ਫਿਲਮ ‘ਤੇਹਰਾਨ’ ''ਚ ਆਪਣੀ ਭੂਮਿਕਾ ''ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ
Thursday, Aug 21, 2025 - 05:02 PM (IST)

ਮੁੰਬਈ- ਨੀਰੂ ਬਾਜਵਾ ਇਨ੍ਹੀਂ ਦਿਨੀਂ ਫਿਲਮ ‘ਤੇਹਰਾਨ’ ’ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਕਿਰਦਾਰ ਦੀ ਤਿਆਰੀ ਦੇ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਸੂਸੀ ਫਿਲਮਾਂ ਨੇ ਇਸ ਕਿਰਦਾਰ ਲਈ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਸ ਨੇ ਦੱਸਿਆ ਕਿ ਕਿਰਦਾਰ ਦੀ ਫਿਜ਼ੀਕਲ ਲੈਂਗਵੇਜ਼ ਨੂੰ ਸਮਝਣ ਲਈ ਉਸ ਨੇ ਢੇਰ ਸਾਰੀਆਂ ਜਾਸੂਸੀ ਫਿਲਮਾਂ ਦੇਖੀਆਂ। ਨੀਰੂ ਨੇ ਕਿਹਾ, ‘‘ ਮੈਂ ਕੋਈ ਖਾਸ ਰਿਹਰਸਲ ਜਾਂ ਐਕਟਿੰਗ ਨਹੀਂ ਕੀਤੀ ਸੀ। ਮੈਂ ਸਿਰਫ ਜਾਸੂਸੀ ਫਿਲਮਾਂ ਦੇਖ ਕੇ ਕਿਰਦਾਰਾਂ ਦੀ ਚਾਲ-ਢਾਲ, ਹਾਵ-ਭਾਵ ਅਤੇ ਸਰੀਰਕ ਭਾਸ਼ਾ ਨੂੰ ਸਮਝਿਆ।’’
ਇਸ ਸਹਿਜ ਤਰੀਕੇ ਨਾਲ ਉਸ ਸੈੱਟ ’ਤੇ ਸੁਭਾਵਿਕ ਅਦਾਕਰੀ ਕਰਨ ’ਚ ਮਦਦ ਮਿਲੀ, ਜਿਸ ਨਾਲ ਉਸ ਦੇ ਕਿਰਦਾਰ ’ਚ ਹੋਰ ਵੀ ਗਹਿਰਾਈ ਆਈ। ਨੀਰੂ ਨੇ ਆਪਣੇ ਕੋ-ਐਕਟਰ ਜਾਨ ਅਬ੍ਰਾਹਮ ਦੀ ਤਰੀਫ ਕਰਦੇ ਹੋਏ ਕਿਹਾ, ‘‘ ਜੋਨ ਬਹੁਤ ਨਿਮਰ ਅਤੇ ਸਕਾਰਾਤਮਕ ਇਨਸਾਨ ਹਨ। ਉਨ੍ਹਾਂ ਨੇ ਸੈੱਟ ’ਤੇ ਵੀ ਸਾਰਿਆਂ ਨੂੰ ਸਹਿਜ ਰੱਖਿਆ, ਜਿਸ ਨਾਲ ਸਾਡਾ ਕੰਮ ਹੋਰ ਵੀ ਬਿਹਤਰ ਹੋਇਆ। ਜੋਨ ਇਕ ਬਿਹਤਰੀਨ ਕੋ-ਐਕਟਰ ਹਨ। ਉਨ੍ਹਾਂ ਦੀ ਐਨਰਜੀ ਅਤੇ ਜੋਸ਼ ਕਮਾਲ ਹੈ। ਇਕ ਚੰਗਾ ਕੋ-ਐਕਟਰ ਆਪਣੇ ਕਿਰਦਾਰ ਨੂੰ ਨਿਖਾਰਦਾ ਹੈ ਅਤੇ ‘ਤੇਹਰਾਨ’ ’ਚ ਜੋਨ ਨੇ ਇਸ ਤਰ੍ਹਾਂ ਹੀ ਕੀਤਾ ਸੀ।’’
ਨੀਰੂ ਨੇ ਫਿਲਮ ਨੂੰ ਚੁਣਨ ਦੀ ਵਜ੍ਹਾ ਦੱਸਦੇ ਹੋਏ ਕਿਹਾ, ‘‘ ਮੇਰੇ ਕਿਰਦਾਰ ਦੀ ਮਜ਼ਬੂਤੀ ਅਤੇ ਸਪੱਸ਼ਟਤਾ ਨੇ ਮੈਨੂੰ ਆਕਰਸ਼ਿਤ ਕੀਤਾ। ਇਹ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜੋ ਮੁਸ਼ਕਲ ਹਾਲਾਤਾਂ ’ਚ ਵੀ ਸਿਧਾਤਾਂ ’ਤੇ ਅਟੱਲ ਰਹਿੰਦੀ ਹੈ। ਮੈਨੂੰ ਮਾਣ ਹੈ ਕਿ ਮੈਂ ਇਕ ਅਜਿਹੀ ਔਰਤ ਦਾ ਕਿਰਦਾਰ ਨਿਭਾ ਰਹੀ ਹਾਂ ਜੋ ਆਪਣੇ ਵਿਸ਼ਵਾਸਾਂ ਲਈ ਡੱਟ ਕੇ ਖੜ੍ਹ ਹੁੰਦੀ ਹੈ।’’