ਨੇਹਾ ਧੂਪੀਆ ਦੇ ਵਿਆਹ ਨੂੰ ਤਿੰਨ ਸਾਲ ਪੂਰੇ, ਪਤੀ ਅੰਗਦ ਬੇਦੀ ਨੇ ਇਸ ਅੰਦਾਜ਼ ’ਚ ਕੀਤੀ ਵਿਸ਼

Monday, May 10, 2021 - 05:04 PM (IST)

ਨੇਹਾ ਧੂਪੀਆ ਦੇ ਵਿਆਹ ਨੂੰ ਤਿੰਨ ਸਾਲ ਪੂਰੇ, ਪਤੀ ਅੰਗਦ ਬੇਦੀ ਨੇ ਇਸ ਅੰਦਾਜ਼ ’ਚ ਕੀਤੀ ਵਿਸ਼

ਮੁੰਬਈ: ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਅਦਾਕਾਰ ਅੰਗਦ ਬੇਦੀ ਦੇ ਵਿਆਹ ਦੀ ਅੱਜ ਤੀਜੀ ਵਰ੍ਹੇਗੰਢ ਹੈ। ਇਸ ਮੌਕੇ  ਪਤੀ ਅੰਗਦ ਨੇ ਪਤਨੀ ਨੇਹਾ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ। ਅੰਗਦ ਅਤੇ ਨੇਹਾ ਇਸ ਖ਼ਾਸ ਦਿਨ ਨੂੰ ਇਕੱਠੇ ਨਹੀਂ ਮਨ੍ਹਾ ਰਹੇ ਕਿਉਂਕਿ ਇਨੀਂ ਦਿਨੀਂ ਦੋ ਵੱਖ-ਵੱਖ ਸ਼ਹਿਰਾਂ ’ਚ ਇਕਾਂਤਵਾਸ ਹਨ। ਫਿਰ ਵੀ ਅੰਗਦ ਨੇ ਆਪਣੇ ਵਿਆਹ ਦੇ ਤਿੰਨ ਸਾਲ ਪੂਰੇ ਹੋਣ ’ਤੇ ਖੁਸ਼ੀ ਪ੍ਰਗਟਾਈ ਹੈ ਅਤੇ ਇਸ ਐਨੀਵਰਸਰੀ ’ਤੇ ਪੋਸਟ ਸਾਂਝੀ ਕੀਤੀ ਹੈ। 

 
 
 
 
 
 
 
 
 
 
 
 
 
 
 

A post shared by ANGAD BEDI (@angadbedi)


ਅੰਗਦ ਨੇ ਗੁਰਦੁਆਰੇ ’ਚ ਹੋਏ ਵਿਆਹ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਕਿਸੇ ਵੀ ਸੈਲੀਬ੍ਰੇਸ਼ਨ ਲਈ ਇਹ ਸਹੀ ਸਮਾਂ ਨਹੀਂ ਹੈ ਪਰ ਇਕ ਪਤੀ ਅਤੇ ਪਤਨੀ ਦੇ ਰੂਪ ’ਚ ਅਸੀਂ ਅੱਜ 3 ਸਾਲ ਪੂਰੇ ਕੀਤੇ ਹਨ ਅਤੇ ਫਿਰ ਵੀ ਅਸੀਂ ਦੋ ਵੱਖ-ਵੱਖ ਸ਼ਹਿਰਾਂ ’ਚ ਹਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਅਤੇ ਮੇਹਰ ਨੂੰ ਬਹੁਤ ਜਲਦ ਦੇਖਣ ਦੀਆਂ ਕੋਸ਼ਿਸ਼ਾਂ ਮੇਰੇ ਚਿਹਰੇ ’ਤੇ ਖੁਸ਼ੀ ਲਿਆ ਦਿੰਦੀਆਂ ਹਨ। 

PunjabKesari
ਪਤਨੀ ਨੂੰ ਕੀਤੀ ਵਿਸ਼
ਅੰਗਦ ਬੇਦੀ ਨੇ ਅੱਗੇ ਲਿਖਿਆ ਕਿ ਵਿਆਹ ਦੀ ਤੀਜੀ ਵਰ੍ਹੇਗੰਢ ਮੁਬਾਰਕ ਹੋਵੇ ਮੇਰੇ ਪਿਆਰ। ਇਥੇ ਬਹੁਤ ਜ਼ਿਆਦਾ ਭਗਵਾਨ ਦੀਆਂ ਇੱਛਾਵਾਂ ਹਨ। ਇਹ ਪੋਸਟ ਨੇਹਾ ਧੂਪੀਆ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਹੈਸ਼ਟੈਗ ਦੇ ਨਾਲ 10 ਮਈ ਵੀ ਲਿਖਿਆ। ਅੰਗਦ ਦੀ ਇਸ ਪੋਸਟ ’ਤੇ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ। ਨੇਹਾ ਅਤੇ ਅੰਗਦ ਦੀਕਾਫ਼ੀ ਕਰੀਬੀ ਦੋਸਤ ਸੋਫੀ ਚੌਧਰੀ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। 

PunjabKesari
ਸੋਫੀ ਚੌਧਰੀ ਨੇ ਕੁਮੈਂਟ ’ਚ ਲਿਖਿਆ ਕਿ ‘ਤੁਹਾਨੂੰ ਤਿੰਨਾਂ ਨੂੰ ਢੇਰ ਸਾਰਾ ਪਿਆਰ। ਇਹ ਸਮਾਂ ਬੀਤ ਜਾਵੇਗਾ। ਵਿਆਹ ਦੀ ਵਰ੍ਹੇਗੰਢ ਮੁਬਾਰਕ ਹੋਵੇ। ਹਮੇਸ਼ਾ ਸਿਹਤਮੰਦ ਅਤੇ ਖੁਸ਼ੀ ਨਾਲ ਭਰਪੂਰ ਰਹੋ’। ਸਬਾ ਅਲੀ ਖ਼ਾਨ ਨੇ ਲਿਖਿਆ ਮਾਸ਼ਾਅੱਲਾ ਸੁਰੱਖਿਅਤ ਰਹੋ ਅਤੇ ਬਹੁਤ ਸਾਰੇ ਸੁੰਦਰ ਪਲ ਹੋਣ। ਅਦਾਕਾਰ ਸਿਧਾਂਤ ਚਤੁਰਵੇਦੀ ਅਤੇ ਅਪਾਰਸ਼ਕਤੀ ਖੁਰਾਨਾ ਨੇ ਵੀ ਦਿਲ ਵਾਲੇ ਇਮੋਜੀ ਕੁਮੈਂਟ ’ਚ ਕੁਮੈਂਟ ਸਾਂਝੇ ਕੀਤੇ ਹਨ। 


author

Aarti dhillon

Content Editor

Related News