ਵਰ੍ਹੇਗੰਢ ਮੌਕੇ ਭਾਵੁਕ ਹੋਈ ਨੀਤੂ ਕਪੂਰ, ਮਰਹੂਮ ਪਤੀ ਰਿਸ਼ੀ ਕਪੂਰ ਨਾਲ ਬਤੀਤ ਕੀਤੇ ਪਲਾਂ ਨੂੰ ਕੀਤਾ ਯਾਦ

01/22/2022 3:51:09 PM

ਮੁੰਬਈ (ਬਿਊਰੋ)– ਮਰਹੂਮ ਅਦਾਕਾਰ ਰਿਸ਼ੀ ਕਪੂਰ ਤੇ ਨੀਤੂ ਕਪੂਰ ਬਾਲੀਵੁੱਡ ’ਚ ਸਭ ਤੋਂ ਚਰਚਿਤ ਜੋੜਿਆਂਂ ’ਚੋਂ ਇਕ ਸਨ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਨੀਤੂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਉਨ੍ਹਾਂ ਨੂੰ ਯਾਦ ਕਰਦੀ ਹੈ। ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਨੀਤੂ ਨੇ ਰਿਸ਼ੀ ਨਾਲ ਬਤੀਤ ਕੀਤੇ ਪਲਾਂ ਨੂੰ ਯਾਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਇਹ ਤਸਵੀਰਾਂ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਕਪਿਲ ਸ਼ਰਮਾ ਦੇ ਸ਼ੋਅ ਦੌਰਾਨ ਲਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ’ਚ ਮਰਹੂਮ ਅਦਾਕਾਰ ਰਿਸ਼ੀ ਕਪੂਰ ਤੇ ਨੀਤੂ ਕਪੂਰ ਹੱਥ ਫੜ੍ਹ ਕੇ ਹੱਸਦੇ ਨਜ਼ਰ ਆ ਰਹੇ ਹਨ।

ਨੀਤੂ ਵਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਉਥੇ ਨੀਤੂ ਦੀ ਧੀ ਰਿਧੀਮਾ ਕਪੂਰ ਸਾਹਨੀ ਤੇ ਮਹੀਪ ਕਪੂਰ ਨੇ ਤਸਵੀਰਾਂ ’ਤੇ ਦਿਲ ਵਾਲੀ ਇਮੋਜੀ ਬਣਾ ਕੇ ਕੁਮੈਂਟ ਕੀਤਾ ਹੈ।

ਦੂਜੇ ਪਾਸੇ ਰਿਧੀਮਾ ਕਪੂਰ ਨੇ ਮਾਤਾ-ਪਿਤਾ ਦੀ ਵਰ੍ਹੇਗੰਢ ਦੇ ਖ਼ਾਸ ਮੌਕੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਨੀਤੂ ਰਿਸ਼ੀ ਕਪੂਰ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News