‘ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜ਼ਨ 9’ ਨੂੰ ਜੱਜ ਕਰੇਗੀ ਨੀਤੀ ਮੋਹਨ

Wednesday, Aug 31, 2022 - 01:00 PM (IST)

‘ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜ਼ਨ 9’ ਨੂੰ ਜੱਜ ਕਰੇਗੀ ਨੀਤੀ ਮੋਹਨ

ਮੁੰਬਈ (ਬਿਊਰੋ)– ਨੀਤੀ ਮੋਹਨ ‘ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜ਼ਨ 9’ ਦੇ ਨਾਲ ਜੱਜ ਵਜੋਂ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਅਨੂੰ ਮਲਿਕ ਤੇ ਸ਼ੰਕਰ ਮਹਾਦੇਵਨ ਦੇ ਨਾਲ ਸ਼ੋਅ ਨੂੰ ਜੱਜ ਕਰੇਗੀ।

ਨੀਤੀ ਪਹਿਲਾਂ ਵੀ ਕਈ ਰਿਐਲਿਟੀ ਸ਼ੋਅਜ਼ ਦੇ ਜੱਜ ਪੈਨਲ ਦਾ ਹਿੱਸਾ ਰਹਿ ਚੁੱਕੀ ਹੈ ਪਰ ਮਾਂ ਬਣਨ ਦੇ ਲੰਬੇ ਸਮੇਂ ਬਾਅਦ ਪਹਿਲੀ ਵਾਰ ਉਹ ‘ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜ਼ਨ 9’ ਦੀ ਜੱਜ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਬੈਸਟ ਪਲੇਬੈਕ ਸਿੰਗਰ ਦਾ ਫ਼ਿਲਮਫੇਅਰ ਐਵਾਰਡ

ਨੀਤੀ ਦਾ ਕਹਿਣਾ ਹੈ ਕਿ ਉਸ ਨੂੰ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਮਜ਼ਾ ਆਉਂਦਾ ਹੈ। ਇਨ੍ਹਾਂ ਸ਼ੋਅਜ਼ ਰਾਹੀਂ ਹੀ ਨਵੀਂ ਪ੍ਰਤਿਭਾ ਦੇਖਣ ਨੂੰ ਮਿਲਦੀ ਹੈ ਤੇ ਇਹੀ ਸਭ ਤੋਂ ਵਧੀਆ ਮਹਿਸੂਸ ਹੁੰਦਾ ਹੈ। ਇਸ ਸ਼ੋਅ ਨਾਲ ਉਹ ਦੇਸ਼ ਦੀ ਅਦਭੁਤ ਪ੍ਰਤਿਭਾਵਾਂ ਨੂੰ ਦੇਖ ਸਕੇਗੀ।

ਉਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਲਾਈਵ ਦੇਖ ਕੇ ਖ਼ੁਸ਼ ਹੈ। ਉਹ ਵੀ ਕਈ ਸਾਲ ਪਹਿਲਾਂ ਇਕ ਗਾਇਕੀ ਦੇ ਸ਼ੋਅ ’ਚ ਪ੍ਰਤੀਯੋਗੀ ਰਹੀ ਹੈ, ਇਸ ਲਈ ਉਹ ਪੂਰੀ ਤਰ੍ਹਾਂ ਸਮਝਦੀ ਹੈ ਕਿ ਇਹ ਬੱਚੇ ਕੀ ਮਹਿਸੂਸ ਕਰਦੇ ਹਨ ਤੇ ਉਹ ਕਿਸ ਪ੍ਰੀਖਿਆ ਤੇ ਤਣਾਅ ’ਚੋਂ ਲੰਘਦੇ ਹਨ। ਉਹ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਬੰਧਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News