈ ਖਿਲਾਾਉਂਦੀ ਨਜ਼ਰ ਆ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਨੇਹਾ ਪੀਲੇ ਰੰਗ ਦੀ ਕਫ਼ਤਾਨ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ, ਜਦਕਿ ਟੋਨੀ ਕੱਕੜ ਨੇ ਗੁਲਾਬੀ ਟੀ-ਸ਼ਰਟ ਕੈਰੀ ਕੀਤੀ ਹੈ। ਤਸਵੀਰਾਂ 'ਚ ਕੱਕੜ ਭੈਣ-ਭਰਾ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ।

PunjabKesari

ਭਾਈ ਦੂਜ ਦੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ ਕਿ ‘ਮੇਰੇ ਭਰਾ ਅਤੇ ਭੈਣ ਦੋਵਾਂ ਨੂੰ ਭਾਈ ਦੂਜ ਦੀਆਂ ਮੁਬਾਰਕਾਂ। ਸੋਨੂੰ ਦੀਦੀ ਅਤੇ ਟੋਨੀ ਭਾਈ। ਤੁਹਾਨੂੰ ਸਾਰਿਆਂ ਨੂੰ ਭਾਈ ਦੂਜ ਦੀਆਂ ਬਹੁਤ ਬਹੁਤ ਮੁਬਾਰਕਾਂ।’

ਇਹ ਵੀ ਪੜ੍ਹੋ : BCCI ਦੇ ਇਸ ਫ਼ੈਸਲਾ ਦਾ ਫ਼ਿਲਮੀ ਸਿਤਾਰਿਆਂ ਨੇ ਕੀਤਾ ਸੁਆਗਤ, ਕਿਹਾ-ਦਿਲ ਖ਼ੁਸ਼ ਹੋ ਗਿਆ

ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਨੇਹਾ ਇਸ ਸਮੇਂ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ 13 ’ਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਨੇਹਾ ਤੋਂ ਇਲਾਵਾ ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਡਡਲਾਨੀ ਜੱਜ ਦੀ ਭੂਮਿਕਾ ’ਚ ਹਨ।


author

Shivani Bassan

Content Editor

Related News