ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ 'ਤੇ ਸਸਪੈਂਸ ਖ਼ਤਮ, ਇਸ ਦਿਨ ਲੈਣਗੇ ਫ਼ੇਰੇ

10/14/2020 4:56:48 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ਼ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹੈ। ਨੇਹਾ ਕੱਕੜ ਨੇ ਅਚਾਨਕ ਹੀ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਖ਼ਬਰ ਦਾ ਖ਼ੁਲਾਸਾ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਹ ਖ਼ਬਰ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਰਹੀ ਹੈ। ਹੁਣ ਨੇਹਾ ਕੱਕੜ ਤੇ ਸਿੰਗਰ ਰੋਹਨਪ੍ਰੀਤ ਸਿੰਘ ਵਿਆਹ ਦੀਆਂ ਖ਼ਬਰਾਂ ਵਿਚਕਾਰ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨਾਲ ਉਸ 'ਤੇ ਲਿਖੀ ਹੋਈ ਇਕ ਤਰੀਕ ਸੁਰਖੀਆਂ 'ਚ ਬਣੀ ਹੋਈ ਹੈ। ਇਸ ਤਰੀਕ ਦੇ ਸਾਹਮਣੇ ਆਉਂਦੇ ਹੀ ਲੋਕਾਂ ਨੇ ਪਹਿਲੀ ਨਜ਼ਰ 'ਚ ਨੇਹਾ ਦੀ ਵੈਡਿੰਗ ਡੇਟ ਸਮਝਿਆ।

 
 
 
 
 
 
 
 
 
 
 
 
 
 

#NehuDaVyah by #NehaKakkar 🥰featuring My Rohu @rohanpreetsingh ♥️ 21st October 🙏🏼 #RohuPreet 💝😇

A post shared by Neha Kakkar (@nehakakkar) on Oct 13, 2020 at 10:32pm PDT

'ਸੈਲਫੀ ਕਵੀਨ' ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤੇ ਰੋਹਨਪ੍ਰੀਤ ਸਿੰਘ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਟੈਡੀਸ਼ਨਲ ਲੁੱਕ 'ਚ ਇਕ-ਦੂਸਰੇ ਨੂੰ ਦੇਖਦੇ ਨਜ਼ਰ ਆ ਰਹੇ ਹਨ। ਇਸ ਨੂੰ ਸਾਂਝਾ ਕਰਦਿਆਂ ਨੇਹਾ ਨੇ ਕੈਪਸ਼ਨ 'ਚ ਇਕ ਤਰੀਕ ਬਾਰੇ ਪ੍ਰਸ਼ੰਸਕਾਂ ਨੂੰ ਦੱਸਿਆ। ਇਸ ਤਰੀਕ ਨਾਲ ਕੈਪਸ਼ਨ 'ਚ ਨੇਹਾ ਕੱਕੜ ਨੇ ਕਈ ਸਾਰੇ ਹੈਸ਼ਟੈਗ ਲਗਾਏ ਹਨ। ਨਾਲ ਹੀ ਉਨ੍ਹਾਂ ਨੇ ਲਿਖਿਆ, 'ਰੋਹੂ ਦੇ ਨਾਲ' ਇਸ ਕੈਪਸ਼ਨ 'ਚ 21 ਅਕਤੂਬਰ ਲਿਖਿਆ ਹੈ। ਇਹ ਗੀਤ 21 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਉਥੇ ਹੀ ਖ਼ਬਰਾਂ ਹਨ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ 26 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। 

 
 
 
 
 
 
 
 
 
 
 
 
 
 

#NehuDaVyah Hey guys.. Jis din ka mujhe Intezar thaa bahut hi Be-Sabri se, Woh Din Finally Aa Gaya!! 🙈❤️ We’re launching our Official Poster today & here it is! 💝 Sada Vyah, Sanu Gode Gode Chaah 🙈🙈🤩😍 Meri Gharwali Nehu @nehakakkar te mera gana aa rhya eh 21st October nu 👰🏻♥️😇 #RohuPreet 👫🏻 @desimusicfactory @anshul300 @tonykakkar @itsjassilohka @preet.chahal.5036 @iamrajatnagpal ♥️ #NehaKakkar #RohanpreetSingh

A post shared by Rohanpreet Singh (@rohanpreetsingh) on Oct 13, 2020 at 10:31pm PDT

ਦੱਸ ਦਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਖ਼ਬਰਾਂ ਦੌਰਾਨ ਉਨ੍ਹਾਂ ਦਾ ਇਕ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਇਸ ਅਪਕਮਿੰਗ ਗਾਣੇ ਦਾ ਪੋਸਟਰ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। 
 

 


sunita

Content Editor sunita