ਨੇਹਾ ਕੱਕੜ ਦੀ ਜ਼ਿੰਦਗੀ 'ਚ ਆਈ ਖੁਸ਼ੀ, ਪਤੀ ਰੋਹਨਪ੍ਰੀਤ ਸਿੰਘ ਨੇ ਵੀ ਦਿੱਤੀਆਂ ਵਧਾਈਆਂ

2021-07-13T16:27:18.8

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਗਾਇਕਾ ਨੇਹਾ ਕੱਕੜ ਆਪਣੀ ਆਵਾਜ਼ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਨੇਹਾ ਕੱਕੜ ਦਾ ਕੋਈ ਵੀ ਗਾਣਾ ਆਉਂਦੇ ਹੀ ਸੁਪਰਹਿੱਟ ਹੋ ਜਾਂਦਾ ਹੈ। ਜਿਸ ਕਰਕੇ ਨੇਹਾ ਕੱਕੜ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਗੀਤਾਂ ਦੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਨੂੰ ਸੋਸ਼ਲ ਮੀਡੀਆ ਦੀ ਰਾਣੀ ਵੀ ਕਿਹਾ ਜਾਂਦਾ ਹੈ।

PunjabKesari

ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਨਵੀਆਂ ਪੋਸਟਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਅਜਿਹੀ ਸਥਿਤੀ 'ਚ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ।

PunjabKesari

ਜੀ ਹਾਂ ਨੇਹਾ ਕੱਕੜ ਦੇ ਇੰਸਟਾਗ੍ਰਾਮ ਅਕਾਉਂਟ 'ਤੇ 60 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਦਰਅਸਲ ਨੇਹਾ ਕੱਕੜ ਬਾਲੀਵੁੱਡ ਦੀ ਅਜਿਹੀ ਪਹਿਲੀ ਗਾਇਕਾ ਹੈ, ਜਿਸ ਨੂੰ ਵੱਡੀ ਗਿਣਤੀ 'ਚ ਲੋਕ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਕੱਕੜ ਫ਼ਿਲਮ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਫਾਲੋਅਰਜ਼ ਨਾਲ ਤੀਜੀ ਸੈਲੀਬ੍ਰਿਟੀ ਬਣ ਗਈ ਹੈ। ਪਹਿਲਾ ਨੰਬਰ 'ਤੇ ਦੇਸੀ ਗਰਲ ਯਾਨੀਕਿ ਅਦਾਕਾਰਾ ਪ੍ਰਿਯੰਕਾ ਚੋਪੜਾ 65.6 ਮਿਲੀਅਨ ਫਾਲੋਅਰਸ ਨਾਲ ਹੈ, ਜਦੋਂ ਕਿ ਅਦਾਕਾਰਾ ਸ਼ਰਧਾ ਕਪੂਰ 63.8 ਮਿਲੀਅਨ ਫਾਲੋਅਰਜ਼ ਨਾਲ ਦੂਜੇ ਨੰਬਰ 'ਤੇ ਹੈ।

PunjabKesari

ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਵੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ। ਤਸਵੀਰਾਂ 'ਚ ਨੇਹਾ ਕੱਕੜ ਕੇਕ ਕੱਟ ਕੇ ਆਪਣੀ ਖੁਸ਼ੀ ਨੂੰ ਸੈਲੀਬ੍ਰੇਟ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਨੇਹਾ ਕੱਕੜ ਨੂੰ ਪ੍ਰਸ਼ੰਸਕ ਮੁਬਾਰਕਾਂ ਦੇ ਰਹੇ ਹਨ।  

PunjabKesari

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)


sunita

Content Editor sunita