‘ਮੀਕਾ ਦੀ ਵਹੁਟੀ’ ਅਕਾਂਕਸ਼ਾ ਪੁਰੀ ’ਤੇ ਨੀਤ ਮਹਲ ਨੇ ਕੱਸਿਆ ਤੰਜ, ਕਿਹਾ- ‘ਅਸਲੀ ਟਰਾਫ਼ੀ ਮੇਰੇ ਕੋਲ ਹੈ...’

Sunday, Jul 31, 2022 - 04:45 PM (IST)

‘ਮੀਕਾ ਦੀ ਵਹੁਟੀ’ ਅਕਾਂਕਸ਼ਾ ਪੁਰੀ ’ਤੇ ਨੀਤ ਮਹਲ ਨੇ ਕੱਸਿਆ ਤੰਜ, ਕਿਹਾ- ‘ਅਸਲੀ ਟਰਾਫ਼ੀ ਮੇਰੇ ਕੋਲ ਹੈ...’

ਬਾਲੀਵੁੱਡ ਡੈਸਕ- ਮਸ਼ਹੂਰ ਗਾਇਕ ਮੀਕਾ ਸਿੰਘ ਨੇ ਨੈਸ਼ਨਲ ਟੀਵੀ ’ਤੇ ਵਿਆਹ ਦਾ ਸਵੰਬਰ ਰਚਾਇਆ। ਹਾਲਾਂਕਿ ਹੁਣ ਉਨ੍ਹਾਂ ਦਾ ਰਿਐਲਿਟੀ ਸ਼ੋਅ ‘ਸਵੰਬਰ: ਮੀਕਾ ਦੀ ਵਹੁਟੀ’ ਆਫ਼ ਏਅਰ ਹੋ ਗਿਆ ਹੈ। ਆਕਾਂਕਸ਼ਾ ਪੁਰੀ ਨੇ ਸ਼ੋਅ ਦਾ ਟਾਈਟਲ ਜਿੱਤਿਆ ਅਤੇ ਬਾਕੀ ਦੀਆਂ ਦੋ ਫ਼ਾਈਨਲਿਸਟ ਨੀਤ ਮਹਲ ਅਤੇ ਪ੍ਰਾਂਤਿਕਾ ਦੇ ਹੱਥ ਕੁਝ ਨਹੀਂ ਲੱਗਾ। ਇਸ ਦੌਰਾਨ ਹੁਣ ਮੀਕਾ ਦੇ ਸਵੰਬਰ ਨੂੰ ਪੂਰੀ ਜੀ-ਜਾਣ ਲਾਉਣ ਵਾਲੀ ਨੀਤ ਨੇ ਆਕਾਂਕਸ਼ਾ ਦੀ ਜਿੱਤ ’ਤੇ ਚੁੱਪੀ ਤੋੜੀ ਹੈ।

PunjabKesari

ਇਹ ਵੀ ਪੜ੍ਹੋ: CWG 2022: ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ ਜਿੱਤਿਆ ਸੋਨੇ ਦਾ ਮੈਡਲ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਹਾਲ ਹੀ ’ਚ ਮੀਡੀਆ ਨਾਲ ਗੱਲ ਕਰਦੇ ਹੋਏ ਨੀਤ ਮਹਲ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਲੋਕ ਇੰਨਾਂ ਪਿਆਰ ਮੈਨੂੰ ਦੇ ਰਹੇ ਹਨ ਅਤੇ ਸਪੋਰਟ ਕਰ  ਰਹੇ ਹਨ। ਜਿਨ੍ਹਾਂ ਨੇ ਮੇਰੇ ’ਚ ਇੰਨਾ ਵਿਸ਼ਵਾਸ ਦਿਖਾਇਆ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਮੈਨੂੰ ਲੋਕਾਂ ਦੇ ਕਈ ਮੈਸੇਜ ਅਤੇ ਕਾਲਸ ਆ ਰਹੇ ਹਨ, ਜਿਸ ’ਚ ਉਹ ਮੇਰੀ ਤਾਰੀਫ਼ ਕਰ ਰਹੇ ਹਨ। ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਅਕਾਂਕਸ਼ਾ ਨੇ ਸ਼ੋਅ ਜਿੱਤ ਲਿਆ ਹੈ ਪਰ ਮੈਂ ਅਸਲੀ ਟਰਾਫ਼ੀ ਜਿੱਤੀ ਹੈ ਅਤੇ ਇਹ ਪ੍ਰਸ਼ੰਸਕਾਂ ਦਾ ਪਿਆਰ ਹੈ।’

PunjabKesari

ਨੀਤ ਮਹਲ ਨੇ ਅੱਗੇ ਕਿਹਾ ਕਿ ਮੀਕਾ ਜੀ ਨੇ ਮੈਨੂੰ ਆਪਣੀ ਜੀਵਨ ਸਾਥੀ ਨਹੀਂ ਚੁਣਿਆ ਅਤੇ ਮੈਂ ਉਨ੍ਹਾਂ ਦੇ ਇਸ ਫ਼ੈਸਲੇ ਦੀ ਸਨਮਾਨ ਕਰਦੀ ਹਾਂ। ਮੈਂ ਖ਼ੁਸ਼ ਹਾਂ ਕਿ ਮੈਂ ਉਨ੍ਹਾਂ ਵਰਗਾ ਇਕ ਚੰਗਾ ਦੋਸਤ ਬਣਾਇਆ ਹੈ। ਉਨ੍ਹਾਂ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਵੀ ਮੈਨੂੰ ਉਨ੍ਹਾਂ ਦੀ ਜ਼ਰੂਰਤ ਹੋਵੇਗੀ, ਉਹ ਦੋਸਤ ਦੇ ਨਾਤੇ ਮੇਰੇ ਨਾਲ ਖੜ੍ਹੇ ਰਹਿੰਣਗੇ।

ਇਹ ਵੀ ਪੜ੍ਹੋ: ਕਿਆਰਾ ਆਪਣੇ ਜਨਮਦਿਨ ’ਤੇ ਸਿਧਾਰਥ ਨਾਲ ਪਹੁੰਚੀ ਦੁਬਈ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਨੀਤ ਮਾਹਲ ਇਕ ਪੰਜਾਬੀ ਅਦਾਕਾਰਾ ਹੈ। ਉਸਨੇ ਕਈ ਪੰਜਾਬੀ ਮਿਊਜ਼ਿਕ ਵੀਡੀਓ ’ਚ ਕੰਮ ਕੀਤਾ ਹੈ। ਇੰਨਾ ਹੀ ਨਹੀਂ ਤਾਮਿਲ, ਕੰਨੜ, ਮਲਿਆਲਮ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ।


author

Shivani Bassan

Content Editor

Related News