ਨੂੰਹ ਆਲੀਆ ਭੱਟ ਤੋਂ ਬਾਅਦ ਨੀਤੂ ਕਪੂਰ ਨੇ ਖਰੀਦਿਆ ਕਰੋੜਾਂ ਦਾ ਘਰ, ਕੀਮਤ ਜਾਣ ਹੋਵੋਗੇ ਹੈਰਾਨ

05/19/2023 2:44:17 PM

ਬਾਲੀਵੁੱਡ ਡੈਸਕ- ਮਰਹੂਮ ਅਭਿਨੇਤਾ ਰਿਸ਼ੀ ਕਪੂਰ ਦੀ ਪਤਨੀ ਅਤੇ ਅਦਾਕਾਰਾ ਨੀਤੂ ਕਪੂਰ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਨੀਤੂ ਨੇ ਇਕ ਆਲੀਸ਼ਾਨ ਘਰ ਖ਼ਰੀਦਿਆ ਹੈ, ਜਿਸ ਨੂੰ ਲੈ ਕੇ ਉਹ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਇਹ ਅਪਾਰਟਮੈਂਟ ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਦੀ ਸਨਟੇਕ ਰੀਅਲਟੀ ਦੇ  7ਵੀਂ ਮੰਜ਼ਿਲ 'ਤੇ, ਸਾਫ਼ਟਿਲ ਹੋਟਲ ਦੇ ਬਿਲਕੁਲ ਸਾਹਮਣੇ ਸਥਿਤ ਹੈ।

ਇਹ ਵੀ ਪੜ੍ਹੋ- ਕੈਨੇਡਾ ’ਚ ਸਿਹਤ ਸਹੂਲਤਾਂ ਲੜਖੜਾਈਆਂ, ਮਰੀਜ਼ ਅਮਰੀਕਾ ਤੇ ਦੂਸਰੇ ਦੇਸ਼ਾਂ ਨੂੰ ਜਾਣ ਲਈ ਮਜ਼ਬੂਰ, ਡਾਕਟਰਾਂ ਦੇ ਹੱਥ ਖੜ੍ਹੇ

 

PunjabKesariਨੀਤੂ ਕਪੂਰ ਦੇ ਨਵੇਂ ਘਰ ਦੀ ਕੀਮਤ 17.40 ਕਰੋੜ ਰੁਪਏ ਹੈ, ਜੋ 3,387 ਵਰਗ ਫੁੱਟ 'ਚ ਫੈਲਿਆ ਹੈ। ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ ਨੀਤੂ ਨੇ 1.04 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਅਤੇ 10 ਮਈ ਨੂੰ ਫਲੈਟ ਆਪਣੇ ਨਾਂ ਕਰ ਲਿਆ ਸੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ

PunjabKesari

ਅਦਾਕਾਰਾ ਦੇ ਇਸ ਅਪਾਰਟਮੈਂਟ 'ਚ ਕਈ ਸਹੂਲਤਾਂ ਮੌਜੂਦ ਹਨ, ਜੋ ਘਰ ਨੂੰ ਬਹੁਤ ਖ਼ਾਸ ਬਣਾਉਂਦੀਆਂ ਹਨ। ਇਸ ਅਪਾਰਟਮੈਂਟ 'ਚ ਪੰਜ ਬੈੱਡਰੂਮ ਹਨ। ਇਸ ਤੋਂ ਇਲਾਵਾ ਤਾਪਮਾਨ ਨਿਯੰਤਰਣ ਵਿਕਲਪ ਦੇ ਨਾਲ ਇਕ ਵੱਡਾ ਇਨਡੋਰ ਪੂਲ ਉਪਲਬਧ ਹੈ। ਤੰਦਰੁਸਤੀ ਅਤੇ ਖੇਡਾਂ ਲਈ ਅਪਾਰਟਮੈਂਟ 'ਚ ਇੱਕ ਜਿਮ ਅਤੇ ਵਰਚੁਅਲ ਗੋਲਫ਼ ਵੀ ਹੈ। ਅਦਾਕਾਰਾ ਦੇ ਅਪਾਰਟਮੈਂਟ 'ਚ ਇੱਕ ਵਿਸ਼ਾਲ ਲਿਵਿੰਗ ਰੂਮ ਹੈ, ਜਿਸ 'ਚ ਡਾਇਨਿੰਗ ਰੂਮ, ਬੈੱਡਰੂਮ ਅਤੇ ਹੋਰ ਬਹੁਤ ਕੁਝ ਹੈ। ਇਸ ਤੋਂ ਇਲਾਵਾ ਇਸ ਵਿਚ ਤਿੰਨ ਕਾਰ ਪਾਰਕਿੰਗ ਖ਼ੇਤਰ ਵੀ ਹਨ।

ਇਹ ਵੀ ਪੜ੍ਹੋ- ਗੁਰਬਾਣੀ ਦੇ ਰੰਗ ’ਚ ਰੰਗੀ 4 ਸਾਲਾ ਬੱਚੀ ਅਖੰਡਜੋਤ ਕੌਰ, ਬੋਲਣ ਲੱਗੀ ਤਾਂ ਸਭ ਤੋਂ ਪਹਿਲਾਂ ਬੋਲਿਆ ‘ਵਾਹਿਗੁਰੂ’

PunjabKesari

ਕੁਝ ਸਮਾਂ ਪਹਿਲਾਂ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਨੀਤੂ ਕਪੂਰ ਦੀ ਨੂੰਹ ਆਲੀਆ ਭੱਟ ਨੇ ਬਾਂਦਰਾ 'ਚ 37 ਕਰੋੜ ਰੁਪਏ ਦਾ ਇਕ ਨਵਾਂ ਫ਼ਲੈਟ ਖ਼ਰੀਦਿਆ ਹੈ। ਇਨ੍ਹਾਂ ਰਿਪੋਰਟਾਂ 'ਚ ਇਹ ਵੀ ਦੱਸਿਆ ਗਿਆ ਸੀ ਕਿ ਉਸਨੇ ਆਪਣੀ ਭੈਣ ਸ਼ਾਹੀਨ ਭੱਟ ਨੂੰ 7.68 ਕਰੋੜ ਰੁਪਏ ਦੇ ਦੋ ਫ਼ਲੈਟ ਵੀ ਗਿਫ਼ਟ ਕੀਤੇ ਹਨ।

ਇਹ ਵੀ ਪੜ੍ਹੋ- ਦੀਨਾਨਗਰ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਪਿੰਡ 'ਚ ਬਣਿਆ ਦਹਿਸ਼ਤ ਦਾ ਮਾਹੌਲ

ਦੂਜੇ ਪਾਸੇ ਨੀਤੂ ਕਪੂਰ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ਫ਼ਿਲਮ 'ਜੁਗ ਜੁਗ ਜੀਓ' 'ਚ ਦੇਖਿਆ ਗਿਆ ਸੀ, ਜਿਸ 'ਚ ਉਹ ਵਰੁਣ ਧਵਨ, ਕਿਆਰਾ ਅਡਵਾਨੀ ਅਤੇ ਅਨਿਲ ਕਪੂਰ ਨਾਲ ਨਜ਼ਰ ਆਈ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News