ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਰੋਮਾਂਟਿਕ ਹੋਏ ਨੇਹਾ ਅਤੇ ਰੋਹਨਪ੍ਰੀਤ, ਸ਼ਰੇਆਮ ਕੀਤਾ ਇਹ ਕੰਮ (ਵੀਡੀਓ)

Wednesday, Oct 20, 2021 - 04:38 PM (IST)

ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਰੋਮਾਂਟਿਕ ਹੋਏ ਨੇਹਾ ਅਤੇ ਰੋਹਨਪ੍ਰੀਤ, ਸ਼ਰੇਆਮ ਕੀਤਾ ਇਹ ਕੰਮ (ਵੀਡੀਓ)

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਸਿੰਘ ਨਾਲ ਮਿਲ ਕੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਨੇਹਾ ਨੇ ਬੀਤੇ ਸਾਲ ਅਕਤੂਬਰ 'ਚ ਰੋਹਨ ਨਾਲ ਵਿਆਹ ਕੀਤਾ ਸੀ। ਵਰ੍ਹੇਗੰਢ ਤੋਂ ਚਾਰ ਦਿਨ ਪਹਿਲਾਂ ਨੇਹਾ ਨੇ ਪਤੀ ਰੋਹਨਪ੍ਰੀਤ ਨਾਲ ਪ੍ਰੀ-ਐਨੀਵਰਸਰੀ ਸੈਲੀਬਿਰੇਸ਼ਨ ਕੀਤਾ ਜਿਸ ਦੀ ਝਲਕ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦਿਖਾਈ। ਵੀਡੀਓ 'ਚ ਨੇਹਾ ਪਹਿਲਾਂ ਤਾਂ ਰੋਹਨ ਨੂੰ ਚਾਕੂ ਦਿਖਾਉਂਦੀ ਹੈ ਪਰ ਬਾਅਦ 'ਚ ਉਨ੍ਹਾਂ ਨੂੰ ਕਿੱਸ ਕਰਦੀ ਹੈ।

Bollywood Tadka
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਮਜ਼ਾਕ 'ਚ ਰੋਹਨਪ੍ਰੀਤ ਦੇ ਗਲੇ 'ਤੇ ਚਾਕੂ ਰੱਖ ਦਿੰਦੀ ਹੈ ਅਤੇ ਰੋਹਨਪ੍ਰੀਤ ਹੈਰਾਨ ਹੋ ਜਾਂਦੇ ਹਨ। ਨੇਹਾ ਕੱਕੜ ਨੇ ਚਾਕੂ ਫੜ ਕੇ ਰੋਹਨਪ੍ਰੀਤ ਸਿੰਘ ਨੂੰ ਕਿਹਾ ਕਿ ਉਸ ਦੇ ਕੋਲ ਜੋ ਵੀ ਹੈ ਉਹ ਉਨ੍ਹਾਂ ਦੇ ਹਵਾਲੇ ਕਰ ਦੇਣ। ਉਸ ਦੀ ਇਹ ਗੱਲ ਸੁਣ ਕੇ ਰੋਹਨਪ੍ਰੀਤ ਕਹਿੰਦੇ ਹਨ-'ਲਓ ਕਰ ਦਿਆ ਮੈਨੇ'। ਇਸ ਤੋਂ ਬਾਅਦ ਮਜ਼ਾਕ 'ਚ ਕਹਿੰਦੇ ਹਨ-'ਅਬ ਤੇਰੇ ਹਵਾਲੇ ਵਤਨ ਸਾਥੀਆਂ'।

Bollywood Tadka
ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਪਿਆਰ ਨਾਲ ਕਿੱਸ ਕਰਦੇ ਹਨ ਅਤੇ ਕੇਕ ਕੱਟਦੇ ਹਨ। ਦੋਵਾਂ ਨੇ ਇਕ-ਦੂਜੇ ਨੂੰ ਕੇਕ ਖੁਆਇਆ। ਵੀਡੀਓ ਸ਼ੇਅਰ ਕਰ ਨੇਹਾ ਨੇ ਲਿਖਿਆ-'ਸਾਡੀ ਪਹਿਲੀ ਵਰ੍ਹੇਗੰਢ ਨੂੰ ਸਿਰਫ ਪੰਜ ਦਿਨ ਬਾਕੀ ਹਨ... ਧੰਨਵਾਦ ਰੋਹਨਪ੍ਰੀਤ ਤੁਸੀਂ ਮੈਨੂੰ ਪੂਰਾ ਕਰਦੇ ਹੋ'।

Bollywood Tadka
ਦੋਵਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਨੂੰ 25ਵੀਂ ਵਰ੍ਹੇਗੰਢ ਦੱਸਿਆ। ਇਸ ਦੇ ਪਿੱਛੇ ਨੇਹਾ ਨੇ ਕਾਰਨ ਦੱਸਿਆ, 'ਪੀ.ਐੱਸ. ਅਸੀਂ ਇਸ ਨੂੰ 25ਵਾਂ ਸਾਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਸੀਂ Law of Attraction 'ਤੇ ਯਕੀਨ ਕਰਦੇ ਹਾਂ ਅਤੇ ਮੇਰੇ #NeHearts ਅਤੇ ਸ਼ੁੱਭਚਿੰਤਕਾਂ ਨੂੰ ਪਿਆਰ ਅਤੇ ਆਸ਼ੀਰਵਾਦ ਲਈ ਸ਼ੁੱਕਰੀਆ'। ਵੀਡੀਓ 'ਚ ਰੋਹਨਪ੍ਰੀਤ ਨੇ ਨੇਹਾ ਨੂੰ ਆਈ ਲਵ ਯੂ ਲਿਖ ਕੇ ਰਿਪਲਾਈ ਕੀਤਾ।


ਨੇਹਾ ਕੱਕੜ ਨੇ 24 ਅਕਤੂਬਰ ਨੂੰ ਦਿੱਲੀ 'ਚ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਰੋਹਨਪ੍ਰੀਤ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਚੰਡੀਗੜ੍ਹ 'ਚ ਵੈਡਿੰਗ ਰਿਸੈਪਸ਼ਨ ਦਿੱਤੀ ਸੀ ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ। ਵਿਆਹ ਤੋਂ ਠੀਕ ਪਹਿਲੇ ਉਨ੍ਹਾਂ ਦੀ ਲਵ ਸਟੋਰੀ ਦੀ ਚਰਚਾ ਜ਼ੋਰਾਂ 'ਤੇ ਹੋਈ ਸੀ। ਦੋਵਾਂ ਦੀ ਮੁਲਾਕਾਤ 'ਨੇਹੂ ਦਾ ਵਿਆਹ' ਦੇ ਸੈੱਟ 'ਤੇ ਹੋਈ ਸੀ।


author

Aarti dhillon

Content Editor

Related News