ਆਪਣੀ ਵਿਆਹ ਦੀ ਪਾਰਟੀ ''ਚ ਗੀਤ ਗਾਉਂਦੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ

Sunday, Oct 25, 2020 - 12:42 PM (IST)

ਆਪਣੀ ਵਿਆਹ ਦੀ ਪਾਰਟੀ ''ਚ ਗੀਤ ਗਾਉਂਦੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ

ਜਲੰਧਰ(ਵੈਬ ਡੈਸਕ) ਬਾਲੀਵੁੱਡ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਕੱਲ੍ਹ ਦਿੱਲੀ 'ਚ ਵਿਆਹ ਦੇ ਬੰਧਨ 'ਚ ਬਝ ਗਏ। ਨੇਹਾ ਤੇ ਰੋਹਨ ਨੇ ਦਾ ਸਿੱਖ ਮਰਿਆਦਾ ਅਨੁਸਾਰ ਗੁਰੂਦੁਆਰਾ ਸਾਹਿਬ 'ਚ ਆਨੰਦ ਕਾਰਜ ਕਰਵਾਇਆ। ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।

PunjabKesari

ਕੱਲ੍ਹ ਦੇਰ ਸ਼ਾਮ ਇਕ ਨਿੱਜੀ ਹੋਟਲ 'ਚ ਵਰਮਾਲਾ ਕੀਤੀ ਗਈ ਤੇ ਇਕ ਵੱਡੀ ਰਿਸ਼ੈਪਸ਼ਨ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਇਸ ਰਿਸ਼ੈਪਸ਼ਨ ਪਾਰਟੀ 'ਚ ਕਈ ਨਾਮੀ ਗਾਇਕਾਂ ਨੇ ਵੀ ਸ਼ਿਰਕਤ ਕੀਤੀ। 

PunjabKesari

ਮਨਕੀਰਤ ਔਲਖ, ਮਿਲਿੰਦ ਗਾਬਾ, ਅਖਿਲ, ਜੱਸ ਮਾਣਕ, ਬਾਨੀ ਸੰਧੂ ਸਮੇਤ ਕਈ ਗਾਇਕਾਂ ਨੇ ਗੀਤ ਗਾ ਕੇ ਨਵੀਂ ਜੋੜੀ ਨੂੰ ਵਧਾਈ ਦਿੱਤੀ। ਇਸ ਰਿਸ਼ੈਪਸ਼ਨ ਪਾਰਟੀ ਦੀ ਖਾਸੀਅਤ ਇਹ ਰਹੀ ਹੈ ਇਸ 'ਚ ਨੇਹਾ ਕੱਕੜ ਤੇ ਰੋਹਨਪ੍ਰੀਤ ਖੁਦ ਵੀ ਗੀਤ ਗਾਉਂਦੇ ਨਜ਼ਰ ਆਏ।ਨੇਹਾ ਕੱਕੜ ਨੇ ਆਪਣਾ ਹਿੱਟ ਗੀਤ 'ਮਿਲੇ ਹੋ ਤੁਮ ਹਮ ਕੋ' ਗਾ ਕੇ ਮਾਹੌਲ ਨੂੰ ਚਾਰ ਚੰਨ ਲਾਏ। ਨੇਹਾ ਕੱਕੜ ਦੇ ਨਾਲ ਭਰਾ ਟੋਨੀ ਕੱਕੜ ਵੀ ਗੀਤ ਗਾਉਂਦੇ ਨਜ਼ਰ ਆਏ।

PunjabKesari

ਦੱਸ ਦਈਏ ਕਿ ਦਿੱਲੀ 'ਚ ਰਿਸ਼ੈਪਸ਼ਨ ਪਾਰਟੀ ਤੋਂ ਬਾਅਦ ਹੁਣ ਨੇਹਾ ਕਕੜ ਤੇ ਰੋਹਨਪ੍ਰੀਤ ਸਿੰਘ ਦੀ ਕੱਲ੍ਹ ਯਾਨੀਕਿ 26 ਅਕਤੂਬਰ ਚੰਡੀਗੜ੍ਹ ਦੇ ਅਮਾਲਟਸ ਹੋਟਲ 'ਚ ਵੀ ਪਾਰਟੀ ਕਰਨਗੇ। ਉਮੀਦ ਲਗਾਈ ਜਾ ਰਹੀ ਹੈ ਕਿ ਇਸ ਪਾਰਟੀ 'ਚ ਵੀ ਕਈ ਨਾਮੀ ਕਲਾਕਾਰ ਸ਼ਾਮਲ ਹੋ ਸਕਦੇ ਹਨ।


author

Lakhan Pal

Content Editor

Related News