ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਇਸ ਟੀ. ਵੀ. ਰਿਐਲਿਟੀ ਸ਼ੋਅ ’ਚ ਲੈਣਗੇ ਹਿੱਸਾ, ਪ੍ਰੋਮੋ ਆਇਆ ਸਾਹਮਣੇ
Monday, Sep 13, 2021 - 11:16 AM (IST)
ਮੁੰਬਈ (ਬਿਊਰੋ)– ‘ਕੌਣ ਬਣੇਗਾ ਕਰੋੜਪਤੀ 13’ ਦੇ ਸ਼ਾਨਦਾਰ ਸ਼ੁੱਕਰਵਾਰ ਦਾ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਸ਼ੋਅ ’ਚ ਓਲੰਪਿਕ ਮੈਡਲ ਵਿਜੇਤਾ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਨਜ਼ਰ ਆਉਣਗੇ। ਅਮਿਤਾਭ ਬੱਚਨ ਸ਼ੋਅ ਨੂੰ ਹੋਸਟ ਕਰਨਗੇ। ‘ਕੌਣ ਬਣੇਗਾ ਕਰੋੜਪਤੀ 13’ ’ਚ ਟੋਕੀਓ ਓਲੰਪਿਕ ’ਚ ਮੈਡਲ ਵਿਜੇਤਾਵਾਂ ਨੂੰ ਦੇਖਿਆ ਜਾਵੇਗਾ।
‘ਕੌਣ ਬਣੇਗਾ ਕਰੋੜਪਤੀ’ 23 ਅਗਸਤ ਨੂੰ ਸ਼ੁਰੂ ਹੋਇਆ ਹੈ ਤੇ ਉਦੋਂ ਤੋਂ ਇਹ ਖ਼ਬਰਾਂ ’ਚ ਬਣਿਆ ਹੋਇਆ ਹੈ। ਸ਼ਾਨਦਾਰ ਸ਼ੁੱਕਰਵਾਰ ਦਾ ਐਪੀਸੋਡ ਹਰ ਸ਼ੁੱਕਰਵਾਰ ਨੂੰ ਆਉਂਦਾ ਹੈ। ਇਹ ਸ਼ੋਅ ਦਾ 13ਵਾਂ ਸੀਜ਼ਨ ਹੈ। ਇਸ ਨੂੰ ਅਮਿਤਾਭ ਬੱਚਨ ਹੋਸਟ ਕਰ ਰਹੇ ਹਨ।
ਇਸ ਸ਼ੁੱਕਰਵਾਰ ਦੇ ਐਪੀਸੋਡ ’ਚ ਦੀਪਿਕਾ ਪਾਦੂਕੋਣ ਤੇ ਫਰਾਹ ਖ਼ਾਨ ਨਜ਼ਰ ਆਈਆਂ ਸੀ। ਅਗਲੇ ਸ਼ਾਨਦਾਰ ਸ਼ੁੱਕਰਵਾਰ ਦੇ ਐਪੀਸੋਡ ’ਚ ਓਲੰਪਿਕ ਮੈਡਲ ਵਿਜੇਤਾ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਨਜ਼ਰ ਆਉਣਗੇ।
ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ‘ਕੌਣ ਬਣੇਗਾ ਕਰੋੜਪਤੀ’ ਦੇ ਨਿਰਮਾਤਾਵਾਂ ਨੇ ਸ਼ਾਨਦਾਰ ਸ਼ੁੱਕਰਵਾਰ ਦਾ ਪਹਿਲਾਂ ਪ੍ਰੋਮੋ ਜਾਰੀ ਕੀਤਾ ਹੈ। ਇਸ ’ਚ ਪੀ ਸ਼੍ਰੀਜੇਸ਼ ਤੇ ਨੀਰਜ ਚੋਪੜਾ ਨੂੰ ਦੇਖਿਆ ਜਾ ਸਕਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।